ਮਜੀਠਾ, (ਪ੍ਰਿਥੀਪਾਲ)- ਪਿੰਡ ਸੋਹੀਆਂ ਕਲਾਂ ਵਿਖੇ ਇਕ ਕਰਜ਼ੇ ਦੇ ਬੋਝ ਥੱਲੇ ਦੱਬੇ ਕਿਸਾਨ ਦੀ ਮੌਤ ਹੋ ਗਈ, ਜਿਸ ਸਬੰਧੀ ਮ੍ਰਿਤਕ ਕਿਸਾਨ ਮੰਗਲ ਸਿੰਘ ਦੇ ਪੁੱਤਰ ਹਰਜੀਤ ਸਿੰਘ ਨੇ ਦੱਸਿਆ ਕਿ ਅਸੀਂ ਚਾਰ ਭੈਣ ਭਰਾ ਹਾਂ ਅਤੇ ਚਾਰੇ ਸ਼ਾਦੀਸ਼ੁਦਾ ਹਾਂ। ਸਾਡੀ ਡੇਢ ਏਕੜ ਜ਼ਮੀਨ ਹੈ, ਜਿਸ ਵਿਚੋਂ ਇਕ ਏਕੜ ਜ਼ਮੀਨ ਕਿਸੇ ਕੋਲ ਗਹਿਣੇ ਰੱਖ ਕੇ ਚਾਰ ਲੱਖ ਰੁਪਏ ਕਰਜ਼ਾ ਲਿਆ ਹੈ। ਇਸ ਤੋਂ ਇਲਾਵਾ 7 ਲੱਖ ਰੁਪਏ ਬੈਂਕ ਦਾ ਕਰਜ਼ਾ ਹੈ। ਜ਼ਮੀਨ ਘੱਟ ਹੋਣ ਕਾਰਨ ਦੋਵੇਂ ਭਰਾ ਮਜ਼ਦੂਰੀ ਦਾ ਕੰਮ ਕਰਦੇ ਸਨ ਅਤੇ ਘਰ ਦਾ ਗੁਜ਼ਾਰਾ ਵੀ ਮੁਸ਼ਕਲ ਨਾਲ ਚਲਦਾ ਸੀ, ਜਿਸ ਦੀ ਵਜ੍ਹਾ ਕਾਰਨ ਮੇਰੇ ਪਿਤਾ ਮੰਗਲ ਸਿੰਘ ਪ੍ਰੇਸ਼ਾਨੀ ਵਿਚ ਰਹਿੰਦੇ ਸਨ, ਜੋ ਬੀਤੀ ਰਾਤ ਪ੍ਰੇਸ਼ਾਨੀ ਦੀ ਹਾਲਤ ਵਿਚ ਆਪਣੇ ਖੇਤਾਂ 'ਚ ਗਏ ਅਤੇ ਕੁਝ ਦੇਰ ਬਾਅਦ ਗੁਆਂਢੀਆਂ ਨੇ ਘਰ ਆ ਕੇ ਇਤਲਾਹ ਦਿੱਤੀ ਕਿ ਤੁਹਾਡਾ ਪਿਤਾ ਖੇਤਾਂ ਵਿਚ ਬੇਹੋਸ਼ੀ ਦੀ ਹਾਲਤ ਵਿਚ ਪਿਆ ਹੈ ਜਦੋਂ ਅਸੀਂ ਜਾ ਕੇ ਦੇਖਿਆ ਤਾਂ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।
ਸਰਪੰਚਾਂ ਤੇ ਕੌਂਸਲਰਾਂ ਨੂੰ ਧਮਕਾ ਰਹੇ ਨੇ ਸਿਵਲ ਤੇ ਪੁਲਸ ਅਧਿਕਾਰੀ : ਸੁਖਬੀਰ
NEXT STORY