ਮੋਹਾਲੀ : ਛੱਤਬੀੜ ਚਿੜੀਆਘਰ 'ਚ ਵਾਈਲਡ ਲਾਈਫ ਵੀਕ 3 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਦਾ ਸੈਲਾਨੀ ਫਾਇਦਾ ਲੈ ਸਕਦੇ ਹਨ। ਚਿੜੀਆਘਰ ਦੇ ਪ੍ਰਬੰਧਕਾਂ ਨੇ ਉਨ੍ਹਾਂ ਦੀ ਸਹੂਲਤ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਚਿੜੀਆਘਰ 'ਚ ਜਾਣ ਵਾਲੇ ਸੈਲਾਨੀਆਂ ਦੀ ਐਂਟਰੀ ਫੀਸ ਮੁਫਤ ਬੈ ਪਰ ਅੰਦਰ ਫੇਅਰੀ ਇਸਤੇਮਾਲ ਕਰਨ, ਸਾਈਕਲ ਫੀਸ, ਕੈਮਰਾ, ਵੀਡੀਓ ਆਦਿ 'ਤੇ ਕੋਈ ਛੋਟ ਨਹੀਂ ਹੈ। ਚਿੜੀਆਘਰ ਦੇ ਫੀਲਡ ਡਾਇਰੈਕਟਰ ਨੀਰਜ ਗੁਪਤਾ ਨੇ ਦੱਸਿਆ ਕਿ ਚਿੜੀਆਘਰ 'ਚ ਵਾਈਲਡ ਲਾਈਫ ਵੀਕ 3 ਤੋਂ 8 ਅਕਤੂਬਰ ਤੱਕ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਜੰਗਲੀ ਜੀਵਾਂ ਅਤੇ ਕੁਦਰਤ ਬਾਰੇ ਜੂਅ 'ਚ ਜਾਗਰੂਕਤਾ ਕੈਂਪ ਲਾਏ ਗਏ ਹਨ। ਸੈਲਾਨੀਆਂ ਲਈ ਜੰਗਲੀ ਜੀਵਾਂ 'ਤੇ ਆਧਾਰਿਤ ਫੋਟੋ ਪ੍ਰਦਰਸ਼ਨੀ ਅਤੇ ਡਾਕੂਮੈਂਟਰੀ ਫਿਲਮ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰੇਂਗਣ ਵਾਲੇ ਜੀਵਾਂ ਲਈ ਖਾਸ ਤੌਰ 'ਤੇ ਜਾਗਰੂਕਤਾ ਸ਼ੋਅ ਆਯੋਜਿਤ ਕੀਤਾ ਗਿਆ ਹੈ।
ਜ਼ਿਲੇ 'ਚ 5269 ਮੀਟ੍ਰਿਕ ਟਨ ਝੋਨੇ ਦੀ ਹੋਈ ਖਰੀਦ : ਡੀ. ਸੀ.
NEXT STORY