ਫਰੀਦਕੋਟ (ਪਰਮਜੀਤ)-ਪੰਜਾਬ ਸਰਕਾਰ ਵੱਲੋਂ 1 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਕਈ ਦਿਨ ਖਰਾਬ ਮੌਸਮ ਕਾਰਨ ਮੰਡੀਆਂ ’ਚ ਕਣਕ ਨਹੀਂ ਆਈ। ਹੁਣ ਮੌਸਮ ਠੀਕ ਹੋਣ ਕਾਰਨ ਕਣਕ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ ਅਤੇ ਮੰਡੀਆਂ ’ਚ ਕਣਕ ਦੀ ਆਮਦ ਤੇਜ਼ੀ ਨਾਲ ਸ਼ੁਰੂ ਹੋ ਚੁੱਕੀ ਹੈ ਪਰ ਹਾਲੇ ਤਕ ਕਿਸੇ ਮੰਡੀ ’ਚ ਖਰੀਦ ਏਜੰਸੀਆਂ ਨਹੀਂ ਪੁੱਜੀਆਂ। ਖਰੀਦ ਕੇਂਦਰ ਦੀਪ ਸਿੰਘ ਵਾਲਾ ਵਿਖੇ ਅੱਜ ਕਈ ਕਿਸਾਨ ਆਪਣੀ ਕਣਕ ਲੈ ਕੇ ਆਏ ਪਰ ਮੰਡੀ ਵਿਚ ਹਾਜ਼ਰ ਮਾਰਕੀਟ ਕਮੇਟੀ ਮੁਲਾਜ਼ਮ ਰਸਨਦੀਪ ਸਿੰਘ ਨੇ ਢੇਰੀ ਕਰਨ ਤੋਂ ਪਹਿਲਾਂ ਟਰਾਲੀਆਂ ’ਚ ਪਈ ਕਣਕ ਦੀ ਨਮੀ ਚੈਕ ਕੀਤੀ, ਜੋ 19 ਫੀਸਦੀ ਤੋਂ 25 ਫੀਸਦੀ ਆਇਆ। ਜਿਸ ’ਤੇ ਕਰੀਬ 6 ਟਰਾਲੀਆਂ ਮੰਡੀ ਤੋਂ ਵਾਪਸ ਮੋਡ਼ ਦਿੱਤੀਆਂ ਗਈਆਂ, ਜਦੋਂਕਿ ਮੰਡੀ ’ਚ ਕਰੀਬ 400 ਗੱਟਾ ਕਣਕ ਦਾ ਢੇਰੀ ਹੋਇਆ ਪਿਆ ਹੈ। ਮਾਰਕੀਟ ਕਮੇਟੀ ਦੇ ਸਕੱਤਰ ਜਗਰੂਪ ਸਿੰਘ ਨੇ ਦੱਸਿਆ ਕਿ ਮਾਰਕੀਟ ਕਮੇਟੀ ਅਧੀਨ ਆਉਂਦੇ ਬਹੁਤ ਸਾਰੇ ਖਰੀਦ ਕੇਂਦਰਾਂ ’ਤੇ ਕਣਕ ਦੀ ਆਮਦ ਸ਼ੁਰੂ ਹੋ ਚੁੱਕੀ ਹੈ, ਜਿਸ ਦੀ ਸਾਡੇ ਮੁਲਾਜ਼ਮਾਂ ਨੇ ਨਮੀ ਚੈਕ ਕੀਤੀ ਹੈ, ਜਦੋਂਕਿ ਸਰਕਾਰੀ ਖਰੀਦ ਮੁਤਾਬਕ 12 ਫੀਸਦੀ ਤੋਂ ਵੱਧ ਹੈ। ਉਨ੍ਹਾਂ ਆਡ਼੍ਹਤੀਆਂ ਨੂੰ ਵੀ ਕਿਹਾ ਕਿ ਉਹ ਵੱਧ ਨਮੀ ਵਾਲੀ ਕਣਕ ਮੰਡੀ ਵਿਚ ਢੇਰੀ ਨਾ ਕਰਾਉਣ।
ਮੀਂਹ ਕਾਰਨ 70 ਫੀਸਦੀ ਫਸਲ ਤਬਾਹ
NEXT STORY