ਫਤਿਹਗੜ੍ਹ ਸਾਹਿਬ (ਜਗਦੇਵ)—ਜ਼ਿਲਾ ਫਤਿਹਗੜ੍ਹ ਦੀ ਸਬ-ਡਿਵੀਜ਼ਨ ਖਮਾਣੋਂ ਦੇ ਪਿੰਡ ਫਤਿਹਗੜ੍ਹ ਨਿਊਆਂ 'ਚ ਪੁਲਸ ਨੇ ਗੈਰ -ਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨਸ਼ਾ ਛੁਡਾਊ ਕੇਂਦਰ 'ਤੇ ਛਾਪੇਮਾਰੀ ਕੀਤੀ ਤੇ ਬੰਦੀ ਬਣਾ ਕੇ ਰੱਖੇ ਨਸ਼ਿਆਂ ਦੇ ਆਦੀ 29 ਨੌਜਵਾਨਾਂ ਨੂੰ ਇਸ ਕੇਂਦਰ 'ਚੋਂ ਛੁਡਵਾਇਆ ਤੇ ਮੁੜ ਵਸੇਬਾ ਕੇਂਦਰ 'ਚ ਦਾਖਲ ਕਰਵਾਇਆ। ਐੱਸ.ਪੀ.ਡੀ. ਹਰਪਾਲ ਸਿੰਘ ਨੇ ਦੱਸਿਆ ਕਿ ਇਕ ਸਾਲ ਪਹਿਲਾਂ ਇਥੇ ਧਾਰਮਿਕ ਸਿੱਖਿਆ ਤੇ ਸੇਵਾ ਦੇ ਨਾਂ 'ਤੇ ਨਸ਼ਾ ਛੁਡਾਉਣ ਲਈ ਅਕੈਡਮੀ ਖੋਲੀ ਗਈ ਸੀ ਪਰ ਇਥੇ ਨੌਜਵਾਨਾਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ। ਇਸ ਕੇਂਦਰ 'ਚ ਨੌਜਵਾਨਾਂ ਦਾ ਮਾਨਸਿਕ ਤੇ ਆਰਥਿਕ ਸ਼ੋਸ਼ਣ ਕੀਤਾ ਜਾਂਦਾ ਸੀ। ਇਸ ਕੇਂਦਰ 'ਚੋਂ ਨਸ਼ੀਲੀਆਂ ਦਵਾਈਆਂ ਤੇ 2 ਗ੍ਰਾਮ ਨਸ਼ੀਲਾ ਪਾਊਡਰ ਵੀ ਬਰਾਮਦ ਕੀਤਾ ਗਿਆ ਹੈ। ਇਹ ਕੇਂਦਰ ਜਗਰੂਪ ਸਿੰਘ ਤੇ ਪਰਮਜੀਤ ਸਿੰਘ ਨਾਂ ਦੇ ਦੋ ਵਿਅਕਤੀ ਚਲਾ ਰਹੇ ਸਨ, ਜਿਨ੍ਹਾਂ 'ਚੋਂ ਪਰਮਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਜਗਰੂਪ ਦੀ ਭਾਲ ਜਾਰੀ ਹੈ।
ਦੱਸ ਦੇਈਏ ਕਿ ਨਸ਼ਾ ਛੁਡਾਉ ਕੇਂਦਰ 'ਤੇ ਪੁਲਸ ਤੇ ਸਿਹਤ ਵਿਭਾਗ ਵਲੋਂ ਸਾਂਝਾ ਆਪਰੇਸ਼ਨ ਕਰਦਿਆਂ ਰੇਡ ਕੀਤੀ ਗਈ। ਫਿਲਹਾਲ ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਤਰਨਤਾਰਨ ਦੇ ਪਿੰਡ ਲੋਹਕਾ 'ਚੋਂ ਮਿਲੇ ਦੋ ਜ਼ਿੰਦਾ ਬੰਬ, ਪੁਲਸ ਜਾਂਚ ਸ਼ੁਰੂ
NEXT STORY