ਗੜ੍ਹਸ਼ੰਕਰ (ਸੰਜੀਵ): ਪੰਜਾਬ ਸਰਕਾਰ ਵਲੋਂ ਸੂਬੇ ਨੂੰ ਸਿਹਤਮੰਦ ਅਤੇ ਤੰਦਰੁਸਤ ਬਣਾਉਣ ਲਈ ਸ਼ੁਰੂ ਕੀਤੇ ਗਏ ਬਿਹਤਰੀਨ ਯਤਨ ਮਿਸ਼ਨ ਤੰਦਰੁਸਤ ਪੰਜਾਬ ਨੂੰ ਬੜਾਵਾ ਦਿੰਦੇ ਹੋਏ ਗੜ੍ਹਸ਼ੰਕਰ ਦੇ ਪਿੰਡ ਪੈਂਸਰਾਂ ਦੇ 65 ਸਾਲਾ ਮਹਿੰਦਰ ਸਿੰਘ ਢਿੱਲੋਂ ਕਿਸਾਨ ਪਿਛਲੇ ਕਈ ਸਾਲਾਂ ਤੋਂ ਬਿਨਾਂ ਪਰਾਲੀ ਨੂੰ ਅੱਗ ਲਗਾਏ ਆਪਣੀ 100 ਏਕੜ ਦੇ ਕਰੀਬ ਜ਼ਮੀਨ 'ਤੇ ਖੇਤੀ ਕਰ ਰਿਹਾ ਹੈ।65 ਸਾਲਾ ਕਿਸਾਨ ਮਹਿੰਦਰ ਸਿੰਘ ਢਿਲੋਂ ਜੋ ਰੋਜ਼ਗਾਰ ਦੀ ਤਲਾਸ਼ 'ਚ 1975 ਦੇ 'ਚ ਵਿਦੇਸ਼ (ਮਾਸਕਟ) 'ਚ ਗਿਆ ਉੱਥੇ ਲੰਬਾ ਸਮਾਂ ਰਹਿਣ ਤੇ ਬਾਅਦ 2001 'ਚ ਆਪਣੇ ਪਿੰਡ ਪੈਂਸਰਾਂ ਵਾਪਸ ਆ ਗਿਆ। ਮਹਿੰਦਰ ਸਿੰਘ ਢਿੱਲੋਂ ਨੇ ਪਿੰਡ ਵਾਪਸ ਆ ਕੇ ਕਿਸੇ ਬਿਜਨੈੱਸ ਨੂੰ ਸ਼ੁਰੂ ਕਰਨ ਬਾਰੇ ਸੋਚਿਆ ਫ਼ਿਰ ਉਸਦੇ ਦਿਮਾਗ 'ਚ ਆਇਆ ਕਿਉਂ ਨਾ ਆਪਣੀ ਜ਼ਮੀਨ ਤੇ ਖੇਤੀ ਸ਼ੁਰੂ ਕੀਤੀ ਜਾਵੇ ਅਤੇ ਉਹ ਖੇਤੀ ਨਾਲ ਜੁੜ ਗਿਆ ਅਤੇ ਉਹ ਖੇਤੀਬਾੜੀ ਵੀ ਵਿਭਾਗ ਨਾਲ ਜੁੜ ਕੇ ਹਰ ਕਿਸਮ ਦੀ ਖੇਤੀ ਕਰਨ ਲੱਗ ਪਿਆ ਅਤੇ ਹੁਣ ਕਿਸਾਨ ਮਹਿੰਦਰ ਸਿੰਘ ਢਿਲੋਂ 100 ਏਕੜ ਦੇ ਕਰੀਬ ਜ਼ਮੀਨ ਤੇ ਖੇਤੀ ਕਰ ਰਿਹਾ ਹੈ ਅਤੇ ਉਸਦੇ ਵਲੋਂ ਵਾਤਾਵਰਣ ਸੰਭਾਲ ਲਈ ਪਿੰਡ ਦੇ ਹੋਰ ਕਿਸਾਨਾਂ ਨੂੰ ਵੀ ਪਰਾਲੀ ਨਾ ਜਲਾਉਣ ਲਈ ਪ੍ਰੇਰਿਤ ਕੀਤਾ ਹੈ। ਇਹੀ ਕਾਰਨ ਹੈ ਕਿ ਇਸ ਪਿੰਡ 'ਚ ਕੋਈ ਵੀ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਉਂਦਾ ਹੈ।
ਇਹ ਵੀ ਪੜ੍ਹੋ: ਘੁਬਾਇਆ ਨੇ ਆਪਣੀ ਹੀ ਸਰਕਾਰ ਨੂੰ ਦਿਖਾਈਆਂ ਅੱਖਾਂ, ਕਿਹਾ ਸੁਣਵਾਈ ਨਾ ਹੋਈ ਤਾਂ ਦੇਵੇਗਾ ਧਰਨਾ
ਮਹਿੰਦਰ ਸਿੰਘ ਢਿਲੋਂ ਵਲੋਂ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਬਜਾਏ ਸਿੱਧੀ ਕਣਕ ਦੀ ਬਿਜਾਈ ਕਰਕੇ ਨਾ ਸਿਰਫ਼ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ ਦੀ ਪਹਿਲ ਕੀਤੀ ਗਈ, ਉੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਬਰਕਰਾਰ ਰੱਖੀ ਜਾ ਰਹੀ ਹੈ। ਮਹਿੰਦਰ ਸਿੰਘ ਢਿਲੋਂ ਵਲੋਂ ਚੁੱਕੇ ਗਏ ਕਦਮਾਂ ਕਾਰਨ ਉਸਦੀ ਆਲੋਚਨਾ ਕਰ ਰਹੇ ਕਿਸਾਨਾਂ ਨੇ ਵੀ ਇਸ ਪ੍ਰਗਤੀਸ਼ੀਲ ਤਕਨੀਕ ਨੂੰ ਅਪਣਾ ਲਿਆ ਹੈ। ਹੁਣ ਪਿੰਡ ਪੈਂਸਰਾਂ ਤੋਂ ਇਲਾਵਾ ਨਜ਼ਦੀਕੀ ਪਿੰਡਾਂ ਦੇ ਕਿਸਾਨ ਵੀ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਸੁਪਰ ਐੱਸ.ਐੱਮ.ਐੱਸ. ਰਾਹੀਂ ਝੋਨੇ ਦੀ ਕਟਾਈ ਕਰਨ ਤੋਂ ਬਾਅਦ ਹੈਪੀ ਸੀਡਰ ਦੀ ਮਦਦ ਨਾਲ ਕਣਕ ਦੀ ਸਿੱਧੀ ਬਿਜਾਈ ਕਰਦੇ ਹਨ।ਸੁਭਾਸ਼ ਚੰਦ ਖੇਤੀਬਾੜੀ ਮਾਹਿਰ ਗੜ੍ਹਸ਼ੰਕਰ ਨੇ ਕਿਸਾਨ ਮਹਿੰਦਰ ਸਿੰਘ ਢਿਲੋਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਾਕੀ ਕਿਸਾਨ ਵੀ ਆਧੁਨਿਕ ਤਕਨੀਕਾਂ ਨੂੰ ਅਪਣਾਉਂਦੇ ਹੋਏ ਪਰਾਲੀ ਨਾ ਜਲਾਉਣ। ਉਨ੍ਹਾਂ ਕਿਹਾ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਦੂਸ਼ਿਤ ਹੁੰਦਾ ਹੈ ਅਤੇ ਇਸ ਨਾਲ ਕਈ ਬਿਮਾਰੀਆਂ ਪੈਦਾ ਹੁੰਦੀਆਂ ਹਨ। ਇਸ ਤੋਂ ਇਲਾਵਾ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟ ਜਾਂਦੀ ਹੈ, ਕਿਉਂਕਿ ਜ਼ਮੀਨ ਦੇ ਮਿਤਰ ਕੀੜੇ ਅੱਗ ਲਗਾਉਣ ਨਾਲ ਮਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਣ ਨੂੰ ਸ਼ੁੱਧ ਰੱਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਨਵਾਂਸ਼ਹਿਰ 'ਚ ਹੈਰਾਨ ਕਰਦੀ ਘਟਨਾ, ਕੁੜੀ ਦਾ ਵਿਆਹ ਦੱਸ ਮਾਰਿਆ ਡਾਕਾ
ਮਹਿੰਦਰ ਸਿੰਘ ਢਿਲੋਂ ਨੇ ਦੱਸਿਆ 65 ਏਕੜ 'ਚ ਝੋਨੇ ਦੀ ਸਿੱਧੀ ਬਿਜਾਈ ਸਫ਼ਲਤਾਪੂਰਵਕ ਕੀਤੀ। ਉਸਨੇ ਦੱਸਿਆ ਕਿ ਸੁਪਰ ਐੱਸ.ਐੱਮ.ਐੱਸ. (ਸਟਰਾ ਮੈਨੇਜਮੈਂਟ ਸਿਸਟਮ) ਕੰਬਾਇਨ ਨਾਲ ਝੋਨੇ ਦੀ ਕਟਾਈ ਕਰਨ ਤੋਂ ਬਾਅਦ ਹੈਪੀ ਸੀਡਰ ਤਕਨੀਕ ਨਾਲ ਕਣਕ ਦੀ ਬਿਜਾਈ ਦਾ ਤਰੀਕਾ ਬਹੁਤ ਹੀ ਆਸਾਨ ਹੈ। ਉਨ੍ਹਾਂ ਕਿਹਾ ਕਿ ਹੈਪੀ ਸੀਡਰ ਤਕਨੀਕ ਵਿਧੀ ਨਾਲ ਕਣਕ ਦੀ ਬਿਜਾਈ ਤੋਂ ਬਹਾਈ ਦਾ ਖਰਚਾ ਘੱਟ ਹੋਣ ਦੇ ਨਾਲ-ਨਾਲ ਨਦੀਨਾਂ ਦੀ ਸਮੱਸਿਆ ਤੋਂ ਵੀ ਨਿਜ਼ਾਤ ਮਿਲ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਸ਼ੁਰੂਆਤ 'ਚ ਹੈਪੀ ਸੀਡਰ ਦੀ ਬਿਜਾਈ ਨਾਲ ਕਣਕ ਦੀ ਬਿਜਾਈ ਨੂੰ ਦੇਖ ਕੇ ਉਸਦੇ ਸਾਥੀ ਕਿਸਾਨ ਆਲੋਚਨਾ ਕਰਦੇ ਸਨ, ਪਰ ਬਾਅਦ ਵਿੱਚ ਝੋਨੇ ਦੀ ਪਰਾਲੀ ਵਿੱਚ ਕਣਕ ਦੇ ਪੈਦਾ ਹੋਣ 'ਤੇ ਆਲੋਚਨਾ ਕਰਨ ਵਾਲੇ ਕਿਸਾਨ ਹੈਰਾਨ ਰਹਿ ਗਏ ਅਤੇ ਇਸ ਵਿਧੀ ਨੂੰ ਅਪਣਾਉਣ ਲਈ ਪ੍ਰੇਰਿਤ ਹੋਏ। ਉਨ੍ਹਾਂ ਦੱਸਿਆ ਕਿ ਉਸਦੇ ਕੋਲ ਹੈਪੀ ਸੀਡਰ, ਸੁਪਰ ਸੀਡਰ ਤੋਂ ਇਲਾਵਾ ਦੋ ਕੰਬਾਇਨਾਂ ਹਨ ਜਿਸ 'ਤੇ ਐਸ.ਐਮ.ਐਸ ਲਗਾ ਹੋਇਆ ਹੈ। ਇਸ ਤੋਂ ਇਲਾਵਾ ਉਹ ਆਪਣੇ ਪਿੰਡ ਅਤੇ ਆਸ-ਪਾਸਦੇ ਪਿੰਡਾਂ ਵਿੱਚ ਵੀ ਸੁਪਰ ਐੱਸ.ਐੱਮ.ਐੱਸ (ਕੰਬਾਇਨ 'ਤੇ ਲੱਗਣ ਵਾਲਾ ਯੰਤਰ) ਕੰਬਾਇਨ ਨਾਲ ਝੋਨੇ ਦੀ ਕਟਾਈ ਕਰਦਾ ਹੈ।
ਇਹ ਵੀ ਪੜ੍ਹੋ: ਐੱਸ.ਜੀ.ਪੀ. ਸੀ. ਚੋਣਾਂ ਨੂੰ ਲੈ ਕੇ 'ਆਪ' ਵਿਧਾਇਕਾ ਬਲਜਿੰਦਰ ਕੌਰ ਦਾ ਵੱਡਾ ਬਿਆਨ
ਨਵਾਂਸ਼ਹਿਰ: ਕਿਸਾਨਾਂ ਨੇ ਕਾਠਗੜ੍ਹ ਟੋਲ ਪਲਾਜ਼ਾ ਕਰਵਾਇਆ ਬੰਦ
NEXT STORY