ਪਟਿਆਲਾ (ਰਾਜੇਸ਼, ਪਰਮੀਤ, ਬਖਸ਼ੀ)—ਲੋੜਵੰਦ ਲੋਕਾਂ ਦੀ ਮਦਦ ਲਈ ਜਾਤ ਅਤੇ ਧਰਮ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਵਿਸ਼ਵ ਭਰ 'ਚ ਕੰਮ ਕਰਨ ਵਾਲੇ ਪੰਜਾਬੀ ਐੱਨ.ਆਰ.ਆਈ. ਐੱਸ.ਪੀ. ਸਿੰਘ ਓਬਰਾਏ ਨੂੰ ਉੱਥੋਂ ਦੀ ਜਨਰਲ ਡਾਇਰੈਕਟਰ ਆਫ ਰੈਜ਼ੀਡੈਂਸੀ ਐਂਡ ਵਿਦੇਸ਼ੀ ਮਾਮਲਿਆਂ ਵਲੋਂ 10 ਸਾਲ ਦਾ ਗੋਲਡ ਕਾਰਡ ਦਿੱਤਾ ਗਿਆ ਹੈ। ਉਕਤ ਕਾਰਡ ਦਾ ਸਬੰਧ 10 ਸਾਲ ਦੇ ਦੁਬਈ ਵੀਜ਼ਾ ਨਾਲ ਹੈ, ਜੋ ਕਿ ਦੁਬਈ ਦੇ ਇਤਿਹਾਸ 'ਚ ਇਸ ਤੋਂ ਪਹਿਲਾਂ ਕਿਸੇ ਪੰਜਾਬੀ ਨੂੰ ਨਹੀਂ ਦਿੱਤਾ ਗਿਆ।
ਉਕਤ ਕਾਰਡ ਹਾਸਲ ਕਰਨ ਮਗਰੋਂ ਅਪੈਕਸ ਗਰੁੱਪ ਆਫ ਕੰਪਨੀ ਦੇ ਚੇਅਰਮੈਨ ਉਬਰਾਏ ਨੇ ਕਿਹਕਾ ਕਿ ਸੰਯੁਕਤ ਅਰਬ ਅਮੀਰਾਤ ਦੀ ਖੁੱਲ੍ਹੀ ਸੋਚ ਵਾਲੀਆਂ ਅਤੇ ਕਾਰੋਬਾਰ ਪੱਖੀ ਨੀਤੀਆਂ ਨੇ ਨਾ ਸਿਰਫ ਮੈਨੂੰ ਕਾਰੋਬਾਰ ਕਰਨ ਲਈ ਹੌਸਲਾ ਦਿੱਤਾ ਬਲਕਿ ਹਰੇਕ ਖੇਤਰ 'ਚ ਮਦਦ ਵੀ ਕੀਤੀ।
ਬਾਲ ਅਧਿਕਾਰ ਕਮਿਸ਼ਨ ਨੇ ਸਕੂਲੀ ਸਿੱਖਿਆ ਵਿਭਾਗ ਨੂੰ ਦਿੱਤਾ ਹੁਕਮ
NEXT STORY