ਚੰਡੀਗੜ੍ਹ (ਰਮਨਜੀਤ ਸਿੰਘ) : ਇਹ ਬਹੁਤ ਹੀ ਦੁਖਦਾਈ ਹੈ ਕਿ ਸਾਡੇ ਛੋਟੇ-ਛੋਟੇ 10-12 ਸਾਲ ਦੇ ਬੱਚੇ ਵੀ ਹੁਣ ਨਸ਼ੇ ਦੀ ਗ੍ਰਿਫ਼ਤ 'ਚ ਆ ਗਏ ਹਨ। ਪਿਛਲੇ 6 ਮਹੀਨਿਆਂ ਦੌਰਾਨ ਨਸ਼ਾ ਕਰਨ ਵਾਲਿਆਂ ਦੀ ਗਿਣਤੀ 10 ਗੁਣਾ ਵੱਧ ਗਈ ਹੈ ਅਤੇ ਇਹ 'ਆਪ' ਪੰਜਾਬ ਸਰਕਾਰ ਲਈ ਵੀ ਬੇਹੱਦ ਸ਼ਰਮਨਾਕ ਗੱਲ ਹੈ। ਇਹ ਵਿਚਾਰ ਡਾ. ਰਾਜ ਕੁਮਾਰ ਡਿਪਟੀ ਸੀ. ਐੱਲ. ਪੀ. ਲੀਡਰ ਨੇ ਜ਼ਾਹਰ ਕੀਤੇ। ਉਸ ਸਮੇਂ ਉਹ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਮੀਡੀਆ ਨਾਲ ਰੁ-ਬ-ਰੂ ਹੋਏ ਸਨ।
ਇਹ ਵੀ ਪੜ੍ਹੋ : ਫ਼ਰਾਰ ਗੈਂਗਸਟਰ ਦੀਪਕ ਟੀਨੂੰ ਖ਼ਿਲਾਫ਼ ਲੁੱਕ ਆਊਟ ਨੋਟਿਸ, CM ਮਾਨ ਬੋਲੇ-ਜਲਦ ਹੋਵੇਗਾ ਸਲਾਖ਼ਾਂ ਪਿੱਛੇ
ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੇ ਪਿੰਡਾਂ-ਸ਼ਹਿਰਾਂ ਵਿਚ ਨਸ਼ੇ ਦੀ ਸਮੱਸਿਆ ਚਿੰਤਾਜਨਕ ਹੈ। ਪਿਛਲੇ 6 ਮਹੀਨੇ ਵਿਚ ਪੰਜਾਬ ਦੇ ਓਟ ਕਲੀਨਿਕਾਂ ਵਿਚ ਮਰੀਜ਼ਾਂ ਦੀ ਗਿਣਤੀ 4 ਲੱਖ ਤੋਂ ਵੱਧ ਕੇ 8 ਲੱਖ ਹੋ ਗਈ ਹੈ। ਡਾ. ਰਾਜ ਨੇ ਸਰਕਾਰ 'ਤੇ ਤੰਜ ਕੱਸਦਿਆਂ ਕਿਹਾ ਕਿ ਹੁਣ ਤਾਂ ਪੰਜਾਬ ਵਿਚ ਝੂਠੇ ਆਪਰੇਸ਼ਨ ਲੋਟਸ ਦੀ ਬਜਾਏ ਸਰਕਾਰ ਨੂੰ ਆਪਰੇਸ਼ਨ ਚਿੱਟਾ 'ਤੇ ਧਿਆਨ ਦੇਣਾ ਚਾਹਿਦਾ ਹੈ। ਉਨ੍ਹਾਂ ਪੁਰਜ਼ੋਰ ਅਪੀਲ ਕੀਤੀ ਕਿ 'ਆਪ' ਸਰਕਾਰ ਨੂੰ ਸਾਰੀਆਂ ਪਾਰਟੀਆਂ ਦੀ ਸਾਂਝੀ ਮੀਟਿੰਗ ਬੁਲਾ ਕੇ ਇਸ ਨਸ਼ੇ ਦੇ ਦਰਿਆ ਨੂੰ ਰੋਕਣ ਸਬੰਧੀ ਰਣਨੀਤੀ ਤਿਆਰ ਕਰਨੀ ਚਾਹਿਦੀ ਹੈ ਕਿਉਂਕਿ ਸਾਡੇ ਬੱਚਿਆਂ ਨੂੰ ਮਹਿਫੂਜ਼ ਕਰਨ ਲਈ ਕਾਰਗਰ ਕਦਮ ਚੁੱਕਣ ਦੀ ਲੋੜ ਹੈ।
ਇਹ ਵੀ ਪੜ੍ਹੋ : ਸੁਖ਼ਨਾ ਝੀਲ 'ਤੇ ਹੋਣ ਵਾਲੇ 'ਏਅਰਸ਼ੋਅ' ਨੂੰ ਲੈ ਕੇ ਨਵੇਂ ਨਿਰਦੇਸ਼ ਜਾਰੀ, ਇਨ੍ਹਾਂ ਚੀਜ਼ਾਂ ਨੂੰ ਨਾਲ ਲਿਜਾਣ 'ਤੇ ਪਾਬੰਦੀ
ਡਾ. ਰਾਜ ਨੇ ਕਿਹਾ ਕਿ ਇਹ ਇਕ-ਦੂਜੇ ਨੂੰ ਇਲਜ਼ਾਮ ਦੇਣ ਦੀ ਗੱਲ ਨਹੀਂ, ਸਗੋਂ ਮਿਲ ਕੇ ਪੰਜਾਬ ਨੂੰ ਇਸ ਗਰਤ 'ਚੋਂ ਕੱਢਣ ਦੀ ਇਕਜੁੱਟ ਕੋਸ਼ਿਸ਼ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਨੇਤਾ, ਸਾਰੇ ਐੱਨ. ਜੀ. ਓ., ਸਾਰੇ ਅਧਿਆਪਕ ਅਤੇ ਮਾਪੇ ਤੁਰੰਤ ਇਸ ਮਸਲੇ 'ਤੇ ਆਪਣਾ-ਆਪਣਾ ਯੋਗਦਾਨ ਪਾਉਂਦਿਆਂ ਆਪਣੇ ਪੰਜਾਬ ਦੇ ਭੱਵਿਖ ਆਪਣੇ ਬੱਚਿਆਂ ਨੂੰ ਇਸ ਦਲਦਲ 'ਚ ਫਸਣ ਤੋਂ ਅਤੇ ਕੱਢਣ ਲਈ ਹਰ ਕਦਮ ਚੁੱਕਣੇ ਅਤੇ ਸਰਕਾਰ ਵੀ ਇਸ ਮੁੱਦੇ ਦੀ ਗੰਭੀਰਤਾ ਵੇਖਦੇ ਹੋਏ ਤੁਰੰਤ ਸਖ਼ਤ ਕਦਮ ਚੁੱਕੇ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਲਾਏ ਜ਼ਿਆਦਾ ਟੈਕਸ ਕਾਰਨ ਸ਼ਰਾਬ ਮਹਿੰਗੀ : ਹਾਈਕੋਰਟ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮੱਧ ਪ੍ਰਦੇਸ਼ ਦੇ ਪਿੰਡ ਕੜਿਆਂ ਦਾ ਮਸ਼ਹੂਰ ਚੋਰ ਗਿਰੋਹ ਲੁਧਿਆਣਾ ਪੁਲਸ ਵੱਲੋਂ ਕਾਬੂ
NEXT STORY