ਫਰੀਦਕੋਟ (ਲਖਵੀਰ)-ਬੀਤੀ ਰਾਤ ਪੰਜਾਬ ਦੇ ਮਾਲਵਾ ਖੇਤਰ ’ਚ ਮੌਸਮ ਦੇ ਬਦਲੇ ਮਿਜਾਜ਼ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ ਕਿਉਂਕਿ ਇਸ ਖੇਤਰ ਵਿਚ ਪਏ ਮੀਂਹ ਤੇ ਚੱਲੀਆਂ ਤੇਜ਼ ਹਵਾਵਾਂ ਨੇ ਹਾਡ਼੍ਹੀ ਦੀਆਂ ਫਸਲਾਂ ਕਣਕ ਅਤੇ ਸਰ੍ਹੋਂ ਆਦਿ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਇਸ ਸਬੰਧੀ ਜਦੋਂ ਕੁਝ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮਹਿੰਗੇ ਭਾਅ ਦਾ ਡੀਜ਼ਲ ਤੇ ਵੱਖ-ਵੱਖ ਖਾਦਾਂ ਖਰੀਦ ਕੇ ਪਾਉਣ ਅਤੇਟ ਸਖ਼ਤ ਮਿਹਨਤ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣੀ ਫਸਲ ਬਹਾਲ ਕੀਤੀ ਸੀ ਪਰ ਹੁਣ ਜਦੋਂ ਕਣਕ ਤੇ ਸਰ੍ਹੋਂ ਦੀ ਫ਼ਸਲ ਪੱਕਣ ਨੇਡ਼ੇ ਆਈ ਹੈ ਤਾਂ ਬੀਤੀ ਰਾਤ ਪਏ ਬੇ-ਮੌਸਮੀ ਮੀਂਹ ਅਤੇ ਚੱਲੀਆਂ ਤੇਜ਼ ਹਵਾਵਾਂ ਨੇ ਸਾਡੀਆਂ ਆਸਾਂ-ਉਮੀਦਾਂ ’ਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਵੱਧ ਨੁਕਸਾਨ ਅਗੇਤੀ ਕਣਕ ਤੇ ਸਰ੍ਹੋਂ ਦਾ ਹੋਇਆ ਹੈ ਕਿਉਂਕਿ ਸਰ੍ਹੋਂ ਦੀ ਫਸਲ ਪੂਰੀ ਤਰ੍ਹਾਂ ਪੱਕਣ ਨੇਡ਼ੇ ਪਹੁੰਚ ਚੁੱਕੀ ਹੈ ਅਤੇ ਅਗੇਤੀ ਕਣਕ ਵੀ ਪੂਰੀ ਤਰ੍ਹਾਂ ਨਸਾਰੇ ’ਤੇ ਹੈ ਪਰ ਧਰਤੀ ’ਤੇ ਵਿਛਣ ਕਾਰਨ ਇਨ੍ਹਾਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਪਸ਼ੂਆਂ ਦੇ ਹਰੇ ਚਾਰੇ ਦਾ ਵੀ ਨੁਕਸਾਨ ਹੋਇਆ ਹੈ।
ਵੱਖ-ਵੱਖ ਥਾਈਂ ਤੇਜ਼ ਹਵਾਵਾਂ ਤੇ ਮੀਂਹ ਕਾਰਨ ਖੇਤਾਂ ’ਚ ਵਿਛੀ ਕਣਕ ਦੀ ਫਸਲ
NEXT STORY