ਪੱਟੀ, (ਸੌਰਭ)- ਪੱਟੀ ਸ਼ਹਿਰ ਅੰਦਰ ਟਰੈਫਿਕ ਦੀ ਸਮੱਸਿਆ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਇਹ ਸਮੱਸਿਆ ਅੱਜ ਉਦੋਂ ਹੋਰ ਵਧ ਗਈ, ਜਦੋਂ ਸਪੈਸ਼ਲ ਲਈ ਲੋਡਿੰਗ ਟਰੱਕਾਂ ਨੇ ਵੇਰਕਾ ਡੇਅਰੀ ਤੋਂ ਲੈ ਕੇ ਗੋਲ ਚੱਕਰ ਤੱਕ ਪੂਰਾ ਰਸਤਾ ਜਾਮ ਕਰ ਦਿੱਤਾ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਨੇ ਦੱਸਿਆ ਕਿ ਅੱਜ ਸਪੈਸ਼ਲ ਲੱਗਣ ਕਾਰਨ ਟਰੱਕ ਸੜਕ ਦੇ ਵਿਚਕਾਰ ਖੜ੍ਹੇ ਹਨ, ਜਿਸ ਕਾਰਨ ਇਥੇ ਟਰੈਫਿਕ ਜਾਮ ਹੋ ਗਈ। ਉਨ੍ਹਾਂ ਦੱਸਿਆ ਕਿ ਜਾਮ ਲੱਗਣ ਕਾਰਨ ਉਹ ਬਹੁਤ ਪ੍ਰੇਸ਼ਾਨ ਹਨ। ਟਰੈਫਿਕ ਕਾਰਨ ਕੁੱਲੇ ਚੌਕ ਤੋਂ ਬੱਸ ਸ਼ਹਿਰ ਅੰਦਰ ਨਾ ਆਉਣ ਕਾਰਨ ਬੱਸ ਸਟੈਂਡ ਖਾਲੀ ਦਿਸਿਆ ਅਤੇ ਕਈ ਬੱਸਾਂ ਪੱਟੀ ਤੋਂ ਅੰਮ੍ਰਿਤਸਰ, ਭਿੱਖੀਵਿੰਡ, ਖੇਮਕਰਨ, ਕੋਟ ਬੁੱਢਾ, ਸਰਹਾਲੀ, ਹਰੀਕੇ, ਸਭਰਾ ਆਦਿ ਸਾਰੇ ਰੂਟ ਮਿਸ ਹੋ ਗਏ। ਸ਼ਹਿਰ ਨਿਵਾਸੀਆਂ ਨੇ ਟ੍ਰੈਫਿਕ ਪੁਲਸ ਤੋਂ ਮੰਗ ਕਰਦੇ ਹਨ ਕਿ ਟਰੈਫਿਕ ਦੀ ਸਮੱਸਿਆ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ।
ਦਾਜ ਲਈ ਪ੍ਰੇਸ਼ਾਨ ਕਰਨ ਦੇ ਕੇਸ 'ਚ ਪਤੀ ਤੇ ਸੱਸ ਨੂੰ 10-10 ਸਾਲ ਦੀ ਕੈਦ
NEXT STORY