ਪਟਿਆਲਾ : ਪਟਿਆਲਾ ਦੇ ਸਿੱਧੂਵਾਲ ਨੇੜੇ ਬਾਬੂ ਸਿੰਘ ਕਲੋਨੀ ਕੋਲੋਂ ਲੰਘਦੀ ਭਾਖੜਾ ਨਹਿਰ ਵਿਚ ਦੋ ਲੜਕੀਆਂ ਨੇ ਛਾਲ ਮਾਰ ਦਿੱਤੀ। ਜਿਸ ਵਿਚ ਇਕ ਦੀ ਮੌਤ ਹੋ ਗਈ। ਇਸ ਦੌਰਾਨ ਇਕ ਲੜਕੀ ਨੂੰ ਬਚਾਉਂਦਿਆਂ ਸਥਾਨਕ ਇਕ ਨੌਜਵਾਨ ਵੀ ਡੁੱਬ ਗਿਆ। ਮਿਲੀ ਜਾਣਕਾਰੀ ਮੁਤਾਬਕ ਦੋਵਾਂ ਭੈਣਾਂ ਵਲੋਂ ਘਰੇਲੂ ਪ੍ਰੇਸ਼ਾਨੀ ਦੇ ਚੱਲਦਿਆਂ ਇਹ ਕਦਮ ਚੁੱਕਿਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਨਵਜੋਤ ਕੌਰ ਵਾਸੀ ਫਤਿਹਗੜ੍ਹ ਅਤੇ ਦਲਬੀਰ ਸਿੰਘ ਵਾਸੀ ਰਣਜੀਤ ਨਗਰ ਪਟਿਆਲਾ ਵਜੋਂ ਹੋਈ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਹਿਲਾਂ ਦੋ ਲੜਕੀਆਂ ਨੇ ਨਹਿਰ ਵਿਚ ਛਲਾਂਗ ਲਗਾ ਦਿੱਤੀ ਅਤੇ ਉਨ੍ਹਾਂ ਨੂੰ ਬਚਾਉਣ ਲਈ ਇਕ ਲੜਕੇ ਨੇ ਵੀ ਨਹਿਰ ਵਿਚ ਛਾਲ ਮਾਰ ਦਿੱਤੀ। ਇੰਨ੍ਹਾਂ ਤਿੰਨਾਂ ਦੀ ਉਮਰ 18 ਤੋਂ 24 ਦੇ ਸਾਲ ਵਿਚ ਦੱਸੀ ਜਾ ਰਹੀ ਹੈ। ਫਿਲਹਾਲ ਪੁਲਸ ਵਲੋਂ ਗੋਤਾਖੋਰਾਂ ਦੀ ਮਦਦ ਨਾਲ ਦੂਸਰੀ ਲਾਸ਼ ਦੀ ਭਾਲ ਵੀ ਕੀਤੀ ਜਾ ਰਹੀ ਹੈ।
ਕੈਪਟਨ ਨੇ 'ਆਪ' ਦੇ ਰੱਵਈਏ ਨੂੰ ਸੰਵਿਧਾਨ ਦੀ ਬੇਅਦਬੀ ਦੱਸਿਆ
NEXT STORY