ਫਰੀਦਕੋਟ (ਨਰਿੰਦਰ)-ਇਲਾਕੇ ਅੰਦਰ ਕੈਂਸਰ ਵਰਗੀ ਨਾ-ਮੁਰਾਦ ਬੀਮਾਰੀ ਨਾਲ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਭਿਆਨਕ ਬੀਮਾਰੀ ਨੇ ਸਥਾਨਕ ਜਲਾਲੇਆਣਾ ਰੋਡ ਦੇ ਵਸਨੀਕ 52 ਸਾਲਾ ਸੁਰਿੰਦਰ ਕੁਮਾਰ ਨੂੰ ਵੀ ਨਿਗਲ ਲਿਆ, ਜੋ ਪਿਛਲੇ 1 ਸਾਲ ਤੋਂ ਗਲੇ ਦੀ ਖੁਰਾਕ ਨਾਲੀ ਦੇ ਕੈਂਸਰ ਦੀ ਬੀਮਾਰੀ ਤੋਂ ਪੀਡ਼ਤ ਸੀ। ਪਿਛਲੇ ਕਰੀਬ 15 ਸਾਲਾਂ ਤੋਂ ਨਿਊ ਮੂਨ ਸਟਾਰ ਕਲੱਬ ਸੁਰਗਾਪੁਰੀ ਦੇ ਸੰਸਥਾਪਕ ਵਜੋਂ ਸਮਾਜਸੇਵਾ ਦੇ ਕੰਮਾਂ ਲਈ ਯਤਨਸ਼ੀਲ ਸੁਰਿੰਦਰ ਕੁਮਾਰ ਦੇ ਅਚਾਨਕ ਵਿਛੋਡ਼ੇ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਮਨਜਿੰਦਰ ਸਿੰਘ ਗੋਪੀ ਨੇ ਦੱਸਿਆ ਕਿ ਉਸਦਾ ਇਲਾਜ ਲਗਾਤਾਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਵਿਖੇ ਚੱਲ ਰਿਹਾ ਸੀ, ਜਿੱਥੇ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਸਨੂੰ ਬਚਾਇਆ ਨਾ ਜਾ ਸਕਿਆ।
ਭਾਰਤ ਇੱਟ ਦਾ ਜਵਾਬ ਪੱਥਰ ਨਾਲ ਦੇਵੇਗਾ : ਬਾਦਲ
NEXT STORY