ਹੁਸ਼ਿਆਰਪੁਰ (ਜ.ਬ.)-ਜਾਅਲੀ ਦਸਤਾਵੇਜ਼ਾਂ ਦੇ ਸਹਾਰੇ ਜ਼ਮਾਨਤ ਕਰਵਾਉਣ ਦੇ ਕਥਿਤ ਦੋਸ਼ 'ਚ ਥਾਣਾ ਸਿਟੀ ਦੀ ਪੁਲਸ ਨੇ 4 ਦੋਸ਼ੀਆਂ ਦੇ ਖਿਲਾਫ਼ ਜਾਅਲਸਾਜ਼ੀ ਕਰਨ ਦਾ ਮਾਮਲਾ ਦਰਜ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਏ. ਸੀ. ਜੇ. ਐੱਮ. ਹਰਸਿਮਰਨਜੀਤ ਸਿੰਘ ਦੀ ਅਦਾਲਤ 'ਚ ਕੰਮ ਕਰਦੇ ਅਹਿਲਮਦ ਰਾਘਵ ਜੋਸ਼ੀ ਨੇ ਸਿਟੀ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਗੁਰਜੀਤ ਸਿੰਘ ਉਰਫ ਸੋਨੂੰ ਵਾਸੀ ਲਛਮੀ ਨਗਰ ਲੁਧਿਆਣਾ ਦੇ ਖਿਲਾਫ਼ 17 ਸਤੰਬਰ 2014 ਨੂੰ ਧਾਰਾ 382, 342 ਤਹਿਤ ਮਾਮਲਾ ਦਰਜ ਕੀਤਾ ਸੀ, ਜੋ ਕਿ ਉਨ੍ਹਾਂ ਦੀ ਅਦਾਲਤ 'ਚ ਵਿਚਾਰ ਅਧੀਨ ਸੀ। ਉਸ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਦੋਸ਼ੀ ਦੀ ਜ਼ਮਾਨਤ ਲਈ ਸੁਖਵਿੰਦਰ ਸਿੰਘ ਵਾਸੀ ਲੁਧਿਆਣਾ, ਨੰਬਰਦਾਰ ਨਿਰਮਲ ਸਿੰਘ ਵਾਸੀ ਲੁਧਿਆਣਾ, ਰਾਜੇਸ਼ ਕੁਮਾਰ ਵਾਸੀ ਪਵਿੱਤਰ ਨਗਰ ਲੁਧਿਆਣਾ ਨੇ ਦਸਤਾਵੇਜ਼ ਦਿੱਤੇ ਸਨ, ਜੋ ਜਾਂਚ ਦੌਰਾਨ ਜਾਅਲੀ ਪਾਏ ਗਏ।
ਪੁਲਸ ਨੇ ਉਕਤ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਚਾਰੇ ਦੋਸ਼ੀਆਂ ਖਿਲਾਫ਼ ਧਾਰਾ 420, 177, 181, 199, 200, 465, 467, 468, 471, 120-ਬੀ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਅਮਰੀਕ ਸਿੰਘ ਚਹਿਲ ਅਹਿਮਦਪੁਰ ਸਰਬ ਸੰਮਤੀ ਨਾਲ ਬਣੇ ਸੁਸਾਇਟੀ ਦੇ ਪ੍ਰਧਾਨ
NEXT STORY