ਨਾਭਾ (ਭੁਪਿੰਦਰ ਭੂਪਾ)- ਅਦਾਲਤ 'ਚ ਪੇਸ਼ੀ 'ਤੇ ਜਾਂਦੇ ਹੋਏ 65 ਸਾਲਾ ਬਜ਼ੁਰਗ ਕਰਤਾਰ ਰਾਮ ਪੁੱਤਰ ਗੁੱਲੂ ਰਾਮ ਵਾਸੀ ਅਲੌਹਰਾਂ ਗੇਟ ਨਾਭਾ ਦੀ ਮੌਤ ਹੋ ਗਈ। ਮ੍ਰਿਤਕ ਦੇ ਭਤੀਜੇ ਰਾਜਿੰਦਰ ਨੇ ਦੱਸਿਆ ਕਿ ਕਰਤਾਰ ਰਾਮ ਆਪਣੇ ਪੋਤੇ ਸੋਨੂੰ ਨਾਲ ਨਾਭਾ ਅਦਾਲਤ ਵਿਚ ਮਕਾਨ ਦੇ ਇਕ ਕੇਸ ਦੀ ਪੇਸ਼ੀ ਲਈ ਮੋਟਰਸਾਈਕਲ 'ਤੇ ਜਾ ਰਿਹਾ ਸੀ। ਇਸ ਦੌਰਾਨ ਸੋਨੂੰ 'ਤੇ ਲਗਭਗ ਦਰਜਨ ਲੋਕਾਂ ਨੇ ਚਲਦੇ ਮੋਟਰਸਾਈਕਲ 'ਤੇ ਹੀ ਹਮਲਾ ਕਰ ਦਿੱਤਾ, ਜਿਸ ਕਾਰਨ ਕਰਤਾਰ ਰਾਮ ਮੌਕੇ 'ਤੇ ਹੀ ਦਮ ਤੋੜ ਗਿਆ। ਕੋਤਵਾਲੀ ਦੇ ਐੈੱਸ. ਐੈੱਚ. ਓ. ਸੁਖਰਾਜ ਨੇ ਦੱਸਿਆ ਕਿ ਪੁਲਸ ਨੇ ਪੋਸਟਮਾਰਟਮ ਲਈ ਲਾਸ਼ ਸਿਵਲ ਹਸਪਤਾਲ ਵਿਚ ਰਖਵਾ ਦਿੱਤੀ ਹੈ।
ਪੁਲਸ ਨੇ ਭਜਨੋ ਦੀ ਸ਼ਿਕਾਇਤ 'ਤੇ ਹੰਸ ਰਾਜ ਸਾਬਕਾ ਸਰਪੰਚ ਦੁਲੱਦੀ, ਮੇਵਾ ਰਾਮ, ਸੇਵਾ ਰਾਮ, ਰਿਪੁਦਮਨ ਸਿੰਘ ਤੇ ਦੇਵਰਾਜ ਆਦਿ ਦੋਸ਼ੀਆਂ ਖਿਲਾਫ 304 ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਚੰਡੀਗੜ੍ਹ : ਪੀ. ਜੀ. ਆਈ. ਦੇ ਟਰਾਮਾ ਸੈਂਟਰ 'ਚ ਦਵਾਈਆਂ ਦੀ ਸਪਲਾਈ ਠੱਪ
NEXT STORY