ਚੰਡੀਗੜ੍ਹ (ਸੁਸ਼ੀਲ) : ਚੋਣ ਡਿਊਟੀ 'ਚ ਲੱਗੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਕੰਮ ਤੇ ਖਾਣ-ਪੀਣ ਦਾ ਪੈਸਾ ਕਮਿਸ਼ਨ ਵਲੋਂ ਹੀ ਦਿੱਤਾ ਜਾਵੇਗਾ। ਮਹਿੰਗਾਈ ਵਧਣ ਦੇ ਨਾਲ ਹੀ ਇਸ ਨੂੰ ਰੀਵਾਈਜ਼ ਕਰਕੇ ਲਾਗੂ ਕਰ ਦਿੱਤਾ ਗਿਆ ਹੈ। ਇਸ ਮੁਤਾਬਕ ਕਰਮਚਾਰੀਆਂ ਨੂੰ ਭੁਗਤਾਨ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਕਰਮਚਾਰੀ 7 ਰੁਪਏ ਦੀ ਚਾਹ ਅਤੇ 6 ਰੁਪਏ ਦਾ ਸਮੋਸਾ ਖਾ ਕੇ ਚੋਣ ਕਰਵਾਉਣਗੇ। ਕਰਮਚਾਰੀਆਂ ਨੂੰ ਕਮਿਸ਼ਨ ਵਲੋਂ ਖਰਚ ਅਤੇ ਡਿਊਟੀ ਦਾ ਪੈਸਾ ਨਿਰਧਾਰਿਤ ਕਰ ਦਿੱਤਾ ਗਿਆ ਹੈ। ਕਰਮਚਾਰੀਆਂ ਦੀ ਘੱਟ ਪੈਸਾ ਮਿਲਣ ਦੀ ਸ਼ਿਕਾਇਤ 'ਤੇ ਕਮਿਸ਼ਨ ਵਲੋਂ ਇਸ ਨੂੰ ਰੀਵਾਈਜ਼ ਕਰ ਕੇ ਲਾਗੂ ਕੀਤਾ ਗਿਆ ਹੈ। ਚੋਣ ਕਮਿਸ਼ਨ ਦਫਤਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੋਣਾਂ ਦੇ ਕੰਮ 'ਚ ਲੱਗੇ ਕਰਮਚਾਰੀਆਂ ਨੂੰ ਪੈਸਾ ਦਿੱਤਾ ਜਾਵੇਗਾ। ਹਾਲਾਂਕਿ ਕਰਮਚਾਰੀਆਂ ਨੂੰ ਲੱਗਦਾ ਹੈ ਕਿ ਇਹ ਪੈਸਾ ਘੱਟ ਹੈ, ਇਸ ਨੂੰ ਵਧਾਇਆ ਜਾਣਾ ਚਾਹੀਦਾ ਹੈ। ਦੱਸਿਆ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਚੋਣਾਂ ਤੱਕ ਰੇਟ 'ਚ ਕੁਝ ਤਬਦੀਲੀ ਕਰ ਸਕਦਾ ਹੈ।
ਹੁਣ ਅਮਨ ਅਰੋੜਾ ਵੀ ਬਣੇ ਚੌਕੀਦਾਰ
NEXT STORY