ਜਲੰਧਰ (ਜਤਿੰਦਰ, ਅਮਿਤ)-ਜਦੋਂ ਸ਼ੁੱਕਰਵਾਰ ਦੀ ਤੜਕੇ ਸਵੇਰੇ ਕਰੀਬ 3.40 'ਤੇ ਪੂਰਾ ਸ਼ਹਿਰ ਗੂੜ੍ਹੀ ਨੀਂਦ ਸੌਂ ਰਿਹਾ ਸੀ, ਉਸ ਸਮੇਂ ਇਕ ਵਾਰ ਫਿਰ 4.9 ਤੀਬਰਤਾ ਵਾਲੇ ਇਕ ਭੂਚਾਲ ਨੇ ਸ਼ਹਿਰ 'ਚ ਦਸਤਕ ਦਿੱਤੀ। ਜਾਣਕਾਰੀ ਮੁਤਾਬਕ ਇਸ ਵਾਰ ਭੂਚਾਲ ਦਾ ਕੇਂਦਰ ਆਸਾਮ ਸੀ, ਜਿਸ ਦੀ ਡੂੰਘਾਈ ਜ਼ਮੀਨ ਦੇ ਹੇਠਾਂ ਕਰੀਬ 15 ਕਿਲੋਮੀਟਰ ਦੱਸੀ ਜਾ ਰਹੀ ਹੈ। ਜਿਸ ਤਰ੍ਹਾਂ ਵਾਰ-ਵਾਰ ਭੂਚਾਲ ਆ ਰਹੇ ਹਨ, ਉਸ ਨੂੰ ਮੁੱਖ ਰੱਖਦਿਆਂ ਤੁਰੰਤ ਕੋਈ ਭਵਿੱਖ ਦੀ ਰਣਨੀਤੀ ਬਣਾਈ ਜਾਣੀ ਚਾਹੀਦੀ ਹੈ।
ਖਤਰੇ ਦੇ ਮਾਮਲੇ ਵਿਚ ਸਿਸਮਿਕ ਜ਼ੋਨ-4 ਦੀ ਸ਼੍ਰੇਣੀ ਵਿਚ ਆਉਣ ਵਾਲੇ ਜਲੰਧਰ ਵਿਚ ਜੇਕਰ ਕਿਸੇ ਸਮੇਂ ਕੋਈ ਭੂਚਾਲ ਵਰਗੀ ਆਫਤ ਆਉਂਦੀ ਹੈ ਤਾਂ ਉਸ ਤੋਂ ਬਚਣਾ ਲਗਭਗ ਨਾਮੁਮਕਿਨ ਹੈ। ਜਲੰਧਰ ਜ਼ਿਲੇ ਵਿਚ ਈ. ਓ. ਸੀ. (ਐਮਰਜੈਂਸੀ ਆਪ੍ਰੇਸ਼ਨ ਸੈਂਟਰ) ਨਾਂ ਦੀ ਕਿਸੇ ਚੀਜ਼ ਦੀ ਹੋਂਦ ਹੀ ਨਹੀਂ ਹੈ, ਜਦਕਿ ਕੇਂਦਰ ਸਰਕਾਰ ਵੱਲੋਂ ਇਸ ਬਾਰੇ ਸਾਰੇ ਰਾਜਾਂ ਨੂੰ ਸਪੱਸ਼ਟ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਕਿ ਹਰ ਜ਼ਿਲੇ ਵਿਚ ਇਕ ਈ. ਓ. ਸੀ. ਹੋਣਾ ਜ਼ਰੂਰੀ ਹੈ ਤਾਂ ਕਿ ਕਿਸੇ ਵੀ ਭਿਆਨਕ ਸਥਿਤੀ ਦਾ ਸਾਹਮਣਾ ਸਹੀ ਢੰਗ ਨਾਲ ਕੀਤਾ ਜਾ ਸਕੇ।
ਈ. ਓ. ਸੀ. ਉਹ ਜਗ੍ਹਾ ਹੁੰਦੀ ਹੈ, ਜਿਥੋਂ ਪੂਰੇ ਜ਼ਿਲੇ ਵਿਚ ਕਿਸੇ ਵੀ ਆਫਤ ਦੀ ਸਥਿਤੀ ਵਿਚ ਸਾਰੇ ਵਿਭਾਗਾਂ ਦੀ ਕਾਰਜ ਪ੍ਰਣਾਲੀ ਨੂੰ ਕੰਟਰੋਲ ਜਾਂ ਕਮਾਂਡ ਕੀਤਾ ਜਾਂਦਾ ਹੈ। ਇਸੇ ਸੈਂਟਰ ਤੋਂ ਸਾਰੇ ਹੁਕਮ ਜਾਰੀ ਕੀਤੇ ਜਾਂਦੇ ਹਨ ਅਤੇ ਪੂਰੀ ਸਥਿਤੀ ਦਾ ਜਾਇਜ਼ਾ ਲੈ ਕੇ ਸਹੀ ਦਿਸ਼ਾ ਵਿਚ ਕਦਮ ਚੁੱਕੇ ਜਾਂਦੇ ਹਨ।
ਡੀ. ਸੀ. ਕਮਲ ਕਿਸ਼ੋਰ ਯਾਦਵ ਨੇ ਕਿਹਾ ਕਿ ਇਹ ਗੱਲ ਸਹੀ ਹੈ ਕਿ ਮੌਜੂਦਾ ਹਾਲਾਤ ਵਿਚ ਜੇਕਰ ਭੂਚਾਲ ਵਰਗੀ ਸਥਿਤੀ ਬਣਦੀ ਹੈ ਤਾਂ ਉਸ ਨਾਲ ਨਜਿੱਠਣ ਲਈ ਜ਼ਿਲਾ ਪ੍ਰਸ਼ਾਸਨ ਕੋਲ ਜ਼ਿਆਦਾ ਸਾਧਨ ਨਹੀਂ ਹਨ ਪਰ ਜਿੰਨੇ ਸਾਧਨ ਉਪਲਬਧ ਹਨ, ਉਨ੍ਹਾਂ ਨੂੰ ਲੈ ਕੇ ਕਿਵੇਂ ਕਿਸੇ ਹੰਗਾਮੀ ਸਥਿਤੀ ਨਾਲ ਨਜਿੱਠਿਆ ਜਾਏ, ਉਸਨੂੰ ਲੈ ਕੇ ਅਗਲੇ ਹਫਤੇ ਇਕ ਵਿਸ਼ੇਸ਼ ਮੀਟਿੰਗ ਆਯੋਜਿਤ ਕਰਕੇ ਇਕ ਕਮੇਟੀ ਗਠਿਤ ਕੀਤੀ ਜਾਵੇਗੀ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ। ਆਬਾਦਪੁਰਾ ਗੋਲੀਕਾਂਡ ਮਾਮਲੇ 'ਚ ਆਇਆ ਨਵਾਂ ਮੋੜ, ਜ਼ਖਮੀਂ ਹੋਏ ਗੰਢ ਨੇ ਕੀਤਾ ਨਵਾਂ ਖੁਲਾਸਾ
NEXT STORY