ਚੰਡੀਗੜ੍ਹ/ਨਵੀਂ ਦਿੱਲੀ (ਅੰਕੁਰ) : ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਸ਼ੁੱਕਰਵਾਰ ਨੂੰ ਰੀਅਲ ਅਸਟੇਟ ਗਰੁੱਪ ਦੇ ਪ੍ਰਮੋਟਰ ਪ੍ਰਵੀਨ ਕੰਸਲ ਅਤੇ ਨੀਰਜ ਕੰਸਲ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਦੋਹਾਂ ਦੀ ਗ੍ਰਿਫ਼ਤਾਰੀ ਪ੍ਰੀਵੈਂਸ਼ਨ ਆਫ਼ ਮਨੀ ਲਾਂਡਰਿੰਗ ਐਕਟ ਤਹਿਤ ਚੱਲ ਰਹੀ ਜਾਂਚ ਦੇ ਅਧੀਨ ਕੀਤੀ ਗਈ ਹੈ। ਈ. ਡੀ. ਦੀ ਇਸ ਕਾਰਵਾਈ ਨਾਲ ਰੀਅਲ ਅਸਟੇਟ ਕਾਰੋਬਾਰ ਜਗਤ 'ਚ ਹਲਚਲ ਮਚ ਗਈ ਹੈ। ਈ. ਡੀ. ਦੇ ਅਧਿਕਾਰੀਆਂ ਅਨੁਸਾਰ ਕੁੱਝ ਦਿਨ ਪਹਿਲਾਂ ਮੈਸਰਜ਼ ਚੰਡੀਗੜ੍ਹ ਰੀਅਲ ਸਿਟੀ ਪ੍ਰਮੋਟਰਸ ਪ੍ਰਾਈਵੇਟ ਲਿਮਟਿਡ ਅਤੇ ਰੀਅਲ ਅਸਟੇਟ ਗਰੁੱਪ ਨਾਲ ਜੁੜੇ ਕਈ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਸੀ।
ਇਹ ਵੀ ਪੜ੍ਹੋ : ਮੋਹਾਲੀ ਚੋਣ ਨਤੀਜਿਆਂ 'ਚ ਅਕਾਲੀ ਦਲ ਨੇ ਖੋਲ੍ਹਿਆ ਖਾਤਾ, 3 ਵਾਰਡਾਂ 'ਚ ਜਿੱਤੀ ਕਾਂਗਰਸ
ਇਹ ਛਾਪੇਮਾਰੀ ਚੰਡੀਗੜ੍ਹ, ਜ਼ੀਰਕਪੁਰ ਅਤੇ ਪੰਜਾਬ ਦੇ ਹੋਰ ਹਿੱਸਿਆਂ ਵਿਚ ਇਕੋ ਵੇਲੇ ਕੀਤੀ ਗਈ ਸੀ। ਅਧਿਕਾਰੀਆਂ ਅਨੁਸਾਰ ਈ. ਡੀ. ਦੀਆਂ ਟੀਮਾਂ ਨੇ ਜ਼ੀਰਕਪੁਰ ਸਥਿਤ ਗਰੁੱਪ ਦੇ ਹੈੱਡ ਆਫ਼ਿਸ ਤੋਂ ਇਲਾਵਾ ਕੰਪਨੀ ਦੇ ਡਾਇਰੈਕਟਰਾਂ, ਨਜ਼ਦੀਕੀ ਸਹਿਯੋਗੀਆਂ ਅਤੇ ਹੋਰ ਸਬੰਧਿਤ ਲੋਕਾਂ ਦੇ ਘਰਾਂ ’ਤੇ ਵੀ ਤਲਾਸ਼ੀ ਮੁਹਿੰਮ ਚਲਾਈ ਸੀ। ਈ. ਡੀ. ਨੂੰ ਇਸ ਛਾਪੇਮਾਰੀ ਦੌਰਾਨ ਕਈ ਅਹਿਮ ਦਸਤਾਵੇਜ਼, ਡਿਜੀਟਲ ਰਿਕਾਰਡ ਅਤੇ ਵਿੱਤੀ ਲੈਣ-ਦੇਣ ਨਾਲ ਜੁੜੇ ਸਬੂਤ ਮਿਲਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ : ਮੋਹਾਲੀ ਦੇ ਕਾਊਂਟਿਗ ਸੈਂਟਰ 'ਚ ਬਿਜਲੀ ਸਪਲਾਈ ਠੱਪ, ਉਮੀਦਵਾਰਾਂ 'ਚ ਬਣਿਆ ਚਿੰਤਾ ਦਾ ਮਾਹੌਲ
ਈ. ਡੀ. ਅਧਿਕਾਰੀਆਂ ਅਨੁਸਾਰ ਉਨ੍ਹਾਂ ਨੂੰ ਜਾਂਚ 'ਚ ਕਥਿਤ ਵਿੱਤੀ ਗੜਬੜੀਆਂ ਅਤੇ ਮਨੀ ਲਾਂਡਰਿੰਗ ਨਾਲ ਜੁੜੇ ਅਹਿਮ ਸਬੂਤ ਮਿਲੇ ਹਨ। ਏਜੰਸੀ ਹੁਣ ਗ੍ਰਿਫ਼ਤਾਰ ਕੀਤੇ ਗਏ ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਮਾਮਲੇ 'ਚ ਹੋਰ ਲੋਕਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Jalandhar ਸਣੇ ਪੰਜਾਬ ਵਿੱਚ ਕਈ ਥਾਈਂ ਪੈਣ ਲੱਗਾ ਮੀਂਹ, ਬਦਲਿਆ ਮੌਸਮ ਦਾ ਮਿਜ਼ਾਜ
NEXT STORY