ਚੰਡੀਗੜ੍ਹ (ਪਾਲ) : ਦੀਵਾਲੀ ਦੇ ਮੱਦੇਨਜ਼ਰ ਪੀ.ਜੀ.ਆਈ. ਐਡਵਾਂਸ ਆਈ ਸੈਂਟਰ 'ਚ ਸਾਰੀਆਂ ਐਮਰਜੈਂਸੀ ਸੇਵਾਵਾਂ ਵਧਾ ਦਿੱਤੀਆਂ ਗਈਆਂ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਦੀ ਸੂਰਤ ਵਿਚ ਮਰੀਜ਼ਾਂ ਦੇ ਇਲਾਜ 'ਚ ਕੋਈ ਦੇਰੀ ਨਾ ਹੋਵੇ। ਇਸ ਲਈ ਵਿਭਾਗ ਵੱਲੋਂ ਡਾਕਟਰਾਂ ਦੀ ਵਿਸ਼ੇਸ਼ ਐਮਰਜੈਂਸੀ ਡਿਊਟੀ ਵਧਾ ਦਿੱਤੀ ਗਈ ਹੈ, ਜੋ 24 ਘੰਟੇ ਰਾਊਂਡ ਦਿ ਕਲਾਕ ਕੰਮ ਕਰਨਗੇ। ਪੀ. ਜੀ. ਆਈ. ਵੱਲੋਂ ਕਿਹਾ ਗਿਆ ਹੈ ਕਿ ਐਮਰਜੈਂਸੀ ਵਿਚ ਮਰੀਜ਼ ਕਿਸੇ ਵੀ ਸਮੇਂ ਐਡਵਾਂਸ ਆਈ ਸੈਂਟਰ 'ਚ ਆ ਸਕਦਾ ਹੈ ਅਤੇ 0172-2756117 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਮੇਨ ਐਮਰਜੈਂਸੀ ਅਤੇ ਟਰੋਮਾ ਦੀਆਂ ਸੇਵਾਵਾਂ ਪਹਿਲਾਂ ਵਾਂਗ ਹੀ ਚੱਲਦੀਆਂ ਰਹਿਣਗੀਆਂ।
ਇਹ ਵੀ ਪੜ੍ਹੋ : ਪਟਿਆਲਾ ਵਿਖੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਰੁਜ਼ਗਾਰ ਮੇਲੇ ’ਚ ਵੰਡੇ ਨਿਯੁਕਤੀ ਪੱਤਰ
ਪੀ. ਜੀ. ਆਈ. ਨੇ ਜਾਰੀ ਕੀਤੀ ਐਡਵਾਈਜ਼ਰੀ, ਇਨ੍ਹਾਂ ਗੱਲਾਂ ਦਾ ਰੱਖੋ ਖਿਆਲ
-ਦੀਵੇ, ਮੋਮਬੱਤੀਆਂ ਜਾਂ ਪਟਾਕੇ ਚਲਾਉਂਦੇ ਸਮੇਂ ਸਿੰਥੈਟਿਕ ਅਤੇ ਢਿੱਲੇ ਕੱਪੜੇ ਪਾਉਣ ਤੋਂ ਪ੍ਰਹੇਜ਼ ਕਰੋ।
-ਪਟਾਕੇ ਅਤੇ ਦੀਵੇ ਚਲਾਉਂਦੇ ਸਮੇਂ ਹਮੇਸ਼ਾ ਹੱਥ ਦੀ ਦੂਰੀ ’ਤੇ ਖੜ੍ਹੇ ਰਹੋ।
-ਪਟਾਕੇ ਚਲਾਉਣ ਨਾਲ ਹਵਾ ਅਤੇ ਸ਼ੋਰ ਦੋਵੇਂ ਪ੍ਰਦੂਸ਼ਣ ਹੁੰਦੇ ਹਨ। ਦੀਵਾਲੀ ਇਸ ਤਰੀਕੇ ਨਾਲ ਮਨਾਓ, ਜਿਸ ਨਾਲ ਦੂਜਿਆਂ ਨੂੰ ਅਸੁਵਿਧਾ ਜਾਂ ਨੁਕਸਾਨ ਨਾ ਹੋਵੇ।
-ਪੈਰਾਂ ਨੂੰ ਸੱਟ ਲੱਗਣ ਤੋਂ ਬਚਾਉਣ ਲਈ ਪਟਾਕੇ ਨੂੰ ਰੇਤ ਜਾਂ ਪਾਣੀ ਦੀ ਇਕ ਬਾਲਟੀ ਵਿਚ ਸੁੱਟਣਾ ਯਾਦ ਰੱਖੋ।
-ਪਟਾਕੇ ਚਲਾਉਂਦੇ ਸਮੇਂ ਜੁੱਤੀਆਂ ਪਾਓ। ਕਦੇ ਵੀ ਅਜਿਹੇ ਪਟਾਕੇ ਨਾ ਚੁੱਕੋ ਜੋ ਫਟਣ ਵਿਚ ਦੇਰੀ ਕਰਦੇ ਹਨ, ਇਸ ਨਾਲ ਹੱਥ ਨੂੰ ਗੰਭੀਰ ਸੱਟ ਲੱਗ ਸਕਦੀ ਹੈ।
ਇਹ ਵੀ ਪੜ੍ਹੋ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਿਸਾਨ ਦੀ ਜ਼ਮੀਨ ਕੁਰਕ ਕਰਨ ਆਏ ਅਧਿਕਾਰੀ ਮੋੜੇ ਬੇਰੰਗ
-ਮਾਮੂਲੀ ਜਲਣ ਦੀ ਸਥਿਤੀ ਵਿਚ ਜਲਣ ਵਾਲੀ ਥਾਂ ’ਤੇ ਕਾਫੀ ਮਾਤਰਾ ਵਿਚ ਪਾਣੀ ਪਾਓ, ਜਦੋਂ ਤੱਕ ਕਿ ਜਲਣ ਪੂਰੀ ਤਰ੍ਹਾਂ ਬੰਦ ਨਹੀਂ ਹੋ ਜਾਂਦੀ। ਸੜਨ ’ਤੇ ਕਦੇ ਵੀ ਟੁੱਥਪੇਸਟ ਜਾਂ ਨੀਲੀ ਸਿਆਹੀ ਨਾ ਲਗਾਓ। ਕਿਸੇ ਵੀ ਕੱਸਣ ਵਾਲੀ ਸਮੱਗਰੀ ਜਿਵੇਂ ਕਿ ਮੁੰਦਰੀਆਂ ਜਾਂ ਚੂੜੀਆਂ ਨੂੰ ਤੁਰੰਤ ਹਟਾਓ ਕਿਉਂਕਿ ਬਾਅਦ ਵਿਚ ਸੋਜ ਆ ਜਾਂਦੀ ਹੈ, ਜਿਸ ਨਾਲ ਉਨ੍ਹਾਂ ਨੂੰ ਹਟਾਉਣਾ ਮੁਸ਼ਕਿਲ ਹੋ ਜਾਂਦਾ ਹੈ।
-ਕੱਪੜਿਆਂ ਵਿਚ ਅੱਗ ਲੱਗਣ ਦੀ ਸਥਿਤੀ 'ਚ ਸਟਾਪ, ਡਰਾਪ ਅਤੇ ਰੋਲ ਕਰੋ। ਤੁਸੀਂ ਜਿੱਥੇ ਵੀ ਹੋ, ਅੱਗ ਨੂੰ ਆਪਣੇ ਚਿਹਰੇ ਤੱਕ ਫੈਲਣ ਤੋਂ ਰੋਕਣ ਲਈ ਡਿੱਗ ਜਾਓ ਜਾਂ ਲੇਟ ਜਾਓ। ਆਕਸੀਜਨ ਦੀ ਸਪਲਾਈ ਨੂੰ ਸੀਮਤ ਕਰਨ ਲਈ ਜ਼ਮੀਨ ’ਤੇ ਰੋਲ ਕਰੋ। ਜ਼ਿਆਦਾਤਰ ਮਾਮਲਿਆਂ ਵਿਚ ਇਹ ਅੱਗ ਨੂੰ ਕਾਬੂ ਵਿਚ ਲਿਆਏਗਾ। ਅਸੀਂ ਹਵਾ ਨੂੰ ਕੱਟਣ ਲਈ ਇਕ ਮੋਟੇ ਗਲੀਚੇ ਦੀ ਵਰਤੋਂ ਵੀ ਕਰ ਸਕਦੇ ਹਾਂ, ਇਸ ਤਰ੍ਹਾਂ ਅੱਗ ਬੁਝਾਈ ਜਾ ਸਕਦੀ ਹੈ।
-ਮੋਮਬੱਤੀਆਂ ਜਗਾਉਂਦੇ ਅਤੇ ਪਟਾਕੇ ਚਲਾਉਂਦੇ ਸਮੇਂ ਆਲੇ-ਦੁਆਲੇ ਪਾਣੀ ਨਾਲ ਭਰੀ ਬਾਲਟੀ ਜਾਂ ਅੱਗ ਬੁਝਾਊ ਯੰਤਰ ਰੱਖਣਾ ਚੰਗਾ ਅਭਿਆਸ ਹੈ।
-ਜੇਕਰ ਅੱਖ ਵਿਚ ਕੋਈ ਸੱਟ ਲੱਗ ਜਾਵੇ ਤਾਂ ਅੱਖ ਨਾ ਰਗੜੋ, ਸਗੋਂ ਸਾਫ ਪਾਣੀ ਨਾਲ ਅੱਖਾਂ ਨੂੰ ਧੋਵੋ ਅਤੇ ਅੱਖਾਂ ਦੇ ਡਾਕਟਰ ਦੀ ਸਲਾਹ ਲਓ। ਦੀਵਾਲੀ ਨਾਲ ਸਬੰਧਤ ਸੱਟਾਂ ਨਾਲ ਨਜਿੱਠਣ ਲਈ ਐਡਵਾਂਸ ਆਈ ਸੈਂਟਰ ਐਮਰਜੈਂਸੀ 24 ਘੰਟੇ ਖੁੱਲ੍ਹੀ ਰਹਿੰਦੀ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਪਟਿਆਲਾ ਵਿਖੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਰੁਜ਼ਗਾਰ ਮੇਲੇ ’ਚ ਵੰਡੇ ਨਿਯੁਕਤੀ ਪੱਤਰ
NEXT STORY