ਬਠਿੰਡਾ, (ਸੁਖਵਿੰਦਰ)- ਬੀਤੀ ਰਾਤ ਨਿੱਜੀ ਕੰਪਨੀ ਦੀ ਬੱਸ ਬੇਕਾਬੂ ਹੋ ਕਿ ਡਿਵਾਈਡਰ ਨਾਲ ਟਕਰਾਅ ਗਈ। ਹਾਦਸੇ ਦੌਰਾਨ ਬੱਸ ’ਚ ਸਵਾਰ 7 ਲੋਕ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਬੀਤੀ ਰਾਤ ਬਠਿੰਡਾ-ਗੋਨਿਆਣਾ ਰੋਡ ’ਤੇ ਇਕ ਨਿੱਜੀ ਕੰਪਨੀ ਦੀ ਬੱਸ ਫਰੀਦਕੋਟ ਵੱਲ ਜਾ ਰਹੀ ਸੀ। 
ਪਿੰਡ ਭੋਖਡ਼ਾ ਨਜਦੀਕ ਸਡ਼ਕ ’ਤੇ ਲਾਵਾਰਿਸ ਪਸ਼ੂ ਆਉਣ ਕਾਰਨ ਬੱਸ ਅਸੰਤੁਲਿਤ ਹੋ ਕਿ ਡਿਵਾਈਡਰ ’ਤੇ ਚਡ਼੍ਹ ਗਈ। ਹਾਦਸੇ ਦੌਰਾਨ ਬੱਸ ’ਚ ਸਵਾਰ 7 ਲੋਕ ਜ਼ਖਮੀ ਹੋ ਗਏ।
ਸੂਚਨਾ ਮਿਲਣ ’ਤੇ ਸਹਾਰਾ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਵਿੱਕੀ, ਮਣੀ, ਰਜਿੰਦਰ ਕੁਮਾਰ ਅਤੇ ਸੰਦੀਪ ਗੋਇਲ ਮੌਕੇ ’ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਬੱਸ ’ਚੋਂ ਬਾਹਰ ਕੱਢ ਕੇ ਸਰਕਾਰੀ ਹਸਪਤਾਲ ਪਹੁੰਚਾਇਆ। ਜ਼ਖਮੀਆਂ ਦੀ ਪਛਾਣ ਹਰਵਿੰਦਰ ਸਿੰਘ, ਅਮਨਦੀਪ ਸਿੰਘ, ਜਸ਼ਨਦੀਪ ਸਿੰਘ (18), ਮਨਪ੍ਰੀਤ ਕੌਰ (16) ਵਾਸੀ ਫਰੀਦਕੋਟ ਵਜੋਂ ਹੋਈ ਜਦਕਿ 3 ਜ਼ਖਮੀਆਂ ਦੀ ਸਨਾਖਤ ਨਹੀਂ ਹੋ ਸਕੀ।
ਬਰੇਟਾ ਡਰੇਨ ’ਚ ਪਿਆ ਪਾੜ, ਫਸਲਾਂ ਦਾ ਹੋਇਆ ਭਾਰੀ ਨੁਕਸਾਨ
NEXT STORY