ਮੁੱਲਾਂਪੁਰ ਦਾਖਾ, (ਸੰਜੀਵ)- ਅੱਜ ਦੇਰ ਸ਼ਾਮ ਲੁਧਿਆਣਾ-ਫਿਰੋਜ਼ਪੁਰ ਨੈਸ਼ਨਲ ਹਾਈਵੇ 'ਤੇ ਪਿੰਡ ਸ਼ੇਖੂਪੁਰਾ ਦੇ ਮੁੱਖ ਚੌਕ ਵਿਚ ਦੋ ਮੋਟਰਸਾਈਕਲਾਂ ਤੇ ਇਕ ਟਰਾਲੀ ਦੀ ਟੱਕਰ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਕ ਔਰਤ ਸਮੇਤ ਦੋ ਗੰਭੀਰ ਜ਼ਖਮੀ ਹੋ ਗਏ।
ਘਟਨਾ ਸਥਾਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਿਜਲੀ ਵਿਭਾਗ ਅੱਡਾ ਦਾਖਾ ਦੇ ਐਕਸੀਅਨ ਦਫਤਰ ਵਿਖੇ ਤਾਇਨਾਤ ਜੇ. ਈ. ਜਸਮੇਲ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਪਿੰਡ ਗੁੱਜਰਵਾਲ ਆਪਣੇ ਮੋਟਰਸਾਈਕਲ 'ਤੇ ਜਗਰਾਉਂ ਤੋਂ ਮੁੱਲਾਂਪੁਰ ਨੂੰ ਆ ਰਿਹਾ ਸੀ ਅਤੇ ਜਦੋਂ ਉਹ ਪਿੰਡ ਸ਼ੇਖੂਪੁਰਾ ਦੇ ਮੇਨ ਚੌਕ ਵਿਚ ਪਹੁੰਚੇ ਤਾਂ ਸ਼ੇਖੂਪੁਰਾ ਸਾਈਡ ਤੋਂ ਆ ਰਹੇ ਮੋਹਨ ਸਿੰਘ ਪੁੱਤਰ ਗੁਰਦਿਆਲ ਸਿੰਘ ਦੇ ਮੋਟਰਸਾਈਕਲ ਨਾਲ ਉਸ ਦੀ ਟੱਕਰ ਹੋ ਗਈ, ਜਿਸ ਨਾਲ ਦੋਵੇਂ ਮੋਟਰਸਾਈਕਲ ਬੇਕਾਬੂ ਹੋ ਕੇ ਪਿੱਛੋਂ ਆ ਰਹੀ ਟਰਾਲੀ 'ਚ ਵੱਜੇ, ਜਿਸ ਕਾਰਨ ਜੇ. ਈ. ਜਸਮੇਲ ਸਿੰਘ ਤੇ ਉਸ ਦੇ ਸਾਥੀ ਮੇਵਾ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਮੋਹਣ ਸਿੰਘ ਤੇ ਉਸ ਦੇ ਪਿੱਛੇ ਬੈਠੀ ਔਰਤ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਜਗਰਾਉਂ ਵਿਖੇ ਦਾਖਲ ਕਰਵਾਇਆ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਦਾਖਾ ਦੇ ਇੰਸ. ਜਸਵੀਰ ਸਿੰਘ ਅਤੇ ਚੌਕੀਮਾਨ ਦੇ ਇੰਚਾਰਜ ਸੁਰਜੀਤ ਸਿੰਘ ਤੇ ਅਵਤਾਰ ਸਿੰਘ ਮੌਕੇ 'ਤੇ ਪੁੱਜੇ। ਪੁਲਸ ਨੇ ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੁਧਾਰ ਵਿਖੇ ਪਹੁੰਚਾਇਆ। ਇੰਸ. ਜਸਵੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਤਫਤੀਸ਼ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।
ਕਾਰਵਾਈ ਤੋਂ ਕੰਨੀ ਕਤਰਾ ਰਹੀ ਪੁਲਸ ਤੋਂ ਈਸਾਈ ਭਾਈਚਾਰਾ ਨਾਰਾਜ਼
NEXT STORY