ਫਰੀਦਕੋਟ (ਚਾਵਲਾ)-ਡੇਰਾ ਸਿੱਧ ਬਾਬਾ ਸ੍ਰੀ ਗੰਗਾ ਰਾਮ ਜੀ ਵਿਖੇ ਦਿਵਿਆ ਜੋਤੀ ਜਾਗਰਤੀ ਸੰਸਥਾਨ ਵੱਲੋਂ ਸੰਸਥਾ ਦੇ ਪ੍ਰਚਾਰਕ ਸਵਾਮੀ ਸ਼ੁਕਦੇਵਾ ਨੰਦ ਜੀ ਦੀ ਅਗਵਾਈ ਅਧੀਨ 1 ਤੋਂ 7 ਅਪ੍ਰੈਲ, 2019 ਤੱਕ ਕਰਵਾਈ ਜਾ ਰਹੀ 7 ਰੋਜ਼ਾ ਸ੍ਰੀ ਕ੍ਰਿਸ਼ਨ ਕਥਾ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਕਰ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਵਾਮੀ ਸ਼ੁਕਦੇਵਾ ਨੰਦ ਨੇ ਦੱਸਿਆ ਕਿ 1 ਅਪ੍ਰੈਲ ਨੂੰ ਸਵੇਰੇ 10 ਵਜੇ ਪਿਤਾਂਬਰ ਡਰੈੱਸ ’ਚ 501 ਮਹਿਲਾਵਾਂ ਦੇ ਜਥੇ ਵੱਲੋਂ ਕਲਸ਼ ਯਾਤਰਾ ਦਾ ਆਯੋਜਨ ਕੀਤਾ ਜਾਵੇਗਾ, ਜੋ ਡੇਰਾ ਬਾਬਾ ਸ੍ਰੀ ਗੰਗਾ ਰਾਮ ਜੀ ਤੋਂ ਸ਼ੁਰੂ ਹੋ ਕੇ ਸ਼ਹਿਰ ਦੀਆਂ ਗਲੀਆਂ-ਬਾਜ਼ਾਰਾਂ ’ਚ ਹੁੰਦੀ ਵਾਪਸ ਡੇਰੇ ਪਹੁੰਚੇਗੀ। 2 ਅਪ੍ਰੈਲ ਤੋਂ 6 ਅਪ੍ਰੈਲ ਤੱਕ ਰੋਜ਼ਾਨਾ ਸ਼ਾਮ ਦੇ 7 ਤੋਂ 10 ਵਜੇ ਤੱਕ ਸਾਧਵੀ ਸੁਮੇਘਾ ਭਾਰਤੀ ਕਥਾ ਕਰਗੇ ਅਤੇ 7 ਅਪ੍ਰੈਲ ਨੂੰ ਸਵੇਰੇ 10 ਵਜੇ ਗਿਆਨ ਦਿਕਸ਼ਾ ਦਾ ਆਯੋਜਨ ਕੀਤਾ ਜਾਵੇਗਾ। ਇਸ ਮੌਕੇ ਕ੍ਰਿਸ਼ਨ ਕੁਮਾਰ, ਸਤੀਸ਼ ਸੋਨੀ, ਡਾ. ਬਲਜੀਤ ਸਿੰਘ ਆਦਿ ਮੌਜੂਦ ਸਨ।
ਅਸ਼ੀਰਵਾਦ ਕਲੱਬ ਨੇ ਲਾਇਆ ਮੁਫਤ ਜਾਂਚ ਕੈਂਪ
NEXT STORY