ਲੁਧਿਆਣਾ (ਵਿੱਕੀ ਸ਼ਰਮਾ) : ਪੰਜਾਬ ਦੇ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਕੀਤੀ ਗਈ ਪਲਾਨਿੰਗ ਦੇ ਚਲਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸ਼ਨੀਵਾਰ ਨੂੰ ਆਏ ਨਤੀਜਿਆਂ 'ਚ 86.41 ਫੀਸਦੀ ਵਿਦਿਆਰਥੀ ਪਾਸ ਹੋਏ ਜਦਕਿ ਪਿਛਲੇ ਇਹ ਅੰਕ 65.97 ਫੀਸਦੀ ਸੀ ਤੇ ਇਸ ਵਾਰ ਪਾਸ ਫੀਸਦੀ ਲਗਭਗ 20 ਫੀਸਦੀ ਵਧਿਆ ਹੈ। ਦੇਸ਼ 'ਚ ਹੁਣ ਤਕ ਐਲਾਨੇ ਹੋਏ 12ਵੀਂ ਦੇ ਨਤੀਜਿਆਂ 'ਚ ਸਿਰਫ ਤਾਮਿਲਨਾਡੂ ਇਕ ਅਜਿਹਾ ਸੂਬਾ ਹੈ ਜਿਥੇ 12ਵੀਂ ਦੇ ਨਤੀਜੇ 91.3 ਫੀਸਦੀ ਰਹੇ ਹਨ ਜਦੋਂਕਿ ਹੋਰ ਸੂਬਿਆਂ ਦੇ ਮੁਕਾਬਲੇ ਪੰਜਾਬ ਇਸ ਸਾਲ 12ਵੀਂ ਦੇ ਨਤੀਜਿਆਂ ਦੇ ਮੁਕਾਬਲੇ ਕਾਫੀ ਅੱਗੇ ਹੈ। ਸੀ. ਬੀ. ਐੱਸ. ਈ. ਦੇ 12ਵੀਂ ਦੀ ਪ੍ਰੀਖਿਆ 'ਚ ਵੀ ਇਸ ਸਾਲ 83.4 ਫੀਸਦੀ ਵਿਦਿਆਰਥੀ ਪਾਸ ਹੋਏ ਸਨ। ਇਸ ਲਿਹਾਜ਼ ਨਾਲ ਸੀ.ਬੀ. ਐੈੱਸ. ਦੇ ਮੁਕਾਬਲੇ 'ਚ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਨਤੀਜਾ ਕਾਫੀ ਬਿਹਤਰ ਮੰਨਿਆ ਜਾ ਰਿਹਾ ਹੈ। ਇਸ ਸਾਲ ਦੀ ਪ੍ਰੀਖਿਆ 'ਚ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਨਿੱਜੀ ਸਕੂਲਾਂ ਦੇ ਮੁਕਾਬਲੇ ਕਾਫੀ ਬਿਹਤਰ ਪ੍ਰਦਰਸ਼ਨ ਕੀਤਾ ਹੈ ਤੇ ਗ੍ਰਾਮੀਣ ਖੇਤਰਾਂ 'ਚ ਪਾਸ ਫੀਸਦੀ 86.9 ਫੀਸਦੀ ਰਹੀ ਜਦਕਿ ਸ਼ਹਿਰੀ ਖੇਤਰ 'ਚ ਇਹ ਪਾਸ ਫੀਸਦੀ 85 ਫੀਸਦੀ ਰਿਹਾ।
ਇੰਝ ਬਦਲੀ ਤਸਵੀਰ
1867 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ 'ਚ ਪ੍ਰਿੰਸੀਪਲ ਦੀ ਪੋਸਟ ਪੂਰੀ ਕੀਤੀ ਗਈ।
ਹਰ ਵਿਦਿਆਰਥਾ ਦੀ ਮਾਨੀਟਰਿੰਗ ਕਰ ਕੇ ਉਸ ਦੀ ਰਿਪੋਰਟ ਤਿਆਰ ਕੀਤੀ ਗਈ। ਇਹ ਰਿਪੋਰਟ ਮਾਪਿਆਂ ਨਾਲ ਸਾਂਝੀ ਕੀਤੀ ਜਾ ਰਹੀ ਸੀ।
ਸਕੂਲਾਂ 'ਚ 5-5 ਬੱਚਿਆਂ ਦੇ ਗਰੁੱਪ ਬਣਾਏ ਗਏ ਜਿਸ 'ਚ 3 ਬੱਚੇ ਹੁਸ਼ਿਆਰ ਸਨ ਜਦਕਿ 2ਬੱਚੇ ਅਜਿਹੇ ਸਨ ਜੋ ਪੜ੍ਹਾਈ 'ਚ ਕਮਜ਼ੋਰ ਸਨ। ਹੁਸ਼ਿਆਰ ਬੱਚਿਆਂ ਨਾਲ ਮਿਲ ਕੇ ਇਨ੍ਹਾਂ ਬੱਚਿਆਂ ਦਾ ਵੀ ਨਤੀਜਾ ਸੁਧਰਿਆ।
ਛੁੱਟੀ ਵਾਲੇ ਦਿਨ ਤੇ ਐਤਵਾਰ ਨੂੰ ਕਲਾਸ ਲਗਾਈ ਗਈ ਤੇ ਅਧਿਆਪਕਾਂ ਨੇ ਬੱਚਿਆਂ 'ਤੇ ਖੂਬ ਮਿਹਨਤ ਕੀਤੀ।
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਦਾ ਟੀਚਾ ਹਰ ਬੱਚੇ ਦਾ ਨਤੀਜਾ ਸੁਧਾਰਨ ਵੱਲ ਸੀ। ਲਿਹਾਜ਼ਾ ਹਰ ਅਜਿਹੇ ਬੱਚੇ 'ਤੇ ਫੋਕਸ ਕੀਤਾ ਗਿਆ ਜਿਸ ਦਾ 10ਵੀਂ ਤੇ 11ਵੀਂ ਦਾ ਨਤੀਜਾ ਕਮਜ਼ੋਰ ਸੀ। ਅਜਿਹੇ ਬੱਚੇ ਨੂੰ ਚੁਣ-ਚੁਣ ਕੇ ਪਿਆਰ ਨਾਲ ਸਮਝਾਇਆ ਗਿਆ ਤੇ ਅਧਿਆਪਕ ਬੱਚਿਆ ਦੀ ਕਮਜ਼ੋਰੀ ਸਮਝ ਕੇ ਉਨ੍ਹਾਂ ਨੂੰ ਉਸੇ ਦਿਸ਼ਾ 'ਚ ਗਾਈਡ ਕਰ ਰਹੇ ਸਨ। ਅਧਿਆਪਕਾਂ ਦੀ ਮਿਹਨਤ ਦਾ ਹੀ ਇਹ ਨਤੀਜਾ ਹੈ ਕਿ 12ਵੀਂ ਦੀ ਪ੍ਰੀਖਿਆ ਦਾ ਨਤੀਜਾ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਸੁਧਰਿਆ ਹੈ।
ਸੂਬਾ ਪਾਸ ਫੀਸਦੀ
ਤਾਮਿਲਨਾਡੂ - 91.03%
ਪੰਜਾਬ - 86.41%
ਗੁਜਰਾਤ-71.09%
ਛੱਤੀਸਗੜ੍ਹ-78.45%
ਕੇਰਲ-84.33%
ਹਿਮਾਚਲ-62.05%
ਬਿਹਾਰ-79.76%
ਯੂ. ਪੀ.-70.06%
ਝਾਰਖੰਡ-83.75%
ਕਰਨਾਟਕ-61.73%
ਆਂਧਰਾ-72%
ਤੇਲੰਗਾਨਾ-65%
ਨੋਟ : ਦੇਸ਼ ਦੇ ਕਈ ਸੂਬਿਆਂ 'ਚ 12ਵੀਂ ਦੇ ਨਤੀਜੇ ਫਿਲਹਾਲ ਐਲਾਨੇ ਨਹੀਂ ਕੀਤੇ ਹਨ।
ਲੱਚਰ ਤੇ ਭੜਕਾਊ ਗੀਤਾਂ 'ਤੇ ਪੰਜਾਬ ਯੂਨੀਵਰਸਿਟੀ ਦਾ ਫਰਮਾਨ
NEXT STORY