ਮਾਲੇਰਕੋਟਲਾ(ਸ਼ਹਾਬੂਦੀਨ, ਜ਼ਹੂਰ)-ਪੁਲਸ ਵੱਲੋਂ ਲੰਘੇ ਦਿਨੀਂ ਸ਼ਹਿਰ ਅੰਦਰ ਕੰਪਿਊਟਰ ਲਾਟਰੀ ਦੀ ਆੜ ਹੇਠ ਚੱਲਦੇ ਦੜੇ-ਸੱਟੇ ਦੇ ਕਾਰੋਬਾਰ 'ਤੇ ਸਖਤੀ ਨਾਲ ਲਗਾਮ ਕੱਸਣ ਉਪਰੰਤ ਹੁਣ ਇਲਾਕੇ 'ਚ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਦੇਹ ਵਪਾਰ ਦੇ ਅੱਡਿਆਂ 'ਤੇ ਵੀ ਸ਼ਿਕੰਜਾ ਕੱਸ ਦਿੱਤਾ ਗਿਆ ਹੈ। ਅੱਜ ਥਾਣਾ ਸਿਟੀ-2 ਦੇ ਐੱਸ. ਐੱਚ. ਓ. ਮਜੀਦ ਖਾਂ ਨੇ ਆਪਣੀ ਪੂਰੀ ਪੁਲਸ ਟੀਮ ਤੇ ਨਗਰ ਕੌਂਸਲ ਅਮਲੇ ਸਮੇਤ ਰੇਲਵੇ ਸਟੇਸ਼ਨ ਦੇ ਸਾਹਮਣੇ ਸਥਿਤ ਮੁਹੱਲੇ 'ਚ ਚੱਲਦੇ ਦੇਹ ਵਪਾਰ ਦੇ ਅੱਡਿਆਂ 'ਤੇ ਛਾਪਾ ਮਾਰਿਆ। ਛਾਪੇ ਤੋਂ ਘਬਰਾਈਆਂ ਇਨ੍ਹਾਂ ਅੱਡਿਆਂ ਦੀਆਂ ਸੰਚਾਲਕ ਮਹਿਲਾਵਾਂ 'ਚ ਅਫਰਾ-ਤਫਰੀ ਮਚ ਗਈ। ਇਸ ਮੌਕੇ ਇਨ੍ਹਾਂ ਅੱਡਿਆਂ ਤੋਂ ਮਿਲੀਆਂ ਬਾਹਰਲੀਆਂ ਲੜਕੀਆਂ ਤੇ ਅੱਡਿਆਂ ਦੀਆਂ ਸੰਚਾਲਕ ਔਰਤਾਂ ਨੂੰ ਥਾਣਾ ਮੁਖੀ ਨੇ ਜਿਥੇ ਸਖਤੀ ਨਾਲ ਚਿਤਾਵਨੀ ਦਿੰਦਿਆਂ ਆਪਣੇ ਗਲਤ ਧੰਦੇ ਤੁਰੰਤ ਬੰਦ ਕਰਨ ਦੇ ਹੁਕਮ ਦਿੱਤੇ ਉਥੇ ਜੇ.ਸੀ.ਬੀ. ਸਮੇਤ ਪੁਲਸ ਟੀਮ ਦੇ ਨਾਲ ਆਏ ਨਗਰ ਕੌਂਸਲ ਅਮਲੇ ਨੇ ਉਕਤ ਚਰਚਿਤ ਅੱਡੇ ਦੀ ਸੰਚਾਲਕਾ ਵੱਲੋਂ ਨਗਰ ਕੌਂਸਲ ਦੇ ਨਿਕਾਸੀ ਨਾਲੇ ਨੂੰ ਛੱਤ ਕੇ ਬਣਾਏ ਗੈਰ-ਕਾਨੂੰਨੀ ਰਸਤੇ ਨੂੰ ਪੁੱਟ ਕੇ ਸੁੱਟ ਦਿੱਤਾ। ਇਸ ਮੌਕੇ ਗੱਲਬਾਤ ਕਰਦਿਆਂ ਛਾਪੇਮਾਰੀ ਟੀਮ ਦੇ ਇੰਚਾਰਜ ਥਾਣਾ ਸਿਟੀ-2 ਦੇ ਮੁਖੀ ਮਜੀਦ ਖਾਂ ਨੇ ਕਿਹਾ ਕਿ ਦੇਹ ਵਪਾਰ ਦੇ ਧੰਦੇ 'ਚ ਲੱਗੀਆਂ ਇਨ੍ਹਾਂ ਔਰਤਾਂ ਨੂੰ ਅੱਜ ਸਖਤੀ ਨਾਲ ਚਿਤਾਵਨੀ ਦੇ ਦਿੱਤੀ ਗਈ ਹੈ ਤੇ ਅੱਗੋਂ ਵੀ ਇਨ੍ਹਾਂ 'ਤੇ ਪੂਰੀ ਨਜ਼ਰ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਮੌਕੇ 'ਤੇ ਫੜੇ ਗਏ ਕਿਸੇ ਵੀ ਵਿਅਕਤੀ ਜਾਂ ਔਰਤ ਨੂੰ ਬਖਸ਼ਿਆ ਨਹੀਂ ਜਾਵੇਗਾ।
ਅਕਾਲੀ-ਭਾਜਪਾ ਕੌਂਸਲਰਾਂ ਨੇ ਸਰਕਾਰ ਖਿਲਾਫ ਕੱਸੀ ਕਮਰ
NEXT STORY