ਜਲੰਧਰ (ਸੋਨੂੰ)— ਜਲੰਧਰ ਦੀ ਬਸਤੀ ਨੌ 'ਚ ਸਥਿਤ ਮੁਹੱਲਾ ਗਣੇਸ਼ ਨਗਰ 'ਚ ਇਕ ਸਪੋਰਟਸ ਫੈਕਟਰੀ 'ਚ ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲੀ ਹੈ।
ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਪਹੁੰਚੀਆਂ ਹਨ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ। ਜਿਸ ਜਗ੍ਹਾ 'ਤੇ ਇਹ ਫੈਕਟਰੀ ਹੈ, ਉਹ ਸਾਰਾ ਇਲਾਕਾ ਰਿਹਾਇਸ਼ੀ ਹੈ। ਅਜਿਹੇ ਹਾਦਸੇ ਫੈਸਟੀਵਲ ਸੀਜ਼ਨ ਦੌਰਾਨ ਹੁੰਦੇ ਰਹਿੰਦੇ ਹਨ ਅਤੇ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਗਏ।
ਮੌਕਾ ਦੇਖਣ ਆਏ ਵੈਸਟ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਨੇ ਕਿਹਾ ਕਿ ਬਸਤੀ ਦਾ ਇਲਾਕਾ ਸਾਰਾ ਹੀ ਸਪੋਰਟਸ ਹਬ ਹੈ ਅਤੇ ਹਰ ਘਰ 'ਚ ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਦੇ ਕੈਮੀਕਲ ਦਾ ਇਸਤੇਮਾਲ ਕਰਦਾ ਹੈ। ਅਜਿਹੇ 'ਚ ਇਸ ਇਲਾਕੇ 'ਚੋਂ ਇੰਡਸਟਰੀ ਨੂੰ ਬਾਹਰ ਕੱਢਣਾ ਮੁਸ਼ਕਿਲ ਹੈ। ਉਥੇ ਹੀ ਫਾਇਰ ਵਿਭਾਗ ਦੇ ਅਧਿਕਾਰੀ ਬਿੱਟੂ ਸਹੋਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਫੋਨ ਆਇਆ ਸੀ ਅਤੇ ਉਨ੍ਹਾਂ ਨੇ ਆਪਣੀਆਂ ਗੱਡੀਆਂ ਮੌਕੇ 'ਤੇ ਪਹੁੰਚਾਈਆਂ। ਫਾਇਰ ਬ੍ਰਿਗੇਡ ਅਧਿਕਾਰੀ ਅਨੁਸਾਰ ਕਾਫੀ ਮੁਸ਼ਕਿਲਾਂ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਹੈ।
ਜਾਨਲੇਵਾ ਹਮਲੇ ਤੇ ਫਾਇਰਿੰਗ ਦੇ ਬਹੁਚਰਚਿਤ ਮਾਮਲੇ 'ਚ ਭਗੌੜਾ ਦੋਸ਼ੀ ਗ੍ਰਿਫਤਾਰ
NEXT STORY