ਬੁਢਲਾਡਾ (ਮਨਜੀਤ) : ਪਿੰਡ ਬੀਰੋਕੇ ਕਲਾਂ ਦੇ ਇਕ ਗਰੀਬ ਕਿਸਾਨ ਦੀ ਘਰੇਲੂ ਪਰਿਵਾਰਕ ਪ੍ਰੇਸ਼ਾਨੀ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਪਿੰਡ ਦੇ ਐਡਵੋਕੇਟ ਗੁਰਵਿੰਦਰ ਸਿੰਘ ਅਤੇ ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਗੀਤੂ ਨੇ ਦੱਸਿਆ ਕਿ ਮਜ਼ਦੂਰ ਦਰਸ਼ਨ ਸਿੰਘ ਪੁੱਤਰ ਸੁਖਦੇਵ ਸਿੰਘ (40) ਪਿਛਲੇ ਲੰਮੇ ਸਮੇਂ ਤੋਂ ਕਰਜ਼ਈ ਹੋਣ ਕਾਰਨ ਪ੍ਰੇਸ਼ਾਨ ਰਹਿੰਦਾ ਸੀ।
ਇਸੇ ਪ੍ਰੇਸ਼ਾਨੀ ਕਾਰਨ ਉਕਤ ਨੇ ਬੀਤੇ ਦਿਨੀਂ ਨੂੰ ਭੁਲੇਖੇ ਨਾਲ ਕੋਈ ਜ਼ਹਿਰੀਲੀ ਦਵਾਈ ਪੀ ਲਈ। ਜਿਸ ਦੀ ਅਟੈਕ ਕਾਰਨ ਮੌਤ ਹੋ ਗਈ। ਸਦਰ ਪੁਲਸ ਬੁਢਲਾਡਾ ਨੇ ਸਰਕਾਰੀ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਕੇ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਹੈ। ਪਿੰਡ ਦੀ ਪੰਚਾਇਤ ਅਤੇ ਕਲੱਬ ਨੇ ਪੰਜਾਬ ਸਰਕਾਰ ਤੋਂ ਮ੍ਰਿਤਕ ਦਰਸ਼ਨ ਸਿੰਘ ਦੇ ਗਰੀਬ ਪਰਿਵਾਰ ਦੀ ਸਹਾਇਤਾ ਦੀ ਮੰਗ ਕੀਤੀ ਹੈ।
ਸੈਂਕੜੇ ਲੀਟਰ ਸ਼ਰਾਬ ਸਮੇਤ ਕਾਬੂ ਦੋਸ਼ੀ ਨੂੰ ਪੁਲਸ ਨੇ ਨਾਟਕੀ ਢੰਗ ਨਾਲ ਛੱਡਿਆ, ਖੜ੍ਹੇ ਹੋਏ ਕਈ ਸਵਾਲ
NEXT STORY