ਬੱਧਨੀ ਕਲਾਂ (ਮਨੋਜ/ਗੋਪੀ ਰਾਊਕੇ) - ਇੱਥੋਂ ਨਜ਼ਦੀਕੀ ਭਿਆਣਾ ਸਾਹਿਬ ਦੇ ਖੇਤਰ 'ਚ ਕਿਸਾਨਾਂ ਦਾ 25 ਏਕੜ ਝੋਨਾ ਮੀਂਹ ਦੇ ਪਾਣੀ 'ਚ ਡੁੱਬਣ ਕਾਰਨ ਕਿਸਾਨਾਂ ਦੀਆਂ ਆਸਾਂ 'ਤੇ ਮੁੱਢਲੇ ਪੜ੍ਹਾਅ 'ਤੇ ਹੀ ਪਾਣੀ ਫਿਰ ਗਿਆ ਹੈ। ਦੱਸਣਯੋਗ ਹੈ ਕਿ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿਛਲੇ 3 ਦਿਨਾਂ ਤੋਂ ਸਬੰਧਿਤ ਕਿਸਾਨ ਖੇਤਾਂ 'ਚੋਂ ਪਾਣੀ ਬਾਹਰ ਕੱਢਣ ਲਈ ਭਾਰੀ ਜੱਦੋ-ਜਹਿਦ ਕਰ ਰਹੇ ਹਨ ਪਰ ਫਿਰ ਵੀ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ। ਖੇਤਾਂ 'ਚ ਭਰਿਆ ਪਾਣੀ ਦਿਖਾਉਂਦਿਆਂ ਕਿਸਾਨਾਂ ਨੇ ਦੱਸਿਆ ਕਿ ਮੀਂਹ ਦੇ ਪਾਣੀ ਨਾਲ ਸਿਕੰਦਰ ਸਿੰਘ ਦੀ 15 ਏਕੜ, ਬਲਵਿੰਦਰ ਸਿੰਘ ਦੀ 4, ਸੁਖਦੀਪ ਸਿੰਘ ਦੀ 2 ਅਤੇ ਸੁਰਿੰਦਰ ਸਿੰਘ ਦੀ 3 ਏਕੜ ਫਸਲ ਪਾਣੀ 'ਚ ਡੁੱਬ ਗਈ ਹੈ। ਇਸ ਸਬੰਧੀ ਪਿੰਡ ਬੀੜ ਰਾਊਕੇ ਦੇ ਸਾਬਕਾ ਪੰਚ ਗੁਰਚਰਨ ਸਿੰਘ ਨੇ ਦੱਸਿਆ ਕਿ ਪਿੰਡ ਦੇ ਨੇੜਲੇ ਖੇਤਾਂ ਕੋਲ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਿਸਾਨਾਂ ਲਈ ਮੀਂਹ ਦਾ ਪਾਣੀ ਆਫਤ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦਾ ਝੋਨੇ ਦੀ ਲਵਾਈ ਅਤੇ ਦਵਾਈਆਂ 'ਤੇ ਹੁਣ ਤੱਕ 6-7 ਹਜ਼ਾਰ ਰੁਪਏ ਦੇ ਕਰੀਬ ਪ੍ਰਤੀ ਏਕੜ ਖਰਚ ਹੋ ਚੁੱਕਾ ਹੈ ਪਰ ਹੁਣ ਕਿਸਾਨਾਂ ਦਾ ਦੁਬਾਰਾ ਝੋਨਾ ਲਵਾਉਣ 'ਤੇ ਇੰਨਾ ਹੀ ਪੈਸਾ ਹੋਰ ਖਰਚ ਹੋਣ ਦੀ ਸੰਭਾਵਨਾ ਹੈ।
ਡਰੇਨਾਂ ਦੀ ਸਫਾਈ ਨਾ ਹੋਣ ਕਾਰਨ ਬੱਧਨੀ ਖੁਰਦ ਅਤੇ ਰਣੀਆਂ ਵਿਖੇ ਕਈ ਏਕੜ ਫਸਲ ਤਬਾਹ
NEXT STORY