ਜਲੰਧਰ/ਲੋਹੀਆਂ ਖ਼ਾਸ (ਮਨਜੀਤ)- ਲੋਹੀਆਂ ਖ਼ਾਸ ਵਿਖੇ ਰੇਲਵੇ ਅੰਡਰ ਬਰਿੱਜ 'ਚ ਭਰੇ ਪਾਣੀ ਵਿੱਚ ਟਰੈਕਟਰ-ਟਰਾਲੀ ਡੁੱਬ ਗਏ ਅਤੇ ਟਰੈਕਟਰ ਚਲਾ ਰਿਹਾ ਕਿਸਾਨ ਵੀ ਡੁੱਬ ਗਿਆ। ਇਸ ਘਟਨਾ ਵਿੱਚ ਕਿਸਾਨ ਅਜੀਤ ਸਿੰਘ ਦੀ ਮੌਤ ਹੋ ਗਈ। ਮੌਕੇ 'ਤੇ ਲੋਕਾਂ ਦਾ ਕਹਿਣਾ ਹੈ ਕਿ ਲੋਹੀਆਂ ਅਤੇ ਗਿੱਦੜਪਿੰਡੀ ਰੇਲਵੇ ਸਟੇਸ਼ਨਾਂ ਵਿਚਕਾਰ ਫਾਟਕ ਬੰਦ ਕਰਕੇ ਲੋਕਾਂ ਦੀ ਆਵਾਜਾਈ ਲਈ ਅੰਡਰ ਬ੍ਰਿਜ ਬਣਾਇਆ ਗਿਆ ਹੈ।
ਇਸ ਬਰਿੱਜ ਵਿਚ ਬਦਬੂਦਾਰ ਹੜ੍ਹ ਦਾ ਪਾਣੀ ਭਰਿਆ ਹੋਇਆ ਹੈ, ਇਥੋਂ ਤੱਕ ਕਿ ਹੜ੍ਹਾਂ ਦੇ ਪਾਣੀ ਵਿੱਚ ਬੂਟੀ ਵੀ ਉੱਗ ਗਈ ਸੀ। ਕਿਸਾਨ ਅਜੀਤ ਸਿੰਘ ਅੰਡਰ ਬਰਿੱਜ ਵਿੱਚ ਜਮ੍ਹਾਂ ਹੋਏ ਪਾਣੀ ਨੂੰ ਕੱਢਣ ਵਿੱਚ ਰੁੱਝਿਆ ਹੋਇਆ ਸੀ। ਕਿਸਾਨ ਨੇ ਜਿਵੇਂ ਹੀ ਆਪਣਾ ਟਰੈਕਟਰ-ਟਰਾਲੀ ਪੁਲ ਦੇ ਹੇਠਾਂ ਜਮ੍ਹਾਂ ਹੋਏ ਪਾਣੀ ਵਿੱਚ ਉਤਾਰਿਆ ਤਾਂ ਪਾਣੀ ਦੀ ਡੂੰਘਾਈ ਇੰਨੀ ਵੱਧ ਸੀ ਕਿ ਉਹ ਟਰੈਕਟਰ ਸਮੇਤ ਡੁੱਬ ਗਿਆ ਅਤੇ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ: ਫਿਰੋਜ਼ਪੁਰ ਤੋਂ ਵੱਡੀ ਖ਼ਬਰ, ਪੁਲਸ ਤੇ ਬਦਮਾਸ਼ਾਂ ਵਿਚਾਲੇ ਹੋਈ ਮੁਠਭੇੜ, ਚੱਲੀਆਂ ਤਾਬੜਤੋੜ ਗੋਲ਼ੀਆਂ
ਪਿੰਡ ਦੇ ਲੋਕ ਇਕੱਠੇ ਹੋ ਕੇ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਬਾਹਰ ਕੱਢਿਆ। ਇਸ ਦੇ ਬਾਅਦ ਰੇਲਵੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਰੇਲਵੇ ਅਧਿਕਾਰੀ ਅਤੇ ਪੁਲਸ ਮੌਕੇ 'ਤੇ ਪਹੁੰਚ ਗਈ। ਲੋਕਾਂ ਦਾ ਕਹਿਣਾ ਹੈ ਕਿ ਕਿਸਾਨ ਅਜੀਤ ਸਿੰਘ ਦੀ ਮੌਤ ਰੇਲਵੇ ਦੀ ਲਾਪ੍ਰਵਾਹੀ ਕਾਰਨ ਹੋਈ ਹੈ। ਇਸ ਅਣਗਹਿਲੀ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਨ ਦੇ ਨਾਲ-ਨਾਲ ਅਜੀਤ ਸਿੰਘ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਜਲੰਧਰ: ਰੋਂਦੀ-ਕਰਲਾਉਂਦੀ ਬਜ਼ੁਰਗ ਮਾਂ ਬੋਲੀ, ਕਾਸ਼ ਮੈਂ ਵੀ ਘਰ ਦੇ ਅੰਦਰ ਹੁੰਦੀ, ਦਿਲ ਨੂੰ ਵਲੂੰਧਰ ਦੇਣਗੀਆਂ ਇਹ ਤਸਵੀਰਾਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਸੁਖਪਾਲ ਖਹਿਰਾ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਜ਼ਮਾਨਤ ਨੂੰ ਲੈ ਕੇ ਆਇਆ ਇਹ ਫ਼ੈਸਲਾ
NEXT STORY