ਪਟਿਆਲਾ, (ਜੋਸਨ)- ਅੱਜ ਵੱਖ-ਵੱਖ ਟੀਮਾਂ ਵੱਲੋਂ ਜ਼ਿਲੇ ਅੰਦਰ ਮੈਡੀਕਲ ਸਟੋਰਾਂ ਤੇ ਖਾਦ ਤੇ ਕੀਟਨਾਸ਼ਕਾਂ ਦੇ ਸਟੋਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ।
ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੇ ਦੱਸਿਆ ਕਿ ਇਸ ਅਚਨਚੇਤ ਪੜਤਾਲ ਦੌਰਾਨ ਕਈ ਦੁਕਾਨਾਂ ਵਿਖੇ ਪਾਈਆਂ ਗਈਆਂ ਊਣਤਾਈਆਂ ਦਾ ਸਖ਼ਤ ਨੋਟਿਸ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਿਆਦ ਪੁਗਾ ਚੁੱਕੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ ਤੇ ਕਈ ਥਾਈਂ ਨਮੂਨੇ ਵੀ ਭਰ ਗਏ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਵੀ ਮੌਜੂਦ ਸਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਭਾਗਾਂ ਦੀ ਜ਼ਿਲਾ ਪੱਧਰੀ ਟਾਸਕ ਫ਼ੋਰਸ ਦਾ ਗਠਨ ਉਨ੍ਹਾਂ ਦੀ ਅਗਵਾਈ ਹੇਠ ਕੀਤਾ ਗਿਆ ਹੈ। ਅਜਿਹੀ ਅਚਨਚੇਤ ਪੜਤਾਲ ਭਵਿੱਖ 'ਚ ਵੀ ਜਾਰੀ ਰਹੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਹਾਇਕ ਕਮਿਸ਼ਨਰ (ਜ) ਸੂਬਾ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਪਟਿਆਲਾ ਵਿਖੇ ਕੀਟਨਾਸ਼ਕ ਤੇ ਖਾਦਾਂ ਸਟੋਰਾਂ ਦੀ ਪੜਤਾਲ ਕੀਤੀ, ਜਿਥੇ ਇਸ ਵੱਲੋਂ ਮਿਆਦ ਪੁਗਾ ਚੁੱਕੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ ਅਤੇ ਕਈ ਦਵਾਈਆਂ ਦੇ ਨਮੂਨੇ ਵੀ ਇਕੱਤਰ ਕੀਤੇ ਗਏ। ਇਸ ਟੀਮ 'ਚ ਮੁੱਖ ਖੇਤੀਬਾੜੀ ਅਫ਼ਸਰ ਪਟਿਆਲਾ ਡਾ. ਅਰਵਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ (ਪਲਾਂਟ ਪ੍ਰੋਟੈਕਸ਼ਨ) ਕੁਲਦੀਪ ਇੰਦਰ ਸਿੰਘ ਢਿੱਲੋਂ ਤੇ ਖੇਤੀਬਾੜੀ ਵਿਕਾਸ ਅਫ਼ਸਰ (ਇਨਫੋਰਸਮੈਂਟ) ਅਰਵਿੰਦਰ ਸਿੰਘ ਮਾਨ ਸ਼ਾਮਲ ਸਨ।
ਦਵਾਈਆਂ ਦੀਆਂ ਦੁਕਾਨਾਂ ਦੀ ਪੜਤਾਲ ਲਈ ਸਥਾਨਕ ਸਰਕਾਰਾਂ ਵਿਭਾਗ ਦੇ ਪਟਿਆਲਾ ਰੀਜਨ ਦੇ ਡਿਪਟੀ ਡਾਇਰੈਕਟਰ ਜੀਵਨਜੋਤ ਕੌਰ ਤੇ ਜੁਆਇੰਟ ਡਿਪਟੀ ਡਾਇਰੈਕਟਰ ਪਰਵਿੰਦਰ ਸਿੰਘ ਦੀ ਟੀਮ ਸਮੇਤ ਜ਼ਿਲਾ ਸਮਾਜਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਤੇ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਮਨਪ੍ਰੀਤ ਸਿੰਘ ਦੂਆ ਦੀ ਅਗਵਾਈ ਹੇਠਲੀਆਂ ਟੀਮ ਨੇ ਦਵਾਈਆਂ ਦੀਆਂ ਦੁਕਾਨਾਂ ਦੀ ਪੜਤਾਲ ਕੀਤੀ।
ਇਸ ਮੌਕੇ ਜ਼ਿਲੇ 'ਚ ਬਾਹਰਲੇ ਜ਼ਿਲਿਆਂ ਦੇ ਡਰੱਗ ਇੰਸਪੈਕਟਰ ਇਨ੍ਹਾਂ ਟੀਮਾਂ 'ਚ ਸ਼ਾਮਲ ਕੀਤੇ ਗਏ ਸਨ, ਜਿਨ੍ਹਾਂ 'ਚ ਡਰੱਗ ਇੰਸਪੈਕਟਰ ਸੰਗਰੂਰ ਕਰੁਨਾ ਗੁਪਤਾ, ਪਰਨੀਤ ਕੌਰ, ਰੋਹਤ ਕਾਲੜਾ, ਸੰਤੋਸ਼ ਜਿੰਦਲ, ਅਮਨਦੀਪ, ਨਵਪ੍ਰੀਤ ਸਿੰਘ ਤੇ ਗੁਨਦੀਪ ਬਾਂਸਲ ਆਦਿ ਸ਼ਾਮਲ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਬ-ਡਵੀਜ਼ਨਾਂ ਸਮਾਣਾ, ਨਾਭਾ, ਪਾਤੜਾਂ ਤੇ ਰਾਜਪੁਰਾ ਵਿਖੇ ਵੱਖਰੀਆਂ ਟੀਮਾਂ ਨੇ ਅਚਨਚੇਤ ਪੜਤਾਲ ਕੀਤੀ। ਉੁਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ਵੱਲੋਂ ਅੱਜ ਪਾਈਆਂ ਗਈਆਂ ਖਾਮੀਆਂ ਅਤੇ ਊਣਤਾਈਆਂ ਲਈ ਇਨ੍ਹਾਂ ਸਟੋਰਾਂ ਦੇ ਮਾਲਕਾਂ ਨੂੰ ਨੋਟਿਸ ਕੱਢੇ ਜਾਣਗੇ ਅਤੇ ਇਕੱਤਰ ਕੀਤੇ ਗਏ ਨਮੂਨਿਆਂ ਦੀ ਅਗਲੇਰੀ ਪੜਤਾਲ ਉਪਰੰਤ ਮਿਲਣ ਵਾਲੀ ਰਿਪੋਰਟ 'ਤੇ ਕਾਰਵਾਈ ਕੀਤੀ ਜਾਵੇਗੀ।
ਪਾਤੜਾਂ ਤੋਂ ਅਡਵਾਨੀ ਅਨੁਸਾਰ : ਇਸ ਤੋਂ ਇਲਾਵਾ ਪਾਤੜਾਂ ਵਿਖੇ ਵੀ ਚੈਕਿੰਗ ਕੀਤੀ ਗਈ।
ਖੇਤੀਬਾਡ਼ੀ ਵਿਭਾਗ ਤੇ ਪੁਲਸ ਨੇ ਨਸ਼ਟ ਕਰਵਾਇਆ ਅਗੇਤਾ ਝੋਨਾ
NEXT STORY