ਜਲੰਧਰ (ਰਾਜੇਸ਼)-ਪਿਛਲੇ ਮਹੀਨੇ ਆਬਾਦਪੁਰਾ ਗੋਲੀਕਾਂਡ 'ਚ ਜ਼ਖਮੀਂ ਹੋਏ ਬੰਟੀ ਗੰਢ ਨੇ ਨਵਾਂ ਖੁਲਾਸਾ ਕਰਦਿਆਂ ਇਸ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਸੁਰਜੀਤ ਸਿੰਘ ਬਿੱਟੀ ਨੂੰ ਬੇਗੁਨਾਹ ਦੱਸਿਆ ਹੈ। ਗੰਢ ਨੇ ਬਿੱਟੀ 'ਤੇ ਲਗਾਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ, ਜਦੋਂ ਕਿ ਪਹਿਲਾਂ ਗੰਢ ਨੇ ਹੀ ਬਿਆਨ ਦਿੱਤਾ ਸੀ ਕਿ ਉਸ 'ਤੇ ਗੋਲੀ ਬਿੱਟੀ ਨੇ ਚਲਾਈ ਹੈ।
ਪੁਲਸ ਮੁਤਾਬਕ ਗੰਢ ਨੇ ਕਿਹਾ ਕਿ ਜਦੋਂ ਗੋਲੀ ਚੱਲੀ ਤਾਂ ਬਿੱਟੀ ਮੌਕੇ 'ਤੇ ਨਹੀਂ ਸੀ। ਗੰਢ ਨੇ ਇਸ ਵਾਰਦਾਤ 'ਚ ਮੌਜੂਦ ਦੋਸ਼ੀਆਂ ਦੇ ਨਾਂ ਪੁਲਸ ਨੂੰ ਸ਼ਿਕਾਇਤ 'ਚ ਦੇ ਦਿੱਤੇ ਹਨ। ਜ਼ਿਕਰਯੋਗ ਹੈ ਕਿ ਆਬਾਦਪੁਰਾ 'ਚ ਗੋਲੀ ਚੱਲਣ ਦੌਰਾਨ ਬੰਟੀ ਗੰਢ ਜ਼ਖਮੀਂ ਹੋ ਗਿਆ ਸੀ, ਜਿਸ ਨੂੰ ਪ੍ਰਾਈਵੇਟ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ। ਬੰਟੀ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੋਸ਼ ਲਾਇਆ ਸੀ ਕਿ ਉਸ 'ਤੇ ਗੋਲੀ ਸੁਰਜੀਤ ਸਿੰਘ ਬਿੱਟੀ ਨੇ ਹੀ ਚਲਾਈ ਹੈ। ਇਸ ਤੋਂ ਬਾਅਦ ਗ੍ਰਿਫਤਾਰ ਕੀਤੇ ਬਿੱਟੀ ਨੇ ਇਸ ਗੈਂਗਵਾਰ ਦਾ ਦੋਸ਼ ਪੰਜਾਬ ਦੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਰਿਸ਼ਤੇਦਾਰ ਰੌਬਿਨ ਸਾਂਪਲਾ 'ਤੇ ਲਗਾਇਆ ਸੀ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।ਰਾਮੂਵਾਲੀਆ ਨੇ ਔਖੀ ਘੜੀ 'ਚ ਛੱਡਿਆ ਬਾਦਲਾਂ ਦਾ ਹੱਥ, ਅਕਾਲੀ ਦਲ ਨੂੰ ਦਿੱਤਾ ਵੱਡਾ ਝਟਕਾ
NEXT STORY