ਫਰੀਦਕੋਟ (ਪਵਨ, ਖੁਰਾਣਾ)-ਸੀ. ਪੀ. ਐੱਫ. ਯੂਨੀਅਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਗੁਰਮੇਲ ਸਿੰਘ ਦੀ ਪ੍ਰਧਾਨਗੀ ਹੇਠ ਨਹਿਰ ਕਾਲੋਨੀ ਵਿਖੇ ਇਕ ਅਹਿਮ ਮੀਟਿੰਗ ਕੀਤੀ ਗਈ। ਇਸ ਵਿਚ ਪੰਜਾਬ ਬਾਡੀ ਦੇ ਫੈਸਲੇ ਅਨੁਸਾਰ ਬਠਿੰਡਾ ਵਿਖੇ ਚੱਲ ਰਿਹਾ ਪੱਕਾ ਮੋਰਚਾ ਅਤੇ ਭਲਕੇ 1 ਮਾਰਚ ਨੂੰ ਹੋਣ ਵਾਲੀ ਮਹਾ ਰੈਲੀ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ 01-03-2019 ਤੋਂ ਪਹਿਲਾਂ ਸੀ. ਪੀ. ਐੱਫ. ਮੁਲਾਜ਼ਮਾਂ ਦੀ ਐਕਸ ਗਰੇਸੀਆ, ਗਰੈਚੁਟੀ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਸਬੰਧੀ ਰੀਵਿਊ ਕਮੇਟੀ ਬਣਾਉਣ ਸਬੰਧੀ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਤਾਂ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਬਠਿੰਡਾ ਵਿਖੇ ਮਹਾ ਰੈਲੀ ਕੀਤੀ ਜਾਵੇਗੀ। ਇਸ ਮੀਟਿੰਗ ’ਚ ਕਰਮਜੀਤ ਸ਼ਰਮਾ ਜ਼ਿਲਾ ਪ੍ਰਧਾਨ ਪੀ. ਐੱਸ. ਐੱਮ. ਐੱਸ. ਯੂ., ਵਰਿੰਦਰ ਢੋਸੀਵਾਲ ਪ੍ਰਧਾਨ ਡੀ. ਸੀ. ਦਫ਼ਤਰ, ਹਰਬੰਸ ਸਿੰਘ ਜਨਰਲ ਸਕੱਤਰ, ਦੀਪਕ ਕੁਮਾਰ ਪ੍ਰੈੱਸ ਸਕੱਤਰ, ਜਸਵੰਤ ਸਿੰਘ ਖਜ਼ਾਨਚੀ, ਕਮਲਜੀਤ ਸਿੰਘ, ਗੁਰਮੀਤ ਸਿੰਘ ਸਿੰਚਾਈ ਵਿਭਾਗ, ਮਨਪ੍ਰੀਤ ਸਿੰਘ ਖੇਤੀਬਾਡ਼ੀ, ਖੁਸ਼ਹਾਲ ਸਿੰਘ, ਤਲਵਿੰਦਰ ਸਿੰਘ ਵਾਟਰ ਸਪਲਾਈ, ਪਵਨ ਕੁਮਾਰ ਰੋਡਵੇਜ਼, ਜਗਸੀਰ ਸਿੰਘ ਬੀ. ਐਂਡ ਆਰ., ਮਨਦੀਪ ਸਿੰਘ ਭੰਡਾਰੀ ਸਿਹਤ ਵਿਭਾਗ, ਜਸਵਿੰਦਰ ਸਿੰਘ ਫੂਡ ਸਪਲਾਈ ਆਦਿ ਸ਼ਾਮਲ ਸਨ।
ਦਿਹਾਤੀ ਮਜ਼ਦੂਰ ਸਭਾ ਨੇ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ
NEXT STORY