ਫਰੀਦਕੋਟ (ਜ. ਬ.)-ਨਿਸ਼ਕਾਮ ਸਿੱਖ ਵੈੱਲਫੇਅਰ ਕੌਂਸਲ ਨਵੀਂ ਦਿੱਲੀ ਵੱਲੋਂ ਚਲਾਏ ਜਾ ਰਹੇ ਭਾਈ ਘਨ੍ਹੱਈਆ ਨਿਸ਼ਕਾਮ ਕੰਪਿਊਟਰ ਸੈਂਟਰ ਵਿਚ ਜੁਲਾਈ-2018 ਤੋਂ ਦਸੰਬਰ-2018 ਦੇ ਸੈਸ਼ਨ ਦੌਰਾਨ ਕੰਪਿਊਟਰ ਕੋਰਸ ਕਰਨ ਵਾਲੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ। ਇਸ ਸਬੰਧੀ ਵੈੱਲਫੇਅਰ ਕੌਂਸਲ ਦੇ ਕੋ-ਆਰਡੀਨੇਟਰ ਹਰਵਿੰਦਰ ਸਿੰਘ ਖਾਲਸਾ ਅਤੇ ਵਿੱਤ ਸਕੱਤਰ ਭਾਈ ਸ਼ਿਵਜੀਤ ਸਿੰਘ ਸੰਘਾ ਨੇ ਦੱਸਿਆ ਕਿ ‘ਭਾਈ ਘਨ੍ਹੱਈਆ ਕੈਂਸਰ ਰੋੋਕੋ ਸੇਵਾ ਸੋਸਾਇਟੀ’ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਇਸ ਕੰਪਿਊਟਰ ਸੈਂਟਰ ਵਿਚ ਸਿਖਿਆਰਥੀਆਂ ਤੋਂ ਕੋਈ ਵੀ ਦਾਖਲਾ ਜਾਂ ਮਹੀਨਾਵਾਰ ਫੀਸ ਨਹੀਂ ਲਈ ਜਾਂਦੀ ਅਤੇ ਉਨ੍ਹਾਂ ਨੂੰ ਕੰਪਿਊਟਰ ਦੀ ਮੁੱਢਲੀ ਤੇ ਇੰਟਰਨੈੱਟ ਦੀ ਜਾਣਕਾਰੀ ਅਤੇ ਟਾਈਪਿੰਗ ਬਿਲਕੁਲ ਮੁਫ਼ਤ ਸਿਖਾਈ ਜਾਂਦੀ ਹੈ। ਸਾਲ ਦੌਰਾਨ 2 ਸੈਸ਼ਨਾਂ ’ਚ ਇਹ ਸਿੱਖਿਆ ਦਿੱਤੀ ਜਾਂਦੀ ਹੈ, ਜਿਸ ਤਹਿਤ ਪਹਿਲਾ ਸੈਸ਼ਨ ਹਰ ਸਾਲ ਜਨਵਰੀ ਮਹੀਨੇ ਅਤੇ ਦੂਜਾ ਸੈਸ਼ਨ ਜੁਲਾਈ ਮਹੀਨੇ ਸ਼ੁਰੂ ਹੁੰਦਾ ਹੈ। ਹਰ ਸੈਸ਼ਨ ’ਚ 4 ਗਰੁੱਪ ਚਲਾਏ ਜਾਂਦੇ ਹਨ। ਅੱਜ ਦੇ ਇਸ ਸਰਟੀਫਿਕੇਟ ਵੰਡ ਸਮਾਗਮ ’ਚ ਬਾਬਾ ਫਰੀਦ ਸੰਸਥਾਵਾਂ ਦੇ ਸੇਵਾਦਾਰ ਮਹੀਪਇੰਦਰ ਸਿੰਘ ਸੇਖੋਂ, ਸਾਬਕਾ ਚੇਅਰਮੈਨ ਦਰਸ਼ਨ ਸਿੰਘ ਮੰਡ ਅਤੇ ਨਵਦੀਪ ਸਿੰਘ ਬੱਬੂ ਬਰਾਡ਼ ਵਿਸ਼ੇਸ਼ ਤੌਰ ’ਤੇ ਪਹੁੰਚੇ। ਸੋਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਮੱਘਰ ਸਿੰਘ, ਕਰਮਜੀਤ ਸਿੰਘ ਸੇਖੋਂ, ਭੱਕਰ ਸਿੰਘ, ਡਾ. ਗੁਰਿੰਦਰਮੋਹਨ ਸਿੰਘ, ਜਗਤਾਰ ਸਿੰਘ ਗਿੱਲ, ਅਨੰਦਪਾਲ ਸਿੰਘ ਬਰਾਡ਼, ਰਾਜਪਾਲ ਸਿੰਘ ਸੰਧੂ, ਰਾਜਿੰਦਰ ਸਿੰਘ ਬਰਾਡ਼, ਬਲਵਿੰਦਰ ਸਿੰਘ ਮਠਾਡ਼ੂ, ਗੁਰਪ੍ਰੀਤ ਮਾਨ, ਗੁਰਮੀਤ ਸਿੰਘ ਭਾਊ, ਮਨਮੋਹਨ ਸਿੰਘ, ਕੰਪਿਊਟਰ ਅਧਿਆਪਕਾ ਮਨਪ੍ਰੀਤ ਕੌਰ ਆਦਿ ਮੌਜੂਦ ਸਨ।
ਸੁਰਮਈ ਸ਼ਾਮ ਦੌਰਾਨ ਕਲਾਕਾਰਾਂ ਨੇ ਦਰਸ਼ਕਾਂ ਨੂੰ ਲਾਇਆ ਝੂਮਣ
NEXT STORY