ਤਰਨਤਾਰਨ, (ਰਮਨ)- ਪੰਜਾਬ ਸਰਕਾਰ ਵੱਲੋਂ ਨਸ਼ਿਆਂ ਉਪਰ ਨਕੇਲ ਪਾਉਣ ਦੇ ਯਤਨਾਂ ਸਦਕਾ ਸਮੂਹ ਜ਼ਿਲਿਆਂ ਦੇ ਡੀ. ਸੀ. ਤੇ ਪੁਲਸ ਮੁਖੀਆਂ ਨੂੰ ਦਿੱਤੇ ਗਏ ਸਖਤ ਨਿਰਦੇਸ਼ਾਂ ਤੋਂ ਬਾਅਦ ਕੀਤੀ ਜਾ ਰਹੀ ਸਖਤੀ ਕਾਰਨ ਜਿੱਥੇ ਨਸ਼ੇ ਦੇ ਕਾਰੋਬਾਰੀਅਾਂ ਨੂੰ ਭਾਜੜਾਂ ਪਈਅਾਂ ਹਨ ਉਥੇ ਹੀ ਸਰਹੱਦੀ ਜ਼ਿਲਾ ਤਰਨਤਾਰਨ ’ਚ ਪਹਿਲਾਂ ਹੀ ਲੋਕਾਂ ਦੇ ਕਾਰੋਬਾਰ ਰੱਬ ਆਸਰੇ ਚੱਲ ਰਹੇ ਹਨ ਤੇ ਹੁਣ ਮੈਡੀਕਲ ਵਪਾਰ ਨਾਲ ਜੁੜੇ ਕਰੀਬ 6 ਹਜ਼ਾਰ ਪਰਿਵਾਰ ਆਰਥਕ ਮੰਦਹਾਲੀ ਦਾ ਸ਼ਿਕਾਰ ਹੁੰਦੇ ਨਜ਼ਰ ਆ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਨਸ਼ੇ ਨੂੰ ਖਤਮ ਕਰਨ ਲਈ ਚਲਾਈ ਮੁਹਿੰਮ ਤਹਿਤ ਆਪਣੀ ਕੁਰਸੀ ਦਾ ਨਾਜਾਇਜ਼ ਫਾਇਦਾ ਚੁੱਕਦੇ ਹੋਏ ਲੋਕਾਂ ਨੂੰ ਫਸਾਉਣ ’ਚ ਕੋਈ ਕਸਰ ਨਹੀ ਛੱਡ ਰਹੇ। ਇਸ ਪਾਸੇ ਜੇ ਜ਼ਿਲੇ ਦੇ ਡੀ. ਸੀ. ਅਤੇ ਐੱਸ. ਐੱਸ. ਪੀ. ਨੇ ਵਿਸ਼ੇਸ਼ ਧਿਆਨ ਨਾ ਦਿੱਤਾ ਤਾਂ ਇਸ ਦੇ ਸਿੱਟੇ ਮਾਡ਼ੇ ਨਿਕਲਣ ਦੀ ਆਸ ਲਾਈ ਜਾ ਸਕਦੀ ਹੈ।
ਕਿਨ੍ਹਾਂ ਨੂੰ ਹੋ ਰਿਹਾ ਜ਼ਿਆਦਾ ਨੁਕਸਾਨ : ਜ਼ਿਲੇ ਭਰ ਦੇ ਸਮੂਹ ਕੈਮਿਸਟਾਂ ਅਤੇ ਮੈਡੀਕਲ ਪ੍ਰੈਕਟਿਸ ਕਰਨ ਵਾਲਿਆਂ ਨੂੰ ਜ਼ਿਆਦਾ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਹੈ, ਜਿਸ ਨਾਲ ਉਨ੍ਹਾਂ ਦੇ ਪਰਿਵਾਰਾਂ ਨੂੰ ਮਾਨਸਿਕ ਪ੍ਰੇਸ਼ਾਨੀ ਦੇ ਨਾਲ-ਨਾਲ ਆਰਥਕ ਮੰਦਹਾਲੀ ਦੇ ਦੌਰ ’ਚੋਂ ਨਿਕਲਣਾ ਪੈ ਰਿਹਾ ਹੈ। ਜ਼ਿਲੇ ਭਰ ’ਚ ਕਰੀਬ 5 ਹਜ਼ਾਰ ਅਨ-ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਪਿੰਡਾਂ ’ਚ ਗਰੀਬ ਵਰਗ ਅਤੇ ਲੋਡ਼ਵੰਦਾਂ ਦੀ ਦਿਨ-ਰਾਤ ਸੇਵਾ ਕਰ ਰਹੇ ਹਨ, ਜੋ ਕੁਝ ਪੈਸਿਆਂ ’ਚ ਗਰੀਬ ਵਰਗ ਦੇ ਲੋਕਾਂ ਦਾ ਇਲਾਜ ਫਸਟ ਏਡ ਦੇ ਰੂਪ ’ਚ ਕਰਦੇ ਹੋਏ ਮਰੀਜ਼ ਨੂੰ ਵੱਡੇ ਤੇ ਮਹਿੰਗੇ ਹਸਪਤਾਲ ਤੱਕ ਪਹੁੰਚਾੳੇਣ ਵਿਚ ਮਦਦ ਕਰਦੇ ਹਨ।
ਸਰਿੰਜ ਲਈ ਨਹੀਂ ਹੈ ਕਿਸੇ ਪਰਚੀ ਦੀ ਲੋਡ਼ : ਸੂਤਰਾਂ ਦੀ ਮੰਨੀਏ ਤਾਂ ਸਰਜੀਕਲ ਆਈਟਮ ਸਰਿੰਜ ਤੇ ਸੂਈ ਡਰੱਗ ਨਹੀਂ ਹੈ ਇਸ ਲਈ ਇਸ ਨੂੰ ਲੈਣ ਲਈ ਕਿਸੇ ਰਜਿਸਟਰਡ ਡਾਕਟਰ ਦੀ ਪਰਚੀ ਦੀ ਜ਼ਿਆਦਾ ਲੋਡ਼ ਨਹੀਂ ਹੈ। ਸੂਤਰਾਂ ਤੋੋਂ ਇਹ ਵੀ ਪਤਾ ਲੱਗਾ ਹੈ ਇਕ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ, ਸਰਿੰਜ ਦੇ ਬੈਨ ਆਰਡਰ ਸਬੰਧੀ ਕਿਸੇ ਸੰਸਥਾ ਵੱਲੋਂ ਮਾਣਯੋਗ ਪੰਜਾਬ ਐਂਡ ਹਾਈ ਕੋਰਟ ਵਿਚ ਇਕ ਰਿੱਟ ਪਟੀਸ਼ਨ ਪਾ ਦਿੱਤੀ ਗਈ ਹੈ। ਸਰਿੰਜਾਂ ਆਸਾਨੀ ਨਾਲ ਨਾ ਮਿਲਣ ਕਾਰਨ ਆਉਣ ਵਾਲੇ ਦਿਨਾਂ ਵਿਚ ਏਡਜ਼ ਅਤੇ ਕਾਲਾ ਪੀਲੀਆ ਵਰਗੀਆਂ ਭਿਆਨਕ ਬੀਮਾਰੀਆਂ ਦੇ ਵਧਣ ਦੇ ਆਸਾਰ ਵੀ ਨਜ਼ਰ ਆ ਰਹੇ ਹਨ।
ਕੈਮਿਸਟਾਂ ਨੂੰ ਕੀਤਾ ਜਾ ਰਿਹਾ ਬਦਨਾਮ : ਇਸ ਸਬੰਧੀ ਗੱਲਬਾਤ ਕਰਦੇ ਹੋਏ ਹਰਜੀਤ ਸਿੰਘ, ਅਸ਼ਵਨੀ ਕੁਮਾਰ, ਰੋਹਿਤ ਕੁਮਾਰ, ਰਜਵੰਤ ਸਿੰਘ, ਪ੍ਰਦੀਪ ਕੁਮਾਰ, ਸੰਦੀਪ ਕੁਮਾਰ, ਵਿਮਲ ਪ੍ਰੀਤ ਸਿੰਘ, ਅੰਗਰੇਜ਼ ਸਿੰਘ, ਸੁਭਾਸ਼, ਪਵਨ ਆਦਿ ਨੇ ਦੱਸਿਆ ਕਿ ਉਹ ਪਹਿਲਾਂ ਵੀ ਨਸ਼ੇ ਦਾ ਕੋਈ ਕਾਰੋਬਾਰ ਨਹੀਂ ਕਰਦੇ ਸਨ ਅਤੇ ਅੱਜ ਵੀ ਪ੍ਰਸ਼ਾਸਨ ਦੀਆਂ ਹਦਾਇਤਾਂ ’ਤੇ ਸਖਤ ਪਹਿਰਾ ਦੇ ਰਹੇ ਹਨ ਪਰ ਉਨ੍ਹਾਂ ਨੂੰ ਬਿਨਾਂ ਵਜ੍ਹਾ ਸਟੋਰਾਂ ਦੀ ਕੀਤੀ ਜਾ ਰਹੀ ਚੈਕਿੰਗ ਦਾ ਡਰ ਸਤਾਅ ਰਿਹਾ ਹੈ, ਜਿਸ ਨਾਲ ਉਨ੍ਹਾਂ ਦੇ ਸਾਫ-ਸੁਥਰੇ ਕਾਰੋਬਾਰ ’ਤੇ ਕਾਫੀ ਜ਼ਿਆਦਾ ਅਸਰ ਪੈਣ ਕਾਰਨ ਪਰਿਵਾਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਰਿਹਾ ਹੈ।
ਸਾਫ ਸੁਥਰਾ ਕਾਰੋਬਾਰ ਕਰਨ ਵਾਲੇ ਰੰਜਿਸ਼ ਦੇ ਹੋ ਰਹੇ ਸ਼ਿਕਾਰ : ਇਸ ਮੁਹਿੰਮ ਦੌਰਾਨ ਕਈ ਸ਼ਰਾਰਤੀ ਅਨਸਰ ਆਪਣੇ ਨਿੱਜੀ ਫਾਇਦੇ ਲਈ ਕਈਆਂ ਨੂੰ ਨਾਜਾਇਜ਼ ਫਸਾਉਣ ਵਿਚ ਕੋਈ ਕਸਰ ਨਹੀ ਛੱਡ ਰਹੇ। ਡੋਪ ਟੈਸਟ ’ਚ ਪਾਈ ਜਾ ਰਹੀ ਹੈਰੋਇਨ ਦੀ ਮਾਤਰਾ-ਸਿਵਲ ਹਸਪਤਾਲ ਤਰਨਤਾਰਨ ਵਿਖੇ ਅੱਜ ਤੱਕ ਕੁਲ 1370 ਡੋਪ ਟੈਸਟ ਕੀਤੇ ਗਏ ਹਨ ਜਿਨ੍ਹਾਂ ’ਚੋਂ 140 ਪਾਜ਼ੇਟਿਵ ਪਾਏ ਗਏ ਹਨ। ਇਹਨਾਂ ’ਚੋਂ ਜ਼ਿਆਦਾ ਮਾਤਰਾ ਮੋਰਫਿਨ ਸਾਲਟ ਦੀ ਪਾਈ ਗਈ ਹੈ ਜੋ ਹੈਰੋਇਨ, ਸਮੈਕ ਤੇ ਅਫੀਮ ਵਿਚ ਪਾਈ ਜਾਂਦੀ ਹੈ। ਟੈਸਟ ਵਿਚ ਬੈਨਜੋਡਾਈਨ ਸਾਲਟ ਦੇ ਮਰੀਜ਼ ਵੀ ਸ਼ਾਮਲ ਹਨ। ਇਸ ਦੇ ਨਾਲ ਹੀ 28 ਮਰੀਜ਼ ਉਹ ਹਨ ਜੋ ਟਰਾਮਾਡੋਲ ਦਾ ਇਸਤੇਮਾਲ ਕਰਦੇ ਹਨ।
ਵਿਦੇਸ਼ ਗਏ ਘਰਵਾਲੇ ਵਲੋਂ ਖਰਚਾ ਨਾ ਭੇਜਣ ’ਤੇ ਲੈ ਲਿਆ ਫਾਹਾ
NEXT STORY