ਚੰਡੀਗੜ੍ਹ : ਸ਼ਹਿਰ ਦੇ ਸਭ ਤੋਂ ਵੱਡੇ ਸ਼ਾਪਿੰਗ ਮਾਲਾਂ 'ਚ 'ਚ ਸ਼ਾਮਲ 'ਏਲਾਂਤੇ ਮਾਲ' ਇਕ ਵਾਰ ਫਿਰ ਵਿਕ ਗਿਆ ਹੈ। ਇਸ ਵਾਰ ਇਸ ਮਾਲ ਨੂੰ ਅਮਰੀਕੀ ਇਨਵੈਸਟਮੈਂਟ ਕੰਪਨੀ ਬਲੈਕਸਟੋਨ ਦੀ ਭਾਰਤੀ ਕੰਪਨੀ ਨੈਕਸਸ ਮਾਲਸ ਨੇ ਖਰੀਦਿਆ ਹੈ। ਕੰਪਨੀ ਨੇ ਹਾਲਾਂਕਿ ਇਸ ਸੌਦੇ ਦੀ ਖਰੀਦ ਦੀ ਰਕਮ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਸੂਤਰਾਂ ਮੁਤਾਬਕ ਇਸ ਨੂੰ 2200 ਕਰੋੜ ਰੁਪਏ ਦੇ ਆਸ-ਪਾਸ ਖਰੀਦਿਆ ਗਿਆ ਹੈ। ਇਹ ਸ਼ਹਿਰ ਦੀ ਸਭ ਤੋਂ ਵੱਡੀ ਪ੍ਰਾਪਰਟੀ ਡੀਲ ਹੈ। ਤੁਹਾਨੂੰ ਦੱਸ ਦੇਈਏ ਕਿ 2 ਸਾਲਾਂ ਤੋਂ ਵੀ ਘੱਟ ਸਮੇਂ 'ਚ ਇਹ ਮਾਲ ਦੂਜੀ ਵਾਰ ਵਿਕ ਚੁੱਕਾ ਹੈ। ਨੈਕਸਸ ਮਾਲਸ ਨੇ ਏਲਾਂਤੇ ਮਾਲ ਨੂੰ ਕਾਰਨੀਵਾਲ ਗਰੁੱਪ ਤੋਂ ਖਰੀਦਿਆ ਹੈ। ਕਾਰਨੀਵਾਲ ਗਰੁੱਪ ਨੇ 2015 'ਚ ਹੀ ਏਲਾਂਤੇ ਮਾਲ ਕੈਂਪਸ ਨੂੰ ਲਾਰਸਨ ਐਂਡ ਟੂਬਰੋ ਤੋਂ 1785 ਕਰੋੜ ਰੁਪਏ 'ਚ ਖਰੀਦਿਆ ਸੀ। 21 ਏਕੜ 'ਚ ਫੈਲਿਆ ਏਲਾਂਤੇ ਮਾਲ, ਚੰਡੀਗੜ੍ਹ ਦਾ ਸਭ ਤੋਂ ਵੱਡਾ ਰੀਅਲ ਅਸਟੇਟ ਪ੍ਰਾਜੈਕਟ ਹੈ ਅਤੇ ਸਾਰੇ ਵੱਡੇ ਰੀਅਲ ਅਸਟੇਟ ਗਰੁੱਪਾਂ ਦੀ ਨਜ਼ਰ ਇਸ 'ਤੇ ਰਹਿੰਦੀ ਹੈ।
ਰਾਜ ਮਾਤਾ ਮਹਿੰਦਰ ਕੌਰ ਦੀ ਮੌਤ ਦਾ ਅਫਸੋਸ ਕਰਨ ਮੋਤੀ ਮਹਿਲ ਪਹੁੰਚੀਆਂ ਦਿੱਗਜ਼ ਸਿਆਸੀ ਸ਼ਖਸੀਅਤਾਂ
NEXT STORY