ਵਲਟੋਹਾ, (ਬਲਜੀਤ)- ਥਾਣਾ ਵਲਟੋਹਾ ਅਧੀਨ ਪੈਂਦੇ ਪਿੰਡ ਬਲਿਆਂਵਾਲਾ ਦੇ ਮੌਜੂਦਾ ਸਰਪੰਚ ਅਤੇ ਡੇਪੋ ਕਮੇਟੀ ਦੇ ਮੈਂਬਰ ਤਿਲਕ ਰਾਜ ਸਿੰਘ ਨੂੰ ਨਸ਼ਾ ਸਮੱਗਲਰਾਂ ਵੱਲੋਂ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਅਤੇ ਡੇਪੋ ਕਮੇਟੀ ਮੈਂਬਰ ਤਿਲਕ ਰਾਜ ਸਿੰਘ ਨੇ ਦੱਸਿਆਂ ਕਿ ਬੀਤੇ ਦਿਨੀਂ ਪੁਲਸ ਥਾਣਾ ਵਲਟੋਹਾ ਵੱਲੋਂ ਸਾਡੇ ਪਿੰਡ ਦੇ ਹੀ ਇਕ ਵਿਅਕਤੀ ਨੂੰ ਨਸ਼ਾ ਵੇਚਣ ਦੇ ਜੁਰਮ ’ਚ ਚੁੱਕਿਆ ਗਿਆ ਸੀ, ਜਿਸ ਕੋਲੋਂ ਭਾਰੀ ਮਾਤਰਾ ਵਿਚ ਹੈਰੋਇਨ ਬਰਾਮਦ ਹੋਈ ਸੀ। ਇਸ ਵਿਚ ਮੇਰਾ ਕੋਈ ਵੀ ਰੋਲ ਨਹੀਂ ਸੀ ਅਤੇ ਨਾ ਹੀ ਇਸ ਸਾਰੀ ਕਾਰਵਾਈ ਸਬੰਧੀ ਮੈਨੂੰ ਕਿਸੇ ਵੀ ਗੱਲ ਦਾ ਕੋਈ ਵੀ ਪਤਾ ਨਹੀਂ ਸੀ ਪਰ ਫਿਰ ਵੀ ਨਸ਼ਾ ਸਮੱਗਲਰ ਦੇ ਪਿਤਾ ਅਤੇ ਚਾਚੇ ਵੱਲੋਂ ਲਗਾਤਾਰ ਮੈਨੂੰ ਫੋਨ ਕਰ ਕੇ ਜਾਨੋਂ ਮਾਰਨ ਦੀਅਾਂ ਧਮਕੀਅਾਂ ਮਿਲ ਰਹੀਅਾਂ ਹਨ।
ਉਨ੍ਹਾਂ ਕਿਹਾ ਕਿ ਮੈਂ ਇਸ ਸਾਰੀ ਘਟਨਾ ਦੀ ਜਾਣਕਾਰੀ ਪੁਲਸ ਚੌਕੀ ਅਲਗੋ ਕੋਠੀ ਵਿਖੇ ਉਕਤ ਵਿਅਕਤੀਆਂ ਖਿਲਾਫ ਲਿਖਤੀ ਤੌਰ ’ਤੇ ਵੀ ਦਿੱਤੀ ਹੋਈ ਹੈ । ਮੈਂ ਐੱਸ. ਐੱਸ. ਪੀ. ਤਰਨਤਾਰਨ ਤੋਂ ਮੰਗ ਕਰਦਾ ਹਾਂ ਕਿ ਉਕਤ ਵਿਅਕਤੀਆਂ ਖਿਲਾਫ ਜਲਦੀ ਤੋਂ ਜਲਦੀ ਬਣਦੀ ਕਾਰਵਾਈ ਕੀਤੀ ਜਾਵੇ। ਜੇ ਮੇਰਾ ਅਤੇ ਮੇਰੇ ਪਰਿਵਾਰ ਦਾ ਕੋਈ ਵੀ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸ ਦੇ ਜ਼ਿੰਮੇਵਾਰ ਉਹ ਵਿਅਕਤੀ ਹੋਣਗੇ।
ਜਦੋਂ ਇਸ ਸਬੰਧੀ ਅਲਗੋਂ ਕੋਠੀ ਪੁਲਸ ਚੌਕੀ ਦੇ ਇੰਚਾਰਜ ਸਾਹਿਬ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਨਸ਼ਾ ਸਮੱਗਲਰ ਦਾ ਭਰਾ ਜੋ ਕਿ ਪੰਜਾਬ ਪੁਲਿਸ ’ਚ ਨਵਾਂ ਕਾਂਸਟੇਬਲ ਭਰਤੀ ਹੋਇਆ ਹੈ, ਉਸ ਵੱਲੋਂ ਸਾਡੇ ਅਤੇ ਥਾਣਾ ਵਲਟੋਹਾ ਦੇ ਐੱਸ. ਐੱਚ. ਓ. ਸਾਹਿਬ ਨੂੰ ਵੀ ਵੇਖ ਲੈਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ, ਜਿਸ ਸਬੰਧੀ ਅਸੀਂ ਰਿਪੋਰਟ ਲਿਖ ਕੇ ਆਪਣੇ ਉਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ। ਸਰਪੰਚ ਤਿਲਕ ਰਾਜ ਨੂੰ ਜੋ ਜਾਨੋਂ ਮਾਰਨ ਦੀਆਂ ਧਮਕੀਆਂ ਨਸ਼ਾ ਸਮੱਗਲਰ ਦਾ ਪਰਿਵਾਰ ਦੇ ਰਿਹਾ ਹੈ, ਉਨ੍ਹਾਂ ਖਿਲਾਫ ਵੀ ਜਲਦੀ ਕਾਰਵਾਈ ਕੀਤੀ ਜਾਵੇਗੀ।
ਬੇਕਾਬੂ ਹੋ ਕੇ ਬੱਸ ਡਿਵਾਈਡਰ ਨਾਲ ਟਕਰਾਈ,7 ਜ਼ਖਮੀ
NEXT STORY