ਚੰਡੀਗੜ੍ਹ/ ਮੋਹਾਲੀ- ਭਾਰਤ ਦੇ ਹਰੇਕ ਨਾਗਰਿਕ ਨੂੰ 2047 ਤੱਕ ਨਸ਼ਾ ਮੁਕਤ ਭਾਰਤ ਬਣਾਉਣ ਦੇ ਉਦੇਸ਼ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ, ਇਹ ਦ੍ਰਿਸ਼ਟੀਕੋਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਿੱਤਾ ਗਿਆ ਦ੍ਰਿਸ਼ਟੀਕੋਣ ਹੈ, ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਚੰਡੀਗੜ੍ਹ ਪ੍ਰਸਾਸਨ ਦੁਆਰਾ ਆਯੋਜਿਤ ’’ਵਾਕ ਫਾਰ ਡਰੱਗ ਫ੍ਰੀ ਚੰਡੀਗੜ੍ਹ’’ ਵਾਕਾਥੌਨ ਪ੍ਰੋਗਰਾਮ ਦੌਰਾਨ ਆਪਣੇ ਸੰਬੋਧਨ ਵਿਚ ਕੀਤਾ।ਇਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ, ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਹ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ, ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਤੋਂ ਇਲਾਵਾ ਨਾਲ ਧਾਰਮਿਕ ਆਗੂ, ਸਮਾਜ ਸੇਵੀ, ਐਨ.ਜੀ.ਓ. ਵਰਕਰ ਅਤੇ ਚੰਡੀਗੜ੍ਹ ਅਤੇ ਪੰਜਾਬ ਦੇ ਵੱਖ-ਵੱਖ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਤੋਂ ਪਹੁੰਚੇ ਵਿਦਿਆਰਥੀਆਂ ਨੇ ਇਸ ਵਾਕਾਥੌਨ ਵਿਚ ਹਿੱਸਾ ਲਿਆ ਜੋ ਚੰਡੀਗੜ੍ਹ ਸੈਕਟਰ 17 ਦੇ ਤਿਰੰਗਾ ਪਾਰਕ ਵਿਖੇ ਸਮਾਪਤ ਹੋਈ।
ਚੰਡੀਗੜ੍ਹ ਪ੍ਰਸਾਸਨ ਦੁਆਰਾ ਆਯੋਜਿਤ ’’ਵਾਕ ਫਾਰ ਡਰੱਗ ਫ੍ਰੀ ਚੰਡੀਗੜ੍ਹ’’ ਪ੍ਰੋਗਰਾਮ ਦੌਰਾਨ ਆਪਣੇ ਸੰਬੋਧਨ ਵਿਚ ਸੰਧੂ ਨੇ ਕਿਹਾ ਕਿ ਖੇਡਾਂ ਵਿਚ ਪੰਜਾਬ ਦੇ ਨੌਜਵਾਨਾਂ ਦਾ ਯੋਗਦਾਨ ਸਭ ਤੋਂ ਵੱਧ ਹੈ, ਦੇਸ਼ ਦੀ ਸਭ ਤੋਂ ਪ੍ਰਸਿੱਧ ਖੇਡ ਕ੍ਰਿਕਟ ਵਿਚ ਅਸੀਂ ਅਰਸ਼ਦੀਪ ਸਿੰਘ, ਸ਼ੁਭਮਨ ਗਿੱਲ ਨੂੰ ਭਾਰਤ ਲਈ ਖੇਡਦੇ ਹੋਏ ਦੇਖਦੇ ਹਾਂ ਫਿਰ ਵੀ ਪੰਜਾਬ ਨੂੰ ਨਸ਼ੇ ਵਾਲਾ ਸੂਬਾ ਕਿਵੇ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਦੁਨੀਆ ਦੇ ਨੌਜਵਾਨਾਂ ਨਾਲੋਂ ਵਧੇਰੇ ਹੋਣਹਾਰ ਹਨ, ਪੰਜਾਬ ਦੀ ਮਿੱਟੀ ਦੁਨੀਆ ਦੇ ਬਾਕੀ ਹਿੱਸਿਆਂ ਨਾਲੋ ਵਧੇਰੇ ਉਪਜਾਊ ਹੈ, ਪੰਜਾਬ ਦਾ ਪਾਣੀ ਦੁਨੀਆ ਵਿਚ ਸਭ ਤੋਂ ਵੱਧ ਪਵਿੱਤਰ ਹੈ ਅਤੇ ਪੰਜਾਬੀ ਲੋਕਾਂ ਦੀ ਸੋਚ ਦੁਨੀਆਂ ਦੇ ਬਾਕੀ ਹਿੱਸਿਆਂ ਨਾਲੋ ਵੱਖਰੀ ਹੈ ਪਰ ਮੈਨੂ ਲਗਦਾ ਹੈ ਕਿ ਜੇਕਰ ਗੁਰੂ ਨਾਨਕ ਦੇਵ ਜੀ ਦੀ ਇਸ ਧਰਤੀ ’ਤੇ ਥੋੜਾ ਜਿਹਾ ਵੀ ਨਸ਼ਾ ਬਾਕੀ ਹੈ ਤਾਂ ਇਸ ਦਾ ਖਾਤਮਾ ਹੋਣਾ ਚਾਹੀਦਾ ਹੈ।
ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾ ਸਥਿਤੀ ਦਾ ਵਿਸ਼ਲੇਸ਼ਣ ਕਰਨ ਲਈ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਵਲੋਂ ਸਰਹੱਦੀ ਖੇਤਰਾਂ ਦੇ ਪਿੰਡਾਂ ਦਾ ਦੌਰਾ ਕਰਨ ਦੀ ਸ਼ਲਾਘਾ ਕਰਦੇ ਹੋਏ ਸੰਧੂ ਨੇ ਕਿਹਾ ਕਿ ਨਸ਼ਿਆਂ ਦੇ ਨਾਮ ’ਤੇ ਰਾਜਨੀਤੀ ਖੇਡੀ ਗਈ ਹੈ ਪਰ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ, ਸਮਾਜ ਦੇ ਵੱਖ-ਵੱਖ ਵਰਗ ਅਤੇ ਸੰਗਠਨ ਇਸ ਨਸ਼ਾ ਵਿਰੋਧੀ ਮੁਹਿੰਮ ਵਿਚ ਇਕਜੁਟ ਹਨ।ਉਨ੍ਹਾਂ ਕਿਹਾ ਕਿ ਜਦੋਂ ਭਾਰਤ ਵਿਕਸਿਤ ਭਾਰਤ ਬਣੇਗਾ ਤਾਂ ਉਸ ਦੇ ਨਾਲ ਹੀ ਦੇਸ਼ ਨਸ਼ਾ ਮੁਕਤ ਵੀ ਬਣਨਾ ਚਾਹੀਦਾ ਹੈ।ਮੈਂਨੂੰ ਲੱਗਦਾ ਹੈ ਕਿ ਨਸ਼ਾ ਮੁਕਤ ਭਾਰਤ ਦੀ ਸਿਰਜਣਾ ਵਾਸਤੇ ਪੰਜਾਬ ਦੀ ਉਸ ਧਰਤੀ ਤੋਂ ਜਿਥੇ ਸ਼ਹੀਦਾਂ ਦਾ ਖੂਨ ਡੁੱਲਿਆ ਹੈ, ਇਸ ਦੀ ਸ਼ੁਰੂਆਤ ਹੋਈ ਹੈ। ਸੰਧੂ ਨੇ ਕਿਹਾ ਕਿ ਮੈਂਨੂੰ ਲੱਗਦਾ ਹੈ ਕਿ ਨਸ਼ਿਆ ਦੀ ਸਮੱਸਿਆ ਨੂੰ ਸਿਰਫ਼ ਲਾਅ ਐਂਡ ਆਰਡਰ ਦੀ ਨਕਾਮੀ ਦੇ ਤੌਰ ’ਤੇ ਵੇਖਣਾ ਸਾਡੀ ਅਧੂਰੀ ਪਹੁੰਚ ਹੈ। ਨਸ਼ਿਆਂ ਦੀ ਸਮੱਸਿਆ ਕਿਸੇ ਵੀ ਸੂਬੇ ਜਾਂ ਦੇਸ਼ ਦੀ ਪਰੇਸ਼ਾਨੀ ਨਹੀਂ ਹੈ, ਇਹ ਇੱਕ ਸਮਾਜਿਕ ਸਮੱਸਿਆ ਹੈ।ਅੱਜ ਦੁਨੀਆ ਦੇ ਵਿਕਸਿਤ ਦੇਸ਼ਾਂ ਦੀ ਕਤਾਰ ਵਿਚ ਖੜੇ ਦੇਸ਼ਾਂ ’ਚ ਨਸ਼ੇ ਨਾਲ ਪ੍ਰਭਾਵਿਤ ਵਿਅਕਤੀਆਂ ਦੀ ਸੰਖਿਆ ਸਾਡੇ ਨਾਲੋਂ ਕਈ ਫੀਸਦ ਜ਼ਿਆਦਾ ਹੈ,ਜਦਕਿ ਸਾਡੇ ਦੇਸ਼ ਵਿਚ ਪ੍ਰਭਾਵਿਤ ਵਿਅਕਤੀ ਬਹੁਤ ਘੱਟ ਹਨ। ਸਾਡੇ ਪੰਜਾਬ ਬਾਰੇ ਖਾਸ ਕਰ ਕੇ ਕਹਿਣਾ ਚਾਹੁੰਦਾ ਹੈ ਕਿ ਇਹ ਇੱਕ ਚਿੰਤਾ ਦਾ ਵਿਸ਼ਾ ਹੈ, ਜਿਥੇ ਬਹੁਤ ਸਾਰੇ ਨੌਜਵਾਨ ਤੇ ਪਰਿਵਾਰ ਇਸ ਨਾਲ ਪ੍ਰਭਾਵਿਤ ਹਨ। ਪਰੰਤੂ ਜਿੰਨਾ ਪੰਜਾਬ ਨੂੰ ਬਦਨਾਮ ਕੀਤਾ ਗਿਆ ਹੈ, ਪੰਜਾਬ ਉਸ ਦਾ ਹੱਕਦਾਰ ਨਹੀਂ ਹੈ। ਜੇਕਰ ਪੰਜਾਬ ਐਨਾ ਹੀ ਜ਼ਿਆਦਾ ਨਸ਼ੇੜੀ ਹੁੰਦਾ ਤਾਂ ਪਿਛਲੇ ਕਈ ਦਹਾਕਿਆਂ ਤੋਂ ਭਾਰਤ ਦੀ ਸਭ ਤੋਂ ਵੱਡੀ ਵੱਕਾਰੀ ਮੌਲਾਨਾ ਅਬੁਲ ਕਲਾਮ ਟਰਾਫੀ ਪੰਜਾਬ ਕੋਲ ਹੈ ਕਿਸੇ ਵੀ ਸੂਬੇ ਕੋਲ ਨਹੀਂ ਗਈ ਹੈ।ਉਨ੍ਹਾਂ ਕਿਹਾ ਕਿ ਰਾਜਪਾਲ ਸਾਹਿਬ ਮੈਂ ਤੁਹਾਨੂੰ ਸਿਜਦਾ ਕਰਦਿਆਂ ਤੁਸੀਂ ਰਾਜ ਭਵਨ ਦੀਆਂ ਵਲਗਣਾ ਵਿਚੋਂ ਬਾਹਰ ਨਿਕਲ ਕੇ ਬਾਰਡਰ ਦੇ ਇੱਕ-ਇੱਕ ਪਿੰਡ ਵਿਚ ਜਾ ਕੇ ਉਨ੍ਹਾਂ ਮਾਵਾਂ ਤੇ ਭੈਣਾਂ ਦਾ ਦਰਦ ਸੁਣਿਆ ਤੇ ਉਨ੍ਹਾਂ ਨੂੰ ਸਮਝਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਪੰਜਾਬ ਦੇ ਵਿਚ ਨਸ਼ੇ ਦੀ ਗੱਲ ਹੋਈ ਹੈ ਤਾਂ ਉਸ ਨੂੰ ਇੱਕੋ ਹੀ ਤਰੀਕੇ ਨਾਲ ਵੇਖਿਆ ਗਿਆ ਹੈ ਤੇ ਰਾਜਨੀਤੀ ਹੋਈ ਹੈ।ਇਹ ਪਹਿਲੀ ਵਾਰ ਹੋਇਆ ਹੈ ਕਿ ਅੱਜ ਰਾਜਨੀਤੀ ਤੋਂ ਉਪਰ ਉਠ ਕੇ ਸਾਰੀਆਂ ਪਾਰਟੀਆਂ, ਸੰਤ ਮਹਾਤਮਾਂ ਤੇ ਸਾਰੀਆਂ ਸੰਸਥਾਵਾਂ ਇੱਕ ਮੰਚ ’ਤੇ ਬੈਠੀਆਂ ਹਨ। ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਨੇ ਜਿਨ੍ਹਾਂ ਪਿਛਲੇ 10 ਸਾਲਾਂ ਵਿਚ ਦੇਸ਼ ਨੂੰ ਮੋਹਰੀ ਕਤਾਰਾਂ ਵਿਚ ਖੜਾ ਕੀਤਾ ਹੈ ਤੇ ਦੇਸ਼ ਨੂੰ ਨਵਾਂ ਸੁਪਨਾ ਹੀ ਨਹੀਂ ਦਿੱਤਾ ਹੈ ਬਲਕਿ ਉਸ ਦੀ ਰੂਪ ਰੇਖਾ ਵੀ ਤਿਆਰ ਕੀਤੀ ਹੈ।
ਸ਼ਹਿਰ ’ਚ ਫਿਰ ਹੋਈ ਵੱਡੀ ਲੁੱਟ : ਨਕਦੀ ਲੈ ਕੇ ਫੈਕਟਰੀ ਜਾ ਰਹੇ ਮਜ਼ਦੂਰ ਤੋਂ 15 ਲੱਖ ਲੁੱਟੇ
NEXT STORY