ਸਰਦੂਲਗੜ੍ਹ (ਬਲਵਿੰਦਰ ਚੋਪੜਾ)— ਆੜ੍ਹਤੀ ਅਤੇ ਕਿਸਾਨ ਦੇ ਪਵਿੱਤਰ ਰਿਸ਼ਤੇ ਨੂੰ ਨੂੰਹ-ਸੱਸ ਦੀ ਤਰ੍ਹਾਂ ਪੱਕਾ ਅਤੇ ਮਜ਼ਬੂਤ ਰਿਸ਼ਤਾ ਦੱਸਦਿਆਂ ਪੰਜਾਬ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਵਿਜੈ ਕਾਲੜਾ ਨੇ ਕਿਹਾ ਕਿ ਪੰਜਾਬ 'ਚ ਹੋ ਰਹੀਆਂ ਕਿਸਾਨਾਂ ਦੀਆਂ ਖੁਦਕੁਸ਼ੀਆਂ 'ਤੇ ਰਾਜਨੀਤਕ ਪਾਰਟੀਆਂ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੀਆਂ ਹਨ। ਸਥਾਨਕ ਅਨਾਜ ਮੰਡੀ 'ਚ ਆੜ੍ਹਤੀਆਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਪ੍ਰਧਾਨ ਨੇ ਪੰਜਾਬ ਦੇ ਮਾਲਵਾ ਖਿੱਤੇ 'ਚ ਹੋ ਰਹੀਆਂ ਕਿਸਾਨਾਂ ਦੀਆਂ ਖੁਦਕੁਸ਼ੀਆਂ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਨ੍ਹਾਂ ਘਟਨਾਵਾਂ ਨਾਲ ਆੜ੍ਹਤੀਆਂ ਨੂੰ ਬਹੁਤ ਵੱਡਾ ਆਰਥਿਕ ਅਤੇ ਸਮਾਜਿਕ ਘਾਟਾ ਪੈਂਦਾ ਹੈ ਕਿਉਂਕਿ ਆੜ੍ਹਤੀ ਦਾ ਕਿਸਾਨ ਨਾਲ ਇਕ ਪਰਿਵਾਰਕ ਰਿਸ਼ਤਾ ਹੁੰਦਾ ਹੈ ਅਤੇ ਇਸ ਤੋਂ ਵੱਡੀ ਦੁੱਖ ਦੀ ਗੱਲ ਇਹ ਹੁੰਦੀ ਹੈ ਕਿ ਆੜ੍ਹਤੀਆਂ 'ਤੇ ਪੁਲਸ ਵੱਲੋਂ ਆੜ੍ਹਤੀ ਅਤੇ ਆਪਰਧਿਕ ਮਾਮਲਾ ਦਰਜ ਕਰ ਦਿੱਤਾ ਜਾਂਦਾ ਹੈ।
ਉਨ੍ਹਾਂ ਨੇ ਆੜ੍ਹਤੀਆਂ ਨੂੰ ਰਾਜਨੀਤਕ ਪਾਰਟੀਆਂ ਤੋਂ ਉਪਰ ਉੱਠ ਕੇ ਇਕਜੁੱਟ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਅਸੀਂ ਇਕੱਠੇ ਹੋ ਕੇ ਹੀ ਆਪਣੀ ਲੜਾਈ ਲੜ ਸਕਦੇ ਹਾਂ। ਉਨ੍ਹਾਂ ਨੇ ਆੜ੍ਹਤੀਆਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਮੁਸ਼ਕਿਲਾਂ ਸਬੰਧੀ ਭਰੋਸਾ ਦਿੰਦੇ ਹੋਏ ਕਿਹਾ ਕਿ ਉਹ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਕੋਲ ਉੱਠਾ ਕੇ ਹੱਲ ਕਰਵਾਉੱਣਗੇ। ਇਸ ਮੌਕੇ ਪੰਜਾਬ ਆੜ੍ਹਤੀ ਐਸੋਸੀਏਸਨ ਦੇ ਸੀਨੀਅਰ ਵਾਈਸ ਪ੍ਰਧਾਨ ਅਮਰਜੀਤ ਸਿੰਘ ਬਰਾੜ, ਵਾਈਸ ਪ੍ਰਧਾਨ ਰਾਜੇਸ਼ ਜੈਨ, ਚੈਅਰਮੈਨ ਸਤਪਾਲ ਵਰਮਾ, ਪ੍ਰਧਾਨ ਪਵਨ ਚੌਧਰੀ,ਦਰਸ਼ਨ ਗਰਗ, ਅਨਿਲ ਚੌਧਰੀ, ਵਿਕਰਮਜੀਤ ਗਰਗ, ਰਾਜ ਕਮਾਰ, ਤਰਸੇਮ ਚੰਦ ਭੋਲੀ, ਕੇਵਲ ਚੰਦ ਜੈਨ, ਬਲਦੇਵ ਸਿੰਘ ਆਦਿ ਹਾਜ਼ਰ ਸਨ।
ਨਾਜਾਇਜ਼ ਮਾਈਨਿੰਗ ਦੀ ਸ਼ਿਕਾਇਤ ਕਰਨ 'ਤੇ ਧਮਕੀਆਂ ਦੇਣ ਵਾਲਾ ਐੱਸ. ਐੱਚ.ਓ. ਬਰਖਾਸਤ (ਵੀਡੀਓ)
NEXT STORY