ਬਟਾਲਾ, (ਸੈਂਡੀ)- ਗੁਰਦਾਸਪੁਰ ਦੀ ਜ਼ਿਮਨੀ ਚੋਣ 'ਚ ਅਕਾਲੀਆਂ ਦੇ ਕੱਟੜ ਦੁਸ਼ਮਣ ਬਣ ਕੇ ਉਭਰੇ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਇਤਿਹਾਸਕ ਜਿੱਤ ਤੋਂ ਬਾਅਦ ਕਿਹਾ ਕਿ ਜਿਸ ਤਰ੍ਹਾਂ ਅਕਾਲੀ ਦਲ ਦੇ ਆਗੂ ਦੀਆਂ ਕਰਤੂਤਾਂ ਜੱਗ ਜ਼ਾਹਿਰ ਹੋ ਗਈਆਂ ਸਨ, ਉਸ ਤੋਂ ਸਪੱਸ਼ਟ ਸੰਕੇਤ ਮਿਲ ਰਹੇ ਸਨ ਕਿ ਗਠਜੋੜ ਦੇ ਉਮੀਦਵਾਰ ਦਾ ਹਸ਼ਰ ਮਾੜਾ ਹੋਵੇਗਾ। ਉਨ੍ਹਾਂ ਕਿਹਾ ਕਿ ਪੰਥ 'ਚੋਂ ਛੇਕਿਆ ਸੁੱਚਾ ਸਿੰਘ ਲੰਗਾਹ ਜੇਲ ਵਿਚ ਜਾ ਕੇ ਵੀ ਫੋਕੀਆਂ ਫੜ੍ਹਾਂ ਮਾਰਨ ਤੋਂ ਬਾਜ਼ ਨਹੀਂ ਆ ਰਿਹਾ ਅਤੇ ਸੈਕਸ ਸੀ. ਡੀ. ਦਾ ਸਾਰਾ ਇਲਜ਼ਾਮ ਮੇਰੇ 'ਤੇ ਸੁੱਟ ਕੇ ਖੁਦ ਨੂੰ ਪਾਕ-ਪਵਿੱਤਰ ਦੱਸ ਰਿਹਾ ਹੈ, ਪਰ ਬੁਝ-ਦਿਲ ਆਗੂ ਭੁੱਲ ਗਿਆ ਕਿ ਸੀ. ਡੀ. ਪ੍ਰਤੱਖ ਰੂਪ ਵਿਚ ਦੱਸ ਰਹੀ ਹੈ ਕਿ ਕਿਸ ਤਰ੍ਹਾਂ ਇਕ ਮਜਬੂਰ ਔਰਤ ਦੀ ਇੱਜ਼ਤ ਰੋਲਣ ਵੇਲੇ ਨੇ ਪਹਿਲਾਂ ਪੱਗ ਲਾਹ ਕੇ ਟੇਬਲ 'ਤੇ ਰੱਖੀ ਅਤੇ ਫਿਰ ਜਬਰ-ਜ਼ਨਾਹ ਕਰਨ ਤੋਂ ਬਾਅਦ 'ਗਾਤਰੇ' ਸਮੇਤ ਸਿੱਖੀ ਦੇ ਪੰਜ ਕੱਕਾਰਾਂ ਦੀ ਵੀ ਰੱਜ ਕੇ ਬੇਅਦਬੀ ਕੀਤੀ।
ਰੰਧਾਵਾ ਨੇ ਕਿਹਾ ਕਿ ਲੰਗਾਹ ਦਾ ਪਾਪ ਸਲਾਰੀਆ ਅਤੇ ਪਾਰਟੀ ਨੂੰ ਲੈ ਡੁੱਬਾ ਹੈ ਅਤੇ ਮੇਰੇ ਹਲਕੇ ਸਮੇਤ ਪੁਲਸ ਜ਼ਿਲਾ ਬਟਾਲਾ ਅਧੀਨ ਆਉਂਦੇ ਪੰਥਕ ਹਲਕਿਆਂ ਨੇ ਵੀ ਲੰਗਾਹ ਕਾਂਡ ਨੂੰ ਮੁੱਖ ਰੱਖਦਿਆਂ ਗਠਜੋੜ ਵਿਰੁੱਧ ਫਤਵਾ ਦਿੱਤਾ ਹੈ।
ਸੁਖਬੀਰ ਵੱਲੋਂ ਦਿੱਤਾ ਪੈਸੇ ਦੀਆਂ ਬੋਰੀਆਂ ਦਾ ਲਾਲਚ ਪਿਆ ਪੁੱਠਾ
'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਜਾਰੀ ਰੱਖਦਿਆਂ ਕਿਹਾ ਕਿ ਸੁਖਬੀਰ ਬਾਦਲ ਨੇ ਮਾਝੇ ਦੇ ਲੋਕਾਂ ਨੂੰ ਲਾਲਚੀ ਸਮਝਦਿਆਂ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਸਟੇਜਾਂ 'ਤੇ ਇਹ ਵੀ ਕਿਹਾ ਸੀ ਕਿ ਕਾਂਗਰਸ ਖਜ਼ਾਨਾ ਖਾਲੀ ਹੋਣ ਦਾ ਡਰਾਮਾ ਕਰ ਰਹੀ ਹੈ, ਜਦਕਿ ਸਾਡੀ ਵਾਰੀ ਤਾਂ ਖਜ਼ਾਨਾ ਹਰ ਵੇਲੇ ਭਰਿਆ ਰਹਿੰਦਾ ਸੀ। ਰੰਧਾਵਾ ਮੁਤਾਬਕ ਸੁਖਬੀਰ ਨੇ ਇਹ ਵੀ ਕਿਹਾ ਸੀ ਕਿ ਅਸੀਂ ਟਰਾਲੀਆਂ 'ਚ ਪੈਸੇ ਦੀਆਂ ਬੋਰੀਆਂ ਲੱਦ ਕੇ ਲਿਆਵਾਂਗੇ, ਤੁਸੀਂ ਇਕ-ਇਕ ਬੋਰੀ ਲਾਹ ਲਿਉ।
ਰੰਧਾਵਾ ਨੇ ਮਜ਼ਾਕੀਆਂ ਲਹਿਜ਼ੇ 'ਚ ਕਿਹਾ ਕਿ ਸੁਖਬੀਰ ਤਾਂ ਪੈਸੇ ਦੀਆਂ ਬੋਰੀਆਂ ਖੋਹਰੇ ਕਦੋਂ ਲਾਹੁਣਗੇ ਪਰ ਲੋਕਾਂ ਨੇ ਸੁਖਬੀਰ ਅਤੇ ਭਾਜਪਾ ਨੂੰ ਜ਼ਿਮਨੀ ਚੋਣ 'ਚ ਹੀ ਲਾਹ ਦਿੱਤਾ ਹੈ। ਉਨ੍ਹਾਂ ਅੰਤ 'ਚ ਇਹ ਕਿਹਾ ਕਿ ਮਜੀਠੀਆ ਆਪਣੀ ਹੋਂਦ ਬਚਾਉਣ ਲਈ ਝੂਠੇ ਪਰਚਿਆਂ ਦਾ ਜਿੰਨਾਂ ਮਰਜ਼ੀ ਰੌਲਾ ਪਾ ਲਵੇ, ਪਰ ਇਸ ਦੇ ਬਾਵਜੂਦ ਮੇਰਾ ਚੈਲੇਂਜ ਹੈ ਕਿ ਉਹ ਵਿਧਾਨ ਸਭਾ 'ਚ ਬਹਿਸ ਦੌਰਾਨ ਇਕ ਵੀ ਝੂਠਾ ਪਰਚਾ ਸਾਬਿਤ ਕਰ ਕੇ ਦਿਖਾ ਦੇਵੇ।
ਸ਼ੈਲਰ 'ਚੋਂ ਨਿਕਲੇ ਧੂੰਏਂ ਤੋਂ ਪ੍ਰੇਸ਼ਾਨ ਰਜ਼ਾਪੁਰ ਵਾਸੀ ਕੀਤੀ ਨਾਅਰੇਬਾਜ਼ੀ
NEXT STORY