ਫ਼ਰੀਦਕੋਟ (ਰਾਜਨ) : ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਦੀਆਂ ਹਦਾਇਤਾਂ ’ਤੇ ਸਥਾਨਕ ਕੰਮੇਆਣਾ ਰੋਡ ਨਿਵਾਸੀ ਤਿੰਨ ਭਰਾਵਾਂ ’ਤੇ ਕਥਿਤ ਇਕ ਕਰੋੜ ਤੋਂ ਵਧੇਰੇ ਦੀ ਠੱਗੀ ਮਾਰਣ ਦੇ ਦੋਸ਼ ਤਹਿਤ ਸਥਾਨਕ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿਚ ਵਿਨੈ ਗੁਲਾਟੀ ਪੁੱਤਰ ਕ੍ਰਿਸ਼ਨ ਗੁਲਾਟੀ ਵਾਸੀ ਨੇੜੇ ਤਾਰਾ ਪੈਲੇਸ ਨੇ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਨੂੰ ਕੀਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸਦੇ ਐਨਰਜੀ ਸੈਂਟਰ ਦੀ ਸੇਲ ਵਧਾਉਣ ਅਤੇ ਵੱਧ ਮੁਨਾਫ਼ਾ ਦੇਣ ਦਾ ਝਾਂਸਾ ਦੇ ਕੇ ਕਰਨ ਧੀਂਗੜਾ, ਸਾਗਰ ਧੀਂਗੜਾ ਅਤੇ ਪ੍ਰਿੰਸੀ ਧੀਂਗੜਾ ਪੁੱਤਰਾਨ ਸੁਰਿੰਦਰ ਧੀਂਗੜਾ ਵਾਸੀ ਨੇੜੇ ਹਸਪਤਾਲ ਕੰਮੇਆਣਾ ਰੋਡ, ਫ਼ਰੀਦਕੋਟ ਨੇ ਸਾਲ 2017 ਤੋਂ ਸਾਲ 2021 ਤੱਕ ਆਪਣੇ ਟਰਾਲਿਆਂ ਵਿਚ ਤੇਲ ਪੁਆ ਕੇ ਕਰੀਬ 91,00000 ਬਕਾਇਆ ਰਕਮ ਜੋ ਵਿਆਜ ਸਮੇਤ 1, 17,50,786 ਰੁਪਏ ਬਣਦੇ ਹਨ ਹੜੱਪ ਕੇ ਉਸ ਨਾਲ ਠੱਗੀ ਮਾਰੀ।
ਇਸ ਦੌਰਾਨ ਜਦੋਂ ਉਸਨੇ ਪੈਸਿਆਂ ਦੀ ਮੰਗ ਕੀਤੀ ਤਾਂ ਉਕਤ ਭਰਾਵਾਂ ਨੇ ਉਸਨੂੰ ਕਥਿੱਤ ਜਾਨੋਂ ਮਾਰਣ ਦੀਆ ਧਮਕੀਆਂ ਦਿੱਤੀਆਂ। ਇਹ ਦੱਸਣਯੋਗ ਹੈ ਕਿ ਇਸ ਦਰਖਾਸਤ ਦੀ ਪੜਤਾਲ ਸੀਨੀਅਰ ਪੁਲਸ ਕਪਤਾਨ ਵੱਲੋਂ ਕਰਵਾਏ ਜਾਣ ਉਪਰੰਤ ਦਿੱਤੀਆਂ ਹਦਾਇਤਾਂ ’ਤੇ ਉਕਤ ਤਿੰਨੇ ਧੀਂਗੜਾ ਭਰਾਵਾਂ ’ਤੇ ਅਧੀਨ ਧਾਰਾ 420/506 ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਸਰਕਾਰ ਵੱਲੋਂ ਗੰਨ ਕਲਚਰ 'ਤੇ ਸਖ਼ਤੀ ਨੂੰ ਲੈ ਕੇ ਪਰਮੀਸ਼ ਵਰਮਾ ਨੇ ਤੋੜੀ ਚੁੱਪੀ, 'RRR' ਤੇ 'KGF' ਲਈ ਆਖੀ ਵੱਡੀ ਗੱਲ
NEXT STORY