ਜਲੰਧਰ (ਨਰੇਸ਼ ਕੁਮਾਰ)— ਕੇਂਦਰ ਵਿਚ ਕਾਂਗਰਸ ਦੇ ਸਮਰਥਨ ਨਾਲ ਯੂਨਾਈਟੇਡ ਫਰੰਟ ਦੀ ਸਰਕਾਰ ਐੱਚ. ਡੀ. ਦੇਵੇਗੌੜਾ ਦੀ ਅਗਵਾਈ ਵਿਚ ਕੰਮ ਕਰ ਰਹੀ ਸੀ ਪਰ ਇਸ ਦੌਰਾਨ ਦੇਵੇਗੌੜਾ ਦੇ ਕਾਂਗਰਸ ਪ੍ਰਧਾਨ ਸੀਤਾ ਰਾਮ ਕੇਸਰੀ ਨਾਲ ਸਬੰਧ ਵਿਗੜ ਗਏ ਕਿਉਂਕਿ ਦੇਵੇਗੌੜਾ ਸਰਕਾਰ ਦੀ ਅਹਿਮ ਫੈਸਲਿਆਂ ਵਿਚ ਕਾਂਗਰਸ ਪ੍ਰਧਾਨ ਸੀਤਾ ਰਾਮ ਕੇਸਰੀ ਦੀ ਰਾਇ ਲੈਣ ਦੀ ਪਰਵਾਹ ਕਰਨ ਦੇ ਨਾਲ-ਨਾਲ ਉਨ੍ਹਾਂ ਵਿਰੁੱਧ ਚੱਲ ਰਹੇ ਸੀ. ਬੀ. ਆਈ. ਕੇਸਾਂ ਦੇ ਮਾਮਲੇ 'ਚ ਵੀ ਰਾਹਤ ਦੇਣ ਨੂੰ ਤਿਆਰ ਨਹੀਂ ਸਨ। ਜਦੋਂ ਸੀਤਾ ਰਾਮ ਕੇਸਰੀ ਬੀਮਾਰ ਹੋਏ ਤਾਂ ਦੇਵੇਗੌੜਾ ਨੇ ਉਨ੍ਹਾਂ ਦਾ ਹਾਲ-ਚਾਲ ਵੀ ਨਹੀਂ ਪੁੱਛਿਆ। ਦੇਵੇਗੌੜਾ ਦੇ ਕੁਰਸੀ ਛੱਡਣ ਤੋਂ ਬਾਅਦ ਦੇਸ਼ ਇਕ ਵਾਰ ਫਿਰ ਚੋਣਾਵੀ ਮੁਹਾਨੇ 'ਤੇ ਆ ਖੜ੍ਹਾ ਹੋ ਗਿਆ ਅਤੇ ਕਾਂਗਰਸ ਸਮੇਤ ਤਮਾਮ ਪਾਰਟੀਆਂ ਚੋਣਾਂ ਟਾਲਣ ਦੀ ਕਵਾਇਦ ਵਿਚ ਜੁੱਟ ਗਈਆਂ। ਇਸ ਦਰਮਿਆਨ ਯੂਨਾਈਟੇਡ ਫਰੰਟ ਵਲੋਂ ਇਕ ਅਜਿਹੇ ਚਿਹਰੇ ਦਾ ਨਾਂ ਸਾਹਮਣੇ ਆਇਆ, ਜਿਸ ਦੇ ਕਾਂਗਰਸ ਨਾਲ ਵੀ ਚੰਗੇ ਰਿਸ਼ਤੇ ਸਨ ਅਤੇ ਯੂਨਾਈਟੇਡ ਫਰੰਟ ਵੀ ਉਨ੍ਹਾਂ ਦੇ ਚਿਹਰੇ 'ਤੇ ਸਹਿਮਤ ਸੀ। ਇਹ ਚਿਹਰਾ ਸੀ ਇੰਦਰ ਕੁਮਾਰ ਗੁਜਰਾਲ ਦਾ।
ਇੰਦਰ ਕੁਮਾਰ ਗੁਜਰਾਲ ਇਸ ਤੋਂ ਪਹਿਲਾਂ ਸੂਚਨਾ ਅਤੇ ਪ੍ਰਸਾਰਣ ਮੰਤਰੀ ਦੇ ਨਾਲ-ਨਾਲ ਬਤੌਰ ਵਿਦੇਸ਼ ਮੰਤਰੀ ਵੀ ਕੰਮ ਕਰ ਚੁੱਕੇ ਸਨ। ਕਾਂਗਰਸ ਵਿਚ ਵੀ ਇੰਦਰ ਕੁਮਾਰ ਦੇ ਨਾਂ 'ਤੇ ਸਹਿਮਤੀ ਬਣੀ ਅਤੇ ਉਹ 21 ਅਪ੍ਰੈਲ 1997 ਨੂੰ ਦੇਸ਼ ਦੇ 13ਵੇਂ ਪ੍ਰਧਾਨ ਮੰਤਰੀ ਬਣੇ ਪਰ ਉਨ੍ਹਾਂ ਦੀ ਸਰਕਾਰ ਵੀ 19 ਮਾਰਚ 1998 ਤਕ ਹੀ ਚਲ ਸਕੀ ਅਤੇ ਕਾਂਗਰਸ ਨੇ ਇਕ ਵਾਰ ਫਿਰ ਯੂਨਾਈਟੇਡ ਫਰੰਟ ਦੀ ਸਰਕਾਰ ਤੋਂ ਸਮਰਥਨ ਵਾਪਸ ਲੈ ਕੇ ਇੰਦਰ ਕੁਮਾਰ ਗੁਜਰਾਲ ਦੀ ਸਰਕਾਰ ਵੀ ਡੇਗ ਦਿੱਤੀ। ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਆਪਣੀ ਕਿਤਾਬ 'ਕੋਲੇਸ਼ਨ ਯੀਅਰਸ 1996-2012' ਵਿਚ ਲਿਖਿਆ ਹੈ ਕਿ ਗਜਰਾਲ ਸਰਕਾਰ ਤੋਂ ਸਮਰਥਨ ਵਾਪਸ ਲੈਣ ਦਾ ਇਕ ਵੱਡਾ ਕਾਰਨ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਦੀ ਜਾਂਚ ਲਈ ਬਣਾਏ ਗਏ ਜੈਨ ਕਮਿਸ਼ਨ ਦੀ ਰਿਪੋਰਟ ਵੀ ਸੀ। ਇਹ ਰਿਪੋਰਟ 1997 ਵਿਚ ਆਈ ਸੀ।
ਰਿਪੋਰਟ ਵਿਚ ਕਿਹਾ ਗਿਆ ਸੀ ਕਿ ਡੀ. ਐੱਮ. ਕੇ. ਅਤੇ ਉਸ ਦੇ ਨੇਤਾ ਲਿੱਟੇ ਦੇ ਮੁਖੀ ਵੀ. ਪ੍ਰਭਾਕਰਨ ਦੇ ਸਮਰਥਨ ਹਨ। ਇਸ ਰਿਪੋਰਟ ਤੋਂ ਬਾਅਦ ਸਰਕਾਰ ਵਿਚ ਭਾਈਵਾਲ ਡੀ. ਐੱਮ. ਕੇ. ਲਈ ਸਥਿਤੀ ਚਿੰਤਾਜਨਕ ਹੋ ਗਈ। ਕਾਂਗਰਸ ਲਈ ਇਹ ਦੁਚਿੱਤੀ ਵਾਲੀ ਸਥਿਤੀ ਸੀ ਕਿਉਂਕਿ ਕਾਂਗਰਸ ਅਜਿਹੀ ਸਰਕਾਰ ਦਾ ਸਮਰਥਨ ਕਰ ਰਹੀ ਸੀ, ਜਿਸ ਵਿਚ ਰਾਜੀਵ ਗਾਂਧੀ ਦੀ ਹੱਤਿਆ ਦੀ ਸਮਰਥਕ ਸਮਝੀ ਜਾਣ ਵਾਲੀ ਪਾਰਟੀ ਵੀ ਭਾਈਵਾਲ ਸੀ। ਉਸ ਸਮੇਂ ਸੰਸਦ ਦਾ ਸਰਦ ਰੁੱਤ ਸੈਸ਼ਨ ਚੱਲ ਰਿਹਾ ਸੀ ਅਤੇ ਕਾਂਗਰਸ ਦੇ ਨੇਤਾਵਾਂ ਸੀਤਾ ਰਾਮ ਕੇਸਰੀ, ਜਤਿੰਦਰ ਪ੍ਰਸਾਦ, ਅਰਜੁਨ ਸਿੰਘ ਅਤੇ ਸ਼ਰਦ ਪਵਾਰ ਨੂੰ ਪ੍ਰਧਾਨ ਮੰਤਰੀ ਗੁਜਰਾਲ ਨੇ ਡਿਨਰ 'ਤੇ ਬੁਲਾਇਆ ਸੀ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਸਫਾਈ ਦਿੱਤੀ ਕਿ ਡੀ. ਐੱਮ. ਕੇ. ਦਾ ਰਾਜੀਵ ਦੀ ਹੱਤਿਆ ਨਾਲ ਸਿੱਧਾ ਸਬੰਧ ਨਹੀਂ ਹੈ ਪਰ ਇਸ ਦੇ ਬਾਵਜੂਦ ਕਾਂਗਰਸ ਨੇ ਗੁਜਰਾਲ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਅਤੇ ਉਨ੍ਹਾਂ ਦੀ ਸਰਕਾਰ ਵੀ ਡਿੱਗ ਗਈ।
ਟੌਹੜਾ ਪਰਿਵਾਰ ਨੇ ਦਿੱਤਾ 'ਆਪ' ਨੂੰ ਅਲਟੀਮੇਟਮ
NEXT STORY