ਹੁਸ਼ਿਆਰਪੁਰ (ਅਮਰਿੰਦਰ)— ਮੇਹਟੀਆਣਾ ਪੁਲਸ ਵੱਲੋਂ 25 ਅਗਸਤ 2016 ਨੂੰ ਕਾਬੂ 2 ਨਸ਼ੇ ਦੇ ਸਮੱਗਲਰ ਦੋਸ਼ੀਆਂ ਜਸਵਿੰਦਰ ਸਿੰਘ ਉਰਫ ਮੋਨੂੰ ਪੁੱਤਰ ਰਾਜਪਾਲ ਵਾਸੀ ਪਧਿਆਣਾ ਅਤੇ ਸੁਰੇਸ਼ ਪਾਲ ਪੁੱਤਰ ਕੁਲਵਰਨ ਰਾਮ ਵਾਸੀ ਪਿੰਡ ਖਨੌੜਾ ਹਾਸਲ ਵਾਸੀ ਪਧਿਆਣਾ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਜ਼ਿਲਾ ਅਤੇ ਐਡੀਸ਼ਨਲ ਸੈਸ਼ਨ ਜੱਜ ਪੀ. ਐੱਸ. ਰਾਏ ਦੀ ਅਦਾਲਤ ਨੇ 10-10 ਸਾਲ ਦੀ ਕੈਦ ਦੇ ਨਾਲ-ਨਾਲ ਜੁਰਮਾਨੇ ਦੀ ਸਜ਼ਾ ਵੀ ਸੁਣਾਈ ਹੈ। ਜ਼ੁਰਮਾਨਾ ਅਦਾ ਨਹੀਂ ਕਰਨ 'ਤੇ ਦੋਨਾਂ ਹੀ ਦੋਸ਼ੀਆਂ ਨੂੰ 6-6 ਮਹੀਨੇ ਦੀ ਕੈਦ ਹੋਰ ਕੱਟਣੀ ਹੋਵੇਗੀ।
ਕੀ ਹੈ ਮਾਮਲਾ : ਗੌਰਤਲਬ ਹੈ ਕਿ ਮੇਹਟੀਆਣਾ ਪੁਲਸ ਨੇ 25 ਅਗਸਤ 2016 ਨੂੰ ਏ. ਐੱਸ. ਆਈ. ਇੰਦਰਜੀਤ ਸਿੰਘ ਦੀ ਅਗਵਾਈ 'ਚ ਪਿੰਡ ਈਸਪੁਰ ਪੰਚਨੰਗਲਾਂ 'ਚ ਨਾਕੇਬੰਦੀ ਕਰ ਰੱਖੀ ਸੀ। ਇਸੇ ਦੌਰਾਨ ਪੁਲਸ ਪਾਰਟੀ ਨੇ ਸ਼ੱਕ ਦੇ ਆਧਾਰ 'ਤੇ ਸਕੂਟਰੀ ਸਵਾਰਾਂ ਨੂੰ ਸਤਿਸੰਗ ਭਵਨ ਮੰਨਣਹਾਣਾ ਦੇ ਅੱਗੇ ਰੁਕਣ ਦਾ ਇਸ਼ਾਰਾ ਕੀਤਾ। ਪੁਲਸ ਨੇ ਜਦੋਂ ਸਾਮਾਨ ਦੀ ਤਲਾਸ਼ੀ ਲਈ ਤਾਂ ਸਕੂਟਰੀ ਸਵਾਰ ਜਸਵਿੰਦਰ ਸਿੰਘ ਉਰਫ ਮੋਨੂੰ ਪੁੱਤਰ ਰਾਜਪਾਲ ਵਾਸੀ ਪਧਿਆਣਾ ਤੋਂ 150 ਗ੍ਰਾਮ ਨਸ਼ੇ ਵਾਲਾ ਪਾਊਡਰ ਅਤੇ ਉੁਸ ਦੇ ਸਾਥੀ ਸੁਰੇਸ਼ ਪਾਲ ਪੁੱਤਰ ਕੁਲਵਰਨ ਰਾਮ ਵਾਸੀ ਪਿੰਡ ਖਨੌੜਾ ਹਾਲ ਵਾਸੀ ਪਧਿਆਣਾ ਤੋਂ 130 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਪੁਲਸ ਨੇ ਦੋਵੇਂ ਹੀ ਦੋਸ਼ੀਆਂ ਦੇ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਸੀ।
ਫਸਲ ਤੇ ਨਾੜ ਨੂੰ ਲੱਗੀ ਅੱਗ
NEXT STORY