ਬਠਿੰਡਾ, (ਪਰਮਿੰਦਰ)- ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 1 'ਤੇ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ। ਬਜ਼ੁਰਗ ਦੀ ਜੇਬ 'ਚੋਂ ਨਿਕਲੀ ਪਰਚੀ 'ਤੇ ਲਖਨਊ ਦਾ ਇਕ ਫੋਨ ਨੰਬਰ ਲਿਖਿਆ ਹੋਇਆ ਸੀ, ਜਿਸ ਨਾਲ ਉਸ ਵਿਅਕਤੀ ਦੀ ਸ਼ਨਾਖਤ ਦੇ ਯਤਨ ਕੀਤੇ ਜਾ ਰਹੇ ਹਨ, ਜਦਕਿ ਮ੍ਰਿਤਕ ਦੇ ਕੋਲੋਂ ਹੋਰ ਕੋਈ ਸਾਮਾਨ ਨਹੀਂ ਮਿਲਿਆ।
ਜਾਣਕਾਰੀ ਦਿੰਦੇ ਹੋਏ ਸਹਾਰਾ ਦੇ ਪ੍ਰਧਾਨ ਵਿਜੇ ਗੋਇਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰ. 1 'ਤੇ ਇਕ ਬਜ਼ੁਰਗ ਦੀ ਲਾਸ਼ ਪਈ ਹੈ। ਸੂਚਨਾ ਮਿਲਣ 'ਤੇ ਸਹਾਰਾ ਦੇ ਵਰਕਰ ਜੱਗਾ ਸਿੰਘ, ਆਕਾਸ਼, ਟੇਕ ਚੰਦ, ਰਾਜਿੰਦਰ ਕੁਮਾਰ ਆਦਿ ਰੇਲਵੇ ਸਟੇਸ਼ਨ 'ਤੇ ਪਹੁੰਚੇ ਅਤੇ ਇਸਦੇ ਬਾਰੇ ਜੀ. ਆਰ. ਪੀ. ਨੂੰ ਸੂਚਿਤ ਕੀਤਾ। ਜੀ. ਆਰ. ਪੀ. ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਦੀ ਪੜਤਾਲ ਕੀਤੀ ਅਤੇ ਸਹਾਰਾ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੀ ਜੇਬ 'ਚੋਂ ਨਿਕਲੀ ਪਰਚੀ 'ਤੇ ਲਿਖੇ ਨੰਬਰ 'ਤੇ ਸੰਪਰਕ ਕੀਤਾ ਗਿਆ ਪਰ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ। ਜੇਕਰ ਉਕਤ ਫੋਨ ਤੋਂ ਕੋਈ ਸੰਦੇਸ਼ ਨਾ ਆਇਆ ਤਾਂ ਉਕਤ ਵਿਅਕਤੀ ਦੀ ਲਾਸ਼ ਦਾ ਅੰਤਿਮ ਸੰਸਕਾਰ ਸਹਾਰਾ ਵੱਲੋਂ ਕੀਤਾ ਜਾਵੇਗਾ।
ਕਾਰ ਦੀ ਲਪੇਟ 'ਚ ਆਉਣ ਨਾਲ ਜ਼ਖਮੀ ਹੋਈ ਮਾਂ ਦੇ ਅਰਮਾਨ ਦੀ ਮੌਤ
NEXT STORY