ਹੁਸ਼ਿਆਰਪੁਰ (ਅਮਰਿੰਦਰ)— ਸਤੰਬਰ 2015 'ਚ ਸ਼ਹਿਰ ਦੇ ਡੀ. ਏ. ਵੀ. ਸਕੂਲ ਨੇੜੇ ਦੋ ਧੜਿਆਂ ਵਿਚ ਹੋਈ ਕੁੱਟਮਾਰ ਤੋਂ ਬਾਅਦ ਜਾਨਲੇਵਾ ਹਮਲਾ ਅਤੇ ਫਾਇਰਿੰਗ ਕਰਨ ਦੇ ਮਾਮਲੇ ਵਿਚ ਭਗੌੜੇ ਦੋਸ਼ੀ ਨੀਰਜ ਪੰਡਿਤ ਵਾਸੀ ਫਤਿਹਗੜ੍ਹ ਨੂੰ ਥਾਣਾ ਸਿਟੀ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਮੁਖੀ ਇੰਸਪੈਕਟਰ ਗੋਬਿੰਦਰ ਕੁਮਾਰ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀ ਨੀਰਜ ਪੰਡਿਤ ਫਰਾਰ ਚੱਲ ਰਿਹਾ ਸੀ, ਜਿਸ ਨੂੰ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ ਉਸ ਦਾ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਹੈ। ਇਸ ਦੌਰਾਨ ਮਾਮਲੇ ਦੀ ਡੂੰਘਾਈ ਤੱਕ ਜਾਂਚ ਕੀਤੀ ਜਾਵੇਗੀ।
ਵਰਣਨਯੋਗ ਹੈ ਕਿ 5 ਸਤੰਬਰ 2015 ਨੂੰ ਸ਼ਹਿਰ ਦੇ ਡੀ. ਏ. ਵੀ. ਸਕੂਲ ਸਾਹਮਣੇ ਦੋ ਧਿਰਾਂ ਵਿਚਕਾਰ ਜ਼ਬਰਦਸਤ ਲੜਾਈ ਹੋਈ ਸੀ। ਜਾਨਲੇਵਾ ਹਮਲਾ ਕਰਨ ਤੋਂ ਬਾਅਦ ਫਾਇਰਿੰਗ ਕੀਤੀ ਗਈ ਸੀ। ਇਸ ਲੜਾਈ 'ਚ ਦੋਵਾਂ ਧਿਰਾਂ ਦੇ ਵਿਅਕਤੀ ਜ਼ਖ਼ਮੀ ਹੋਏ ਸਨ। ਪੁਲਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਕਰਾਸ ਕੇਸ ਦਰਜ ਕੀਤਾ ਸੀ।
20, 21 ਅਤੇ 24 ਅਕਤੂਬਰ ਨੂੰ ਮੁਕੇਰੀਆਂ ਹਲਕੇ 'ਚ ਰਹੇਗਾ 'ਡਰਾਈ ਡੇਅ'
NEXT STORY