ਗੁਰਦਾਸਪੁਰ (ਦੀਪਕ) — ਗੁਰਦਾਸਪੁਰ ਦੇ ਬਲਾਕ ਕਲਾਨੌਰ ਦੇ ਪਿੰਡ ਅਲਾਵਲਪੁਰ ਦੇ ਕਿਸਾਨ ਜਿਸ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ, ਵਲੋਂ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਕਤ ਕਿਸਾਨ ਮਾਂ-ਬਾਪ ਦਾ ਇਕਲੌਤਾ ਪੁੱਤਰ ਸੀ ਅਤੇ ਉਸ 'ਤੇ 3 ਲੱਖ ਰੁਪਏ ਦਾ ਕਰਜ਼ ਸੀ, ਜਿਸ ਦੇ ਚਲਦਿਆਂ ਉਹ ਮਾਨਸਿਕ ਪਰੇਸ਼ਾਨੀ ਤੌਰ 'ਤੇ ਪਰੇਸ਼ਾਨ ਚਲ ਰਿਹਾ ਸੀ।
ਭਾਵੇਂ ਕੈਪਟਨ ਸਰਕਾਰ ਨੇ ਕਿਸਾਨਾਂ ਦਾ 2 -2 ਲੱਖ ਰੁਪਏ ਦਾ ਕਰਜ਼ ਮੁਆਫ ਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ ਪਰ ਇਹ ਮੁਹਿੰਮ ਕਿਸਾਨਾਂ ਨੂੰ ਰਾਸ ਨਹੀਂ ਆ ਰਹੀ ਤੇ ਨਾ ਹੀ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਰੋਕਣ 'ਚ ਕਾਰਗਰ ਸਿੱਧ ਹੋ ਰਹੀ ਹੈ।
ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਵਲੋਂ ਕੇ. ਜੇ. ਅਤੇ ਉਸ ਦੇ ਪਰਿਵਾਰ ਦੇ ਕਤਲ ਦੀ ਨਿੰਦਾ
NEXT STORY