ਲੁਧਿਆਣਾ (ਜ.ਬ.)- ਦੋਆਬੇ ਦੀ ਰਾਜਧਾਨੀ ਜਲੰਧਰ ਪੱਛਮੀ ’ਚ ਵੋਟਾਂ ਦਾ ਨਤੀਜਾ ਦਿਨ ਚੜ੍ਹਦੇ ਹੀ ਜੱਗ ਜ਼ਾਹਿਰ ਹੋਣ ਵੱਲ ਵਧਣਾ ਸ਼ੁਰੂ ਹੋਵੇਗਾ, ਜਿਥੇ ਜਿੱਤ ਲਈ ਭਗਵੰਤ ਮਾਨ ਮੁੱਖ ਮੰਤਰੀ ਅਤੇ ਕਾਂਗਰਸ ਅਤੇ ਭਾਜਪਾ ਆਸਵੰਦ ਹਨ, ਉਥੇ ਇਸ ਹਲਕੇ ’ਚ ਅਜੀਬੋ ਗਰੀਬ ਨਜ਼ਾਰਾ ਵੀ ਦੇਖਣ ਨੂੰ ਮਿਲੇਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਉਮੀਦਵਾਰ ਸੁਰਜੀਤ ਕੌਰ ਦੀ ਬਜਾਏ ਬਸਪਾ ਦੇ 'ਹਾਥੀ' ਦੀ ਹਮਾਇਤ ਦਾ ਐਲਾਨ ਕੀਤਾ ਸੀ, ਜਦਕਿ ਅਕਾਲੀ ਦਲ ਤੋਂ ਬਾਗੀ ਹੋਏ ਅਕਾਲੀ ਨੇਤਾਵਾਂ ਨੇ ਆਪਣੀ 'ਤੱਕੜੀ' ਲਈ ਦਿਨ-ਰਾਤ ਇਕ ਕੀਤਾ ਹੋਇਆ ਸੀ।
ਇਹ ਵੀ ਪੜ੍ਹੋ- ਜ਼ਿਮਨੀ ਚੋਣਾਂ : ਅੱਜ ਖੁੱਲ੍ਹੇਗਾ EVMs ਦਾ ਪਿਟਾਰਾ, ਕੌਣ ਮਾਰੇਗਾ ਬਾਜ਼ੀ, ਦੁਪਹਿਰ ਤੱਕ ਤਸਵੀਰ ਹੋ ਜਾਵੇਗੀ ਸਾਫ਼
ਇਸ ਨੂੰ ਲੈ ਕੇ ਹੁਣ ਚੋਣ ਨਤੀਜੇ ’ਤੇ ਨਜ਼ਰਾਂ ਟਿਕੀਆਂ ਹੋਈਆਂ ਹਨ ਕਿ ਇਸ ਹਲਕੇ ਤੋਂ ਹਾਥੀ ਜ਼ਿਆਦਾ ਵੋਟਾਂ ਲਿਜਾਂਦਾ ਹੈ ਜਾਂ ਫਿਰ ਤੱਕੜੀ ? ਕਿਉਂਕਿ ਲੋਕ ਸਭਾਂ ਚੋਣਾਂ ’ਚ ਇਸ ਹਲਕੇ ’ਚੋਂ ਬਸਪਾ ਦੇ ਉਮੀਦਵਾਰ ਨੂੰ 1700 ਦੇ ਲਗਭਗ ਵੋਟ ਪਈ ਸੀ, ਜਦੋਂਕਿ ਤੱਕੜੀ ਦੇ ਉਮੀਦਵਾਰ ਮਹਿੰਦਰ ਕੇ.ਪੀ. ਨੂੰ 2600 ਵੋਟ ਪਈ ਸੀ, ਜਿਸ ਕਰ ਕੇ ਹੁਣ ਸਿਆਸੀ ਮਾਹਿਰਾਂ ਤੇ ਹੋਰਨਾਂ ਆਗੂਆਂ ਦੀਆਂ ਨਜ਼ਰਾਂ ਇਸ ਗੱਲ ’ਤੇ ਟਿੱਕੀਆਂ ਹਨ ਕਿ ਹਾਥੀ-ਤੱਕੜੀ ’ਚੋਂ ਕੌਣ ਵਧੇਰੇ ਵੋਟਾਂ ਲੈਂਦਾ ਹੈ।
ਇਹ ਵੀ ਪੜ੍ਹੋ- ਰਾਧਿਕਾ-ਅਨੰਤ ਦੇ ਵਿਆਹ 'ਚੋਂ ਝਲਕਦੀ ਹੈ ਅੰਬਾਨੀਆਂ ਦੀ 'ਰਈਸੀ', ਖ਼ਰਚਾ ਐਨਾ ਕਿ ਤੁਹਾਡੇ ਵੀ ਉੱਡ ਜਾਣਗੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜ਼ਿਮਨੀ ਚੋਣਾਂ : ਅੱਜ ਖੁੱਲ੍ਹੇਗਾ EVMs ਦਾ ਪਿਟਾਰਾ, ਕੌਣ ਮਾਰੇਗਾ ਬਾਜ਼ੀ, ਦੁਪਹਿਰ ਤੱਕ ਤਸਵੀਰ ਹੋ ਜਾਵੇਗੀ ਸਾਫ਼
NEXT STORY