ਹੁਸ਼ਿਆਰਪੁਰ (ਜ. ਬ.)— ਥਾਣਾ ਸਿਟੀ ਦੀ ਪੁਲਸ ਨੇ ਜਾਅਲੀ ਦਸਤਾਵੇਜਾਂ ਦੇ ਸਹਾਰੇ ਜ਼ਮਾਨਤ ਕਰਵਾਉਣ ਦੇ ਦੋਸ਼ 'ਚ ਨੰਬਰਦਾਰ ਸਮੇਤ 4 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਏ. ਸੀ. ਜੇ. ਐੱਮ. ਹਰਸਿਮਰਨਜੀਤ ਸਿੰਘ ਨੇ ਥਾਣਾ ਸਿਟੀ ਦੀ ਪੁਲਸ ਨੂੰ ਭੇਜੀ ਸ਼ਿਕਾਇਤ 'ਚ ਦੱਸਿਆ ਕਿ ਮੱਧ ਪ੍ਰਦੇਸ਼ ਦੇ ਜ਼ਿਲਾ ਰਾਜਗੜ੍ਹ ਦੇ ਥਾਣਾ ਪਿਸ਼ੌਰ ਦੇ ਅਧੀਨ ਆਉਂਦੇ ਪਿੰਡ ਜਟਖੈਰੀ ਦੀ ਵਾਸੀ ਮਲਿਕਾ ਪਤਨੀ ਅਸ਼ੋਕ ਦੇ ਖਿਲਾਫ ਥਾਣਾ ਸਿਟੀ ਵਿਖੇ 14 ਦਸੰਬਰ 2012 ਨੂੰ ਆਈ. ਪੀ. ਸੀ. ਦੀ ਧਾਰਾ 379 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਰਾਜਨ ਪੁੱਤਰ ਸਤੀਸ਼ ਕੁਮਾਰ ਤੇ ਨੰਬਰਦਾਰ ਪਰਮਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਦੁਗਰੀ ਜ਼ਿਲਾ ਲੁਧਿਆਣਾ ਅਤੇ ਰਾਜੀਵ ਕੁਮਾਰ ਪੁੱਤਰ ਟੇਕ ਚੰਦ ਵਾਸੀ ਸ਼ਹੀਦ ਭਗਤ ਸਿੰਘ ਨਗਰ ਨੇ ਜਾਅਲੀ ਦਸਤਾਵੇਜ ਤਿਆਰ ਕਰਕੇ ਉਕਤ ਦੋਸ਼ੀ ਔਰਤ ਦੀ ਜ਼ਮਾਨਤ ਕਰਵਾਈ ਸੀ।
ਥਾਣਾ ਸਿਟੀ ਦੀ ਪੁਲਸ ਨੇ ਅਦਾਲਤ ਦੇ ਆਦੇਸ਼ਾਂ ਤੋਂ ਬਾਅਦ ਸਾਰੇ ਦੋਸ਼ੀਆਂ ਖਿਲਾਫ ਧਾਰਾ 420, 177, 181, 199, 200, 465, 466, 468, 471 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਲੁਧਿਆਣਾ 'ਚ ਬੱਸਾਂ ਦੀ ਟੱਕਰ, ਦਰਜਨ ਸਵਾਰੀਆਂ ਜ਼ਖਮੀ
NEXT STORY