ਲੁਧਿਆਣਾ (ਗੌਤਮ)- ਸੀਤ ਲਹਿਰ ਕਾਰਨ ਉੱਤਰੀ ਭਾਰਤ ਪੂਰੀ ਤਰ੍ਹਾਂ ਕੋਹਰੇ ਦੀ ਲਪੇਟ ’ਚ ਆਉਣ ਕਾਰਨ ਲੋਕਾਂ ਦਾ ਜੀਵਨ ਅਸਤ ਵਿਅਸਤ ਹੋ ਰਿਹਾ ਹੈ। ਸੀਤ ਲਹਿਰ ਕਾਰਨ ਲੋਕ ਆਪਣੇ ਘਰਾਂ ’ਚ ਰਹਿਣ ਲਈ ਮਜਬੂਰ ਹੋ ਰਹੇ ਹਨ। ਮੌਸਮ ਵਿਭਾਗ ਮੁਤਾਬਕ ਉੱਤਰੀ ਭਾਰਤ ’ਚ ਮੀਂਹ ਦੀ ਸੰਭਾਵਨਾ ਵੀ ਘੱਟ ਹੈ। ਪਿਛਲੇ 10 ਸਾਲਾਂ ’ਚ ਪਹਿਲੀ ਵਾਰ ਦਸੰਬਰ ਅਤੇ ਜਨਵਰੀ ’ਚ ਮੌਸਮ ਖੁਸ਼ਕ ਹੋ ਰਿਹਾ ਹੈ, ਜਿਸ ਨਾਲ ਤਾਪਮਾਨ ’ਚ ਵੀ ਗਿਰਾਵਟ ਆਈ ਹੈ।
ਧੁੰਦ ਅਤੇ ਸਰਦੀ ਦਾ ਅਸਰ ਲੋਕਾਂ ਦੇ ਨਾਲ-ਨਾਲ ਟਰੇਨਾਂ ’ਤੇ ਵੀ ਪੈ ਰਿਹਾ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਸੜਕੀ ਰਸਤਿਓਂ ਵੀ ਇਕ ਤੋਂ ਦੂਜੀ ਜਗ੍ਹਾ ਜਾਣ ’ਚ ਪ੍ਰੇਸ਼ਾਨੀ ਸਹਿਣੀ ਪੈ ਰਹੀ ਹੈ ਕਿਉਂਕਿ ਡ੍ਰਾਈਵਿੰਗ ਕਰਦੇ ਸਮੇਂ ਧੁੰਦ ਕਾਰਨ ਵਿਜ਼ੀਬਿਲਟੀ ਘੱਟ ਹੋਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ, ਜਿਸ ਨਾਲ ਸੜਕੀ ਹਾਦਸਿਆਂ ਦੀ ਸੰਭਾਵਨਾ ਬਣੀ ਰਹਿੰਦੀ ਹੈ। ਸੀਤ ਲਹਿਰ ਕਾਰਨ ਲੰਬੀ ਦੂਰੀ ਦੀਆਂ ਟਰੇਨਾਂ ਆਪਣੇ ਨਿਰਧਾਰਿਤ ਸਮੇਂ ਤੋਂ 2 ਤੋਂ 8 ਘੰਟੇ ਦੇਰ ਨਾਲ ਚੱਲ ਰਹੀਆਂ ਹਨ। ਟਰੇਨਾਂ ਦੇ ਲੇਟ ਹੋਣ ਕਾਰਨ ਯਾਤਰੀਆਂ ਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਕਿ ਉਹ ਆਪਣੇ ਘਰ ਕਦੋਂ ਪੁੱਜਣਗੇ।
ਇਹ ਵੀ ਪੜ੍ਹੋ- ਭਾਖੜਾ ਨਹਿਰ 'ਚ ਵਾਪਰਿਆ ਭਿਆਨਕ ਹਾਦਸਾ, ਨਾਰੀਅਲ ਤਾਰਨ ਗਏ ਮਾਂ-ਪੁੱਤ ਪਾਣੀ 'ਚ ਰੁੜ੍ਹੇ (ਵੀਡੀਓ)
ਸਖ਼ਤ ਠੰਡ ’ਚ ਪਲੇਟਫਾਰਮ ’ਤੇ ਕੰਬ ਰਹੇ ਲੋਕ
ਸੀਤ ਲਹਿਰ ਕਾਰਨ ਟਰੇਨਾਂ ਦੇ ਲੇਟ ਹੋਣ ਕਾਰਨ ਯਾਤਰੀਆਂ ਨੂੰ ਪਲੇਟਫਾਰਮ ’ਤੇ ਹੀ ਟਰੇਨਾਂ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਆਲਮ ਇਹ ਹੈ ਕਿ ਲੋਕ ਕੰਬਲ ਲਪੇਟ ਕੇ ਪਲੇਟਫਾਰਮ ’ਤੇ ਬੈਠੇ ਟਰੇਨਾਂ ਦਾ ਇੰਤਜ਼ਾਰ ਕਰ ਰਹੇ ਹਨ ਜਾਂ ਕਿਸੇ ਨਾ ਕਿਸੇ ਤਰ੍ਹਾਂ ਇਕ ਕੋਨੇ ’ਚ ਦੁਬਕ ਕੇ ਠੰਡ ਤੋਂ ਬਚਾਅ ਕਰ ਰਹੇ ਹਨ। ਟਰੇਨ ’ਚ ਸਲੀਪਰ ਕਲਾਸ ਅਤੇ ਜਨਰਲ ਕੋਚ ’ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਵੀ ਪ੍ਰੇਸ਼ਾਨੀ ਹੋ ਰਹੀ ਹੈ।
ਸੰਘਣੀ ਧੁੰਦ ਕਾਰਨ ਟਰੇਨਾਂ ਦੀ ਰਫਤਾਰ ਰੁਕਣ ਕਾਰਨ ਲੋਕ ਵਾਰ-ਵਾਰ ਪੁੱਛਗਿੱਛ ਕੇਂਦਰ ਜਾਂ ਆਪਣੇ ਮੋਬਾਈਲ ਤੋਂ ਟਰੇਨਾਂ ਦਾ ਸਮਾਂ ਚੈੱਕ ਕਰ ਰਹੇ ਹਨ। ਸੋਮਵਾਰ ਨੂੰ ਉੱਤਰ ਸੰਪਰਕ ਕ੍ਰਾਂਤੀ, ਜੰਮੂ-ਪੁਣਾ ਜੇਹਲਮ ਐਕਸਪ੍ਰੈੱਸ, ਸਵਰਣ ਸ਼ਤਾਬਦੀ ਐਕਸਪ੍ਰੈੱਸ, ਗਰੀਬ ਰਥ 6 ਘੰਟੇ, ਨਾਂਦੇੜ-ਅੰਮ੍ਰਿਤਸਰ ਸਚਖੰਡ ਐਕਸਪ੍ਰੈੱਸ 8 ਘੰਟੇ ਅਤੇ ਅੰਮ੍ਰਿਤਸਰ ਤੋਂ ਨਾਂਦੇੜ ਵੱਲ ਜਾਣ ਵਾਲੀ ਨਾਂਦੇੜ ਐਕਸਪ੍ਰੈੱਸ, ਪੁਣੇ-ਜੰਮੂ-ਤਵੀ, ਛਤਰਪਤੀ ਸ਼ਿਵਾਜੀ ਟਰਨੀਮਲ-ਅੰਮ੍ਰਿਤਸਰ 4 ਘੰਟੇ, ਟਾਟਾ ਜੰਮੂ ਐਕਸਪ੍ਰੈੱਸ 2 ਘੰਟੇ, ਅਜਮੇਰ-ਜੰਮੂ ਪੂਜਾ ਐਕਸਪ੍ਰੈੱਸ 10 ਘੰਟੇ, ਅੰਬੇਡਕਰ ਨਗਰ ਤੋਂ ਕਟੜਾ ਜਾਣ ਵਾਲੀ ਅੰਮ੍ਰਿਤਸਰ-ਦੁਬਈ ਐਕਸਪ੍ਰੈੱਸ, ਕਟਿਹਾਰ ਤੋਂ ਅੰਮ੍ਰਿਤਸਰ ਵੱਲ ਜਾਣ ਵਾਲੀ ਕਟਿਹਾਰ ਐਕਸਪ੍ਰੈੱਸ ਤੋਂ ਇਲਾਵਾ ਹੋਰ ਕਈ ਟਰੇਨਾਂ ਦੇਰ ਨਾਲ ਚੱਲਣ ਕਾਰਨ ਯਾਤਰੀਆਂ ਨੂੰ ਭਾਰੀ ਪੇਸ਼ਾਨੀ ਝੱਲਣੀ ਪਈ।
ਇਹ ਵੀ ਪੜ੍ਹੋ- ਮਾਲਦੀਵ ਦੇ ਰਾਸ਼ਟਰਪਤੀ ਮੁਇਜ਼ੂ ਨੇ ਮੁੜ ਕੀਤਾ ਵੱਡਾ ਐਲਾਨ, ਭਾਰਤ 'ਤੇ ਨਿਰਭਰਤਾ ਘਟਾਉਣ ਲਈ ਲਿਆ ਇਹ ਫ਼ੈਸਲਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰਾਂਸਪੋਰਟ ਮੰਤਰੀ ਨੇ ਸੜਕ ਸੁਰੱਖਿਆ ਮਹੀਨੇ ਦੀ ਕੀਤੀ ਸ਼ੁਰੂਆਤ, ਹਾਦਸਿਆਂ 'ਚ ਮੌਤ ਦਰ ਘਟਾਉਣ 'ਤੇ ਦਿੱਤਾ ਜ਼ੋਰ
NEXT STORY