ਜੁਗਿਆਲ - ਪਿੰਡ ਪੰਗੋਲੀ ਨੇੜੇ ਰਹਿਣ ਵਾਲੇ ਇਕ ਲੜਕੀ ਦੇ ਪਿਤਾ ਨੇ ਪਠਾਨਕੋਟ ਦੇ ਰਹਿਣ ਵਾਲੇ ਕੰਪਿਊਟਰ ਇੰਜੀਨੀਅਰ ਵਿਰੁੱਧ ਉਨ੍ਹਾਂ ਦੀ ਲੜਕੀ ਦੀ ਇਤਰਾਜ਼ਯੋਗ ਫੋਟੋ ਬਣਾਉਣ, ਉਨ੍ਹਾਂ ਨੂੰ ਬਲੈਕਮੇਲ ਕਰਨ ਤੇ ਲੜਕੀ ਨੂੰ ਲਗਾਤਾਰ ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਸ਼ਾਹਪੁਰਕੰਢੀ ਪੁਲਸ ਨੇ ਪਠਾਨਕੋਟ ਨਿਵਾਸੀ ਰਾਕੇਸ਼ ਸ਼ਰਮਾ ਵਿਰੁੱਧ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਹੈ।
ਥਾਣਾ ਮੁਖੀ ਕਿਸ਼ਨ ਚੰਦ ਅਨੁਸਾਰ ਉਨ੍ਹਾਂ ਕੋਲ ਡਿਫੈਂਸ ਰੋਡ 'ਤੇ ਵਿਕਟੋਰੀਆ ਅਸਟੇਟ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਨ੍ਹਾਂ ਦੀ ਲੜਕੀ ਸਾਲ 2014 'ਚ ਪਠਾਨਕੋਟ ਦੇ ਕਿਸੇ ਕਾਲਜ 'ਚ ਬੀ.ਕਾਮ ਦੀ ਪੜ੍ਹਾਈ ਕਰਦੀ ਸੀ ਤੇ ਉਕਤ ਦੋਸ਼ੀ ਉਸ ਸਮੇਂ ਤੋਂ ਉਨ੍ਹਾਂ ਦੀ ਲੜਕੀ ਦਾ ਲਗਾਤਾਰ ਪਿੱਛਾ ਕਰਦਾ ਰਿਹਾ ਤੇ ਉਸ ਨੂੰ ਪ੍ਰੇਸ਼ਾਨ ਕਰ ਕੇ, ਪ੍ਰੇਮ ਸੰਬੰਧ ਬਣਾਉਣ ਲਈ ਦਬਾਅ ਪਾਉਂਦਾ ਰਿਹਾ ਪਰ ਉਸ ਦੀ ਲੜਕੀ ਨੇ ਅਜਿਹਾ ਨਹੀਂ ਕੀਤਾ। ਉਸ ਨੇ ਦੱਸਿਆ ਕਿ ਉਕਤ ਦੋਸ਼ੀ ਉਨ੍ਹਾਂ ਦੀ ਲੜਕੀ ਦਾ ਘਰ ਤੱਕ ਪਿੱਛਾ ਕਰਦਾ ਰਿਹਾ ਤੇ ਉਨ੍ਹਾਂ ਨੂੰ ਪਤਾ ਨਹੀਂ ਲੱਗਾ ਕਿ ਕਦੋਂ ਇਨ੍ਹਾਂ ਦੋਵਾਂ ਦੇ ਸਬੰਧ ਪ੍ਰੇਮ-ਪ੍ਰਸੰਗ 'ਚ ਬਦਲ ਗਏ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਆਪਣੀ ਲੜਕੀ ਦੇ ਪ੍ਰੇਮ ਸੰਬੰਧਾਂ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਲੜਕੀ ਨੂੰ ਨਿਊਜ਼ੀਲੈਂਡ ਸਟੱਡੀ ਲਈ ਭੇਜ ਦਿੱਤਾ। ਇਸ ਦੌਰਾਨ ਉਕਤ ਦੋਸ਼ੀ ਲੜਕੀ ਦੀ ਇਤਰਾਜ਼ਯੋਗ ਤਸਵੀਰ ਇੰਟਰਨੈੱਟ 'ਤੇ ਪਾ ਕੇ ਲਗਾਤਾਰ ਤੰਗ-ਪ੍ਰੇਸ਼ਾਨ ਕਰਨ ਲੱਗਾ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਲੜਕੀ ਨੇ ਇਸ ਦੋਸ਼ੀ ਨੂੰ ਤਸਵੀਰ ਡਿਲੀਟ ਕਰਨ ਲਈ ਕਿਹਾ ਤੇ ਪੈਸੇ ਵੀ ਦਿੱਤੇ ਪਰ ਦੋਸ਼ੀ ਨੇ ਪੈਸੇ ਲੈ ਕੇ ਵੀ ਉਨ੍ਹਾਂ ਦੀ ਲੜਕੀ ਦੀ ਤਸਵੀਰ ਡਿਲੀਟ ਨਹੀਂ ਕੀਤੀ ਤੇ ਹੋਰ ਪੈਸਿਆਂ ਦੀ ਮੰਗ ਕਰਨ ਲੱਗਾ। ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹ ਲੜਕਾ ਉਨ੍ਹਾਂ ਨੂੰ ਵੀ ਫੋਨ ਕਰ ਕੇ ਬਲੈਕਮੇਲ ਕਰਨ ਲੱਗਾ ਤੇ 1 ਲੱਖ ਰੁਪਏ ਦੀ ਡਿਮਾਂਡ ਕੀਤੀ। ਉਸ ਨੇ ਧਮਕੀ ਦਿੱਤੀ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਉਹ ਲੜਕੀ ਦੀ ਅਸ਼ਲੀਲ ਤਸਵੀਰ ਇੰਟਰਨੈੱਟ 'ਤੇ ਅਪਲੋਡ ਕਰ ਦੇਵੇਗਾ। ਇੱਜ਼ਤ ਨੂੰ ਵੇਖਦੇ ਹੋਏ ਇਕ ਲੱਖ ਰੁਪਏ ਦੋਸ਼ੀ ਨੂੰ ਦੇ ਦਿੱਤੇ ਤੇ ਸਾਰੀਆਂ ਤਸਵੀਰਾਂ ਡਿਲੀਟ ਕਰਨ ਲਈ ਕਿਹਾ।
ਉਨ੍ਹਾਂ ਦੱਸਿਆ ਕਿ ਪੈਸੇ ਲੈ ਕੇ ਵੀ ਕੁਝ ਸਮੇਂ ਬਾਅਦ ਉਕਤ ਦੋਸ਼ੀ ਪੈਸਿਆਂ ਲਈ ਪ੍ਰੇਸ਼ਾਨ ਕਰਨ ਲੱਗਾ, ਜਿਸ 'ਤੇ ਉਨ੍ਹਾਂ ਨੇ ਹਾਰ ਕੇ ਸ਼ਾਹਪੁਰਕੰਢੀ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ। ਥਾਣਾ ਮੁਖੀ ਕਿਸ਼ਨ ਚੰਦ ਨੇ ਦੱਸਿਆ ਕਿ ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਕੇ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਹੈ। ਰਿਮਾਂਡ ਮਿਲਣ 'ਤੇ ਦੋਸ਼ੀ ਤੋਂ ਉਸ ਦਾ ਮੋਬਾਇਲ ਤੇ ਹੋਰ ਇਤਰਾਜ਼ਯੋਗ ਸਮੱਗਰੀ ਮਿਲਣ ਦੀ ਸੰਭਾਵਨਾ ਹੈ।
ਦੋ ਭੈਣਾ ਨਾ ਭਾਖੜਾ ਨਹਿਰ 'ਚ ਮਾਰੀ ਛਾਲ, ਬਚਾਉਣ ਆਇਆ ਨੌਜਵਾਨ ਵੀ ਡੁੱਬਾ (ਵੀਡੀਓ)
NEXT STORY