ਤਰਨਤਾਰਨ, (ਰਾਜੂ, ਮਿਲਾਪ)- ਸੀ. ਆਈ. ਏ. ਸਟਾਫ ਅਤੇ ਪੀ. ਓ. ਸਟਾਫ ਤਰਨਤਾਰਨ ਦੀ ਪੁਲਸ ਨੇ ਸਾਂਝੀ ਰੇਡ ਦੌਰਾਨ ਪੁਲਸ ਲਾਈਨ ਦੇ ਨਜ਼ਦੀਕ ਇਕ ਕੋਠੀ ’ਚੋਂ ਇਕ ਹਜ਼ਾਰ ਪੇਟੀਅਾਂ ਅੰਗਰੇਜ਼ੀ ਸ਼ਰਾਬ ਦੀਅਾਂ ਬਰਾਮਦ ਕੀਤੀਅਾਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਰਹਿਤ ਸ਼ਰਮਾ ਅਤੇ ਪੀ. ਓ. ਸਟਾਫ ਦੇ ਇੰਚਾਰਜ ਸੁਖਵਿੰਦਰ ਸਿੰਘ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅੰਮ੍ਰਿਤਸਰ ਰੋਡ ’ਤੇ ਪੁਲਸ ਲਾਈਨ ਅਤੇ ਮਮਤਾ ਨਿਕੇਤਨ ਸਕੂਲ ਦੇ ਨਜ਼ਦੀਕ ਇਕ ਕੋਠੀ ’ਚੋਂ ਅੰਗਰੇਜ਼ੀ ਸ਼ਰਾਬ ਦਾ ਜ਼ਖੀਰਾ ਪਿਆ ਹੈ, ਜਿਸ ’ਤੇ ਤੁਰੰਤ ਕਾਰਵਾਈ ਕਰ ਕੇ ਪੁਲਸ ਨੇ ਇਕ ਹਜ਼ਾਰ ਪੇਟੀਅਾਂ ਸ਼ਰਾਬ ਦੀਅਾਂ ਬਰਾਮਦ ਕੀਤੀਅਾਂ। ਮੌਕੇ ਤੋਂ ਪੁਲਸ ਨੂੰ ਖਾਲੀ ਬੋਤਲਾਂ ਅਤੇ ਸਟਿੱਕਰ ਵੀ ਬਰਾਮਦ ਹੋਏ ਹਨ। ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇੰਨਾ ਵੱਡਾ ਸ਼ਰਾਬ ਦਾ ਜ਼ਖੀਰਾ ਕਿੱਥੋਂ ਆਇਆ, ਕਿਤੇ ਨਕਲੀ ਸ਼ਰਾਬ ਨੂੰ ਅੰਗਰੇਜ਼ੀ ਸ਼ਰਾਬ ਬਣਾ ਕੇ ਤਾਂ ਨਹੀ ਵੇਚਿਆ ਜਾ ਰਿਹਾ ਹੈ। ਮੌਕੇ ’ਤੇ ਕੋਈ ਦੋਸ਼ੀ ਫਡ਼ਿਆ ਨਹੀਂ ਗਿਆ।
ਟੈੱਟ ਪਾਸ ਬੇਰੋਜ਼ਗਾਰ ਅਧਿਆਪਕਾਂ ਨੇ ਡਿਗਰੀਆਂ ਸਾਡ਼ ਕੇ ਕੀਤਾ ਪ੍ਰਦਰਸ਼ਨ
NEXT STORY