ਅੰਮ੍ਰਿਤਸਰ, (ਜਸ਼ਨ)- ਵੱਲਾ ਰੋਡ ਸਥਿਤ ਰੇਲਵੇ ਲਾਈਨ 'ਤੇ ਡੁਪਲੀਕੇਟ ਹਾਵੜਾ ਰੇਲ ਗੱਡੀ ਦੀ ਫੇਟ ਲੱਗਣ ਨਾਲ ਇਕ ਔਰਤ ਤੇ ਉਸ ਦੀਆਂ 2 ਨਾਬਾਲਗ ਬੱਚੀਆਂ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਜੀ. ਆਰ. ਪੀ. ਪੁਲਸ ਦੇ ਚੌਕੀ ਇੰਚਾਰਜ ਇੰਸਪੈਕਟਰ ਧਰਮਿੰਦਰ ਕਲਿਆਣ ਨੇ ਦੱਸਿਆ ਕਿ ਉਕਤ ਘਟਨਾ ਸ਼ਾਮ 7 ਵਜੇ ਵਾਪਰੀ, ਰੇਲ ਗੱਡੀ ਆਪਣੀ ਰਫਤਾਰ ਨਾਲ ਗੁਜ਼ਰ ਰਹੀ ਸੀ ਤਾਂ ਇਸ ਦੌਰਾਨ ਇਕ ਔਰਤ ਆਪਣੀਆਂ 2 ਨਾਬਾਲਗ ਲੜਕੀਆਂ ਨਾਲ ਰੇਲ ਗੱਡੀ ਨਾਲ ਟਕਰਾ ਗਈ, ਜਿਨ੍ਹਾਂ ਦੀ ਮੌਕੇ 'ਤੇ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਮਨਜੀਤ ਕੌਰ ਪਤਨੀ ਰਵੇਲ ਸਿੰਘ (35) ਵਾਸੀ ਖਿੱਦੋਵਾਲ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਮਰਨ ਵਾਲੀਆਂ 2 ਲੜਕੀਆਂ 13 ਸਾਲ ਦੀ ਤਨੂ ਤੇ 12 ਸਾਲ ਦੀ ਸਮਰੀਕ ਹੈ। ਫਿਲਹਾਲ ਥਾਣਾ ਜੀ. ਆਰ. ਪੀ. ਨੇ ਧਾਰਾ 172 ਤਹਿਤ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਕਤ ਤਿੰਨਾਂ ਲਾਸ਼ਾਂ ਨੂੰ ਪੁਲਸ ਨੇ ਆਪਣੇ ਅਧੀਨ ਲੈ ਲਿਆ ਹੈ ਅਤੇ ਵੀਰਵਾਰ ਨੂੰ ਉਨ੍ਹਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਕਲਿਆਣ ਨੇ ਦੱਸਿਆ ਕਿ ਮ੍ਰਿਤਕਾਂ ਦੇ ਘਰਵਾਲਿਆਂ ਨੂੰ ਵੀ ਸੂਚਨਾ ਭੇਜ ਦਿੱਤੀ ਗਈ ਹੈ ਅਤੇ ਜਾਂਚ ਉਪਰੰਤ ਹੀ ਪਤਾ ਲੱਗੇਗਾ ਕਿ ਇਹ ਘਟਨਾ ਕਿਵੇਂ ਵਾਪਰੀ। ਇਸ ਦਾ ਖੁਲਾਸਾ ਆਉਣ ਵਾਲੇ 2-3 ਦਿਨਾਂ ਵਿਚ ਕਰ ਦਿੱਤਾ ਜਾਵੇਗਾ।
ਸਕ੍ਰੈਪ ਕਾਰੋਬਾਰੀ ਨੂੰ ਹਥਿਆਰਾਂ ਦੇ ਜ਼ੋਰ 'ਤੇ ਬੰਦੀ ਬਣਾ ਕੇ ਲੁੱਟਿਆ
NEXT STORY