ਚੰਡੀਗੜ੍ਹ (ਪਾਲ) : ਐੱਚ. ਆਈ. ਵੀ. ਇੱਕ ਸੰਕਰਮਿਤ ਗਰਭਵਤੀ ਔਰਤ ਤੋਂ ਉਸ ਦੇ ਬੱਚੇ 'ਚ ਪ੍ਰਸਾਰਣ ਨੂੰ ਰੋਕਣਾ ਆਸਾਨ ਨਹੀਂ ਸੀ, ਪਰ ਬਿਹਤਰ ਉੱਨਤ ਇਲਾਜ ਨੇ ਇਸ ਨੂੰ ਬਹੁਤ ਸੌਖਾ ਬਣਾ ਦਿੱਤਾ ਹੈ। ਐੱਚ. ਆਈ. ਵੀ. ਰੋਕਥਾਮ ਅਤੇ ਇਲਾਜ ਵਿਚ ਬਿਹਤਰ ਕੰਮ ਕਰਨ ਲਈ ਪੀ. ਜੀ. ਆਈ. ਸਾਲ 2005 ਵਿਚ ਏ. ਆਰ. ਟੀ. ਸੈਂਟਰ (ਐਂਟੀ-ਰੇਟਰੋਵਾਇਰਲ ਥੈਰੇਪੀ) ਸ਼ੁਰੂ ਕੀਤਾ ਗਿਆ ਸੀ। ਬਿਹਤਰ ਕੰਮ ਦੇ ਮੱਦੇਨਜ਼ਰ ਇਸ ਨੂੰ ਸਾਲ 2008 ਵਿਚ ਸੈਂਟਰ ਆਫ ਐਕਸੀਲੈਂਸ ਦਾ ਟੈਗ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : MP ਰਵਨੀਤ ਬਿੱਟੂ ਨੇ ਗ੍ਰਿਫ਼ਤਾਰੀ ਦੇਣ ਤੋਂ ਜ਼ਿਆਦਾ ਜ਼ਮਾਨਤ ਲੈਣ 'ਚ ਦਿਖਾਈ ਜਲਦਬਾਜ਼ੀ, ਜਾਣੋ ਪੂਰਾ ਮਾਮਲਾ
ਪੀ. ਜੀ. ਆਈ. ਹਰ ਸਾਲ 20 ਤੋਂ 23 ਐੱਚ. ਆਈ. ਵੀ. ਸੰਕਰਮਿਤ ਗਰਭਵਤੀ ਔਰਤਾਂ ਦੀ ਡਿਲੀਵਰੀ ਕਰ ਰਿਹਾ ਹੈ। ਜੇਕਰ ਅਸੀਂ 7 ਸਾਲਾਂ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ, ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸਿਰਫ ਦੋ ਬੱਚਿਆਂ ਵਿਚ ਟ੍ਰਾਸਮਿਸ਼ਨ ਨੂੰ ਰੋਕਿਆ ਨਹੀਂ ਜਾ ਸਕਦਾ ਸੀ। ਇਹ ਉਹ ਬੱਚੇ ਸਨ, ਜਿਨ੍ਹਾਂ ਦੀ ਮਾਂ ਨੇ ਦਵਾਈ ਲੈਣੀ ਬੰਦ ਕਰ ਦਿੱਤੀ ਸੀ। ਪੀ. ਜੀ. ਆਈ. ਵਿਚ ਸੀਨੀਅਰ ਮੈਡੀਕਲ ਅਫ਼ਸਰਾ ਰਵਿੰਦਰ ਕੌਰ ਸਚਦੇਵਾ ਅਨੁਸਾਰ, ਇਲਾਜ ਅਤੇ ਦਵਾਈਆਂ ਇੰਨੀਆਂ ਉੱਨਤ ਹੋ ਗਈਆਂ ਹਨ ਕਿ ਹੁਣ ਟ੍ਰਾਸਮਿਸ਼ਨ ਨੂੰ ਰੋਕਿਆ ਜਾ ਸਕਦਾ ਹੈ। ਸਾਨੂੰ ਸਾਰੇ ਰਾਜਾਂ ਤੋਂ ਕੇਸ ਮਿਲਦੇ ਹਨ। ਅਸੀਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਹਰ ਕੋਈ ਆਪਣੀ ਐੱਚ. ਆਈ. ਵੀ. ਸਥਿਤੀ ਨੂੰ ਜਾਣੇ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਦੀ 5ਵੇਂ ਦਿਨ ਦੀ ਕਾਰਵਾਈ ਸ਼ੁਰੂ, ਚੱਲ ਰਿਹਾ ਪ੍ਰਸ਼ਨਕਾਲ (ਵੀਡੀਓ)
ਹੁਣ ਤੱਕ 16060 ਮਰੀਜ਼ ਹੋਏ ਰਜਿਸਟਰਡ
ਪੀ. ਜੀ. ਆਈ. 2005 ਤੋਂ ਹੁਣ ਤੱਕ ਐੱਚ. ਆਈ. ਵੀ. 16060 ਮਰੀਜ਼ ਰਜਿਸਟਰ ਹੋ ਚੁੱਕੇ ਹਨ। ਸੀ. ਓ. ਈ. ਪ੍ਰੋਗਰਾਮ ਡਾਇਰੈਕਟਰ ਡਾ. ਅਮਨ ਸ਼ਰਮਾ ਦਾ ਕਹਿਣਾ ਹੈ ਕਿ ਜ਼ਿਆਦਾਤਰ ਮਰੀਜ਼ ਨੂੰ ਘਰ ਦੇ ਨੇੜੇ ਹੀ ਏ. ਆਰ. ਟੀ. ਕੇਂਦਰਾਂ ਨੂੰ ਰੈਫ਼ਰ ਕੀਤਾ ਗਿਆ। ਇਨ੍ਹਾਂ ਮਰੀਜ਼ਾਂ ਦੀ ਦਵਾਈਆਂ ਦੀ ਸਾਰੀ ਉਮਰ ਚੱਲਦੀ ਹੈ। ਅਜਿਹੇ 'ਚ ਕੇਂਦਰ ਨੇੜੇ ਹੋਣ ਕਾਰਣ ਜ਼ਿਆਦਾ ਸਫ਼ਰ ਨਹੀਂ ਕਰਨਾ ਪੈਂਦਾ। ਪਿਛਲੇ ਕੁੱਝ ਸਾਲਾਂ ਵਿਚ ਲੋਕਾਂ ਦੀ ਸੋਚ ਵੀ ਬਦਲ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਪੁਲਸ ਵੱਲੋਂ ਬੱਬਰ ਖ਼ਾਲਸਾ ਦੇ 2 ਅੱਤਵਾਦੀ ਗ੍ਰਿਫ਼ਤਾਰ, ਨੌਜਵਾਨਾਂ ਨੂੰ ਕੱਟੜਪੰਥੀ ਬਣਾ ਵਿਗਾੜਣਾ ਸੀ ਮਾਹੌਲ
NEXT STORY