ਕਪੂਰਥਲਾ, (ਭੂਸ਼ਣ)- ਕਪੂਰਥਲਾ ਜ਼ਿਲੇ ਸਮੇਤ ਪੂਰੇ ਸੂਬੇ 'ਚ ਚੱਲ ਰਹੇ ਕੈਨੇਡਾ ਦੇ ਫਰਜ਼ੀ ਵੀਜ਼ਾ ਦੀ ਖੇਡ। ਉੱਤਰੀ ਅਮਰੀਕਾ ਅਤੇ ਯੂਰਪ ਨਾਲ ਸਬੰਧਤ ਦੇਸ਼ਾਂ ਵਲੋਂ ਆਨ ਲਾਈਨ ਵੀਜ਼ਾ ਅਪਲਾਈ ਕਰਨ ਦੀ ਪ੍ਰਕਿਰਿਆ ਦੇ ਲਾਗੂ ਹੋਣ ਦੇ ਬਾਅਦ ਕੈਨੇਡਾ ਦਾ ਫਰਜ਼ੀ ਵੀਜ਼ਾ ਦੇ ਕੇ ਲੱਖਾਂ ਰੁਪਏ ਠੱਗਣ ਦਾ ਸਿਲਸਿਲਾ ਇਸ ਕਦਰ ਤੇਜ਼ ਹੋ ਗਿਆ ਹੈ ਕਿ ਇਸ ਦੇ ਸ਼ਿਕਾਰ ਬਣ ਕੇ ਸੈਂਕੜੇ ਲੋਕ ਕਰੋੜਾਂ ਰੁਪਏ ਦੀ ਰਕਮ ਗਵਾ ਚੁੱਕੇ ਹਨ। ਉਥੇ ਹੀ ਇਸ ਫਰਜ਼ੀਵਾੜੇ ਨੂੰ ਲੈ ਕੇ ਸੂਬੇ ਦੇ ਕਈ ਥਾਣਿਆਂ 'ਚ ਵੱਡੀ ਗਿਣਤੀ 'ਚ ਕਬੂਤਰਬਾਜ਼ਾਂ ਦੇ ਖਿਲਾਫ ਮਾਮਲੇ ਵੀ ਦਰਜ ਕਰ ਚੁੱਕੇ ਹਨ।
ਪੁਲਸ ਕਰ ਚੁੱਕੀ ਹੈ ਫਰਜ਼ੀ ਵੀਜ਼ਾ ਦੇ ਕਈ ਮਾਮਲੇ ਦਰਜ
ਲੋਕਾਂ ਨੂੰ ਕੈਨੇਡਾ ਦਾ ਫਰਜ਼ੀ ਵੀਜ਼ਾ ਦੇ ਕੇ ਲੱਖਾਂ ਰੁਪਏ ਠੱਗਣ ਦੇ ਵੱਡੀ ਗਿਣਤੀ 'ਚ ਮਾਮਲੇ ਨੂੰ ਲੈ ਕੇ ਕਪੂਰਥਲਾ ਜ਼ਿਲੇ ਸਮੇਤ ਸੂਬੇ ਭਰ ਦੀ ਪੁਲਸ ਕਈ ਮਾਮਲੇ ਦਰਜ ਕਰਕੇ ਵੱਡੀ ਗਿਣਤੀ 'ਚ ਜਾਂ ਤਾਂ ਕਬੂਤਰਬਾਜ਼ਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਜਾਂ ਫਿਰ ਇਨ੍ਹਾਂ ਮਾਮਲਿਆਂ 'ਚ ਕਈ ਕਬੂਤਰਬਾਜ਼ ਭਗੌੜੇ ਚਲ ਰਹੇ ਹਨ, ਉਥੇ ਹੀ ਕਪੂਰਥਲਾ ਸਮੇਤ ਸੂਬੇ ਦੇ ਕਈ ਸ਼ਹਿਰਾਂ ਨਾਲ ਸਬੰਧਤ ਕੁਝ ਔਰਤਾਂ ਸਮੇਤ ਕਈ ਲੋਕ ਮੁੰਬਈ ਹਵਾਈ ਅੱਡੇ 'ਤੇ ਵੀ ਕੈਨੇਡਾ ਦੇ ਫਰਜ਼ੀ ਵੀਜ਼ੇ ਦੇ ਨਾਲ ਫੜੇ ਜਾ ਚੁੱਕੇ ਹਨ।
ਗੌਰ ਹੋਵੇ ਕਿ ਫਰਜ਼ੀ ਵੀਜ਼ਾ ਨੂੰ ਲੈ ਕੇ ਕਪੂਰਥਲਾ ਜ਼ਿਲੇ ਨਾਲ ਸਬੰਧਤ ਕਈ ਨੌਜਵਾਨ ਨਵੀਂ ਦਿੱਲੀ ਅਤੇ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਤੋਂ ਫੜੇ ਜਾ ਚੁੱਕੇ ਹਨ। ਜਿਨ੍ਹਾਂ ਤੋਂ ਕਬੂਤਰਬਾਜ਼ਾਂ ਨੇ ਕਰੋੜਾਂ ਰੁਪਏ ਦੀ ਰਕਮ ਠੱਗ ਲਈ ਸੀ। ਪੁਲਸ ਵਲੋਂ ਉਨ੍ਹਾਂ ਦੇ ਖਿਲਾਫ ਮਾਮਲੇ ਦਰਜ ਕਰਨ ਦੇ ਬਾਵਜੂਦ ਵੀ ਜਾਗਰੂਕਤਾ ਦੀ ਕਮੀ ਦੇ ਕਾਰਨ ਇਸ ਤਰ੍ਹਾਂ ਦੇ ਮਾਮਲੇ ਘਟਣ ਦਾ ਨਾਮ ਨਹੀਂ ਲੈ ਰਹੇ ਹਨ।
ਹਲਕੇ ਦੇ ਪਿੰਡਾਂ ਨੂੰ ਵੀ ਮਿਲਣਗੀਆਂ ਸ਼ਹਿਰ ਵਰਗੀਆਂ ਸਹੂਲਤਾਂ : ਹਮੀਰਾ
NEXT STORY